عن أبِي هريرة رضي اللَّه عنه: سمعتُ النبِيّ صلى الله عليه وسلم يقول:
«الفِطْرَةُ خمسٌ: الخِتَانُ والاستحدادُ وقصُّ الشَّارِبِ وتقليمُ الأظفارِ وَنَتْفُ الآبَاطِ».

[صحيح] - [متفق عليه] - [صحيح البخاري: 5891]
المزيــد ...

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ:
«ਪੰਜ ਚੀਜ਼ਾਂ (ਇਨਸਾਨੀ) ਫ਼ਿਤਰਤ (ਦਾ ਹਿੱਸਾ) ਹਨ: ਖਤਨਾ ਕਰਨਾ, ਧੁੰਨੀ ਤੋਂ ਨੀਚੇ ਦੇ ਵਾਲ ਕੱਟਣਾ, ਮੂੰਛਾਂ ਛੋਟੀਆਂ ਕਰਨਾ, ਨਹੁੰ ਕੱਟਣਾ ਅਤੇ ਕੱਛਾਂ ਦੇ ਵਾਲ ਪੁੱਟਣਾ।»

[صحيح] - [متفق عليه] - [صحيح البخاري - 5891]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਪੰਜ ਕੰਮ ਦੀਨ-ਏ-ਇਸਲਾਮ ਅਤੇ ਰਸੂਲਾਂ ਦੀ ਸੁੰਨਤ ਦਾ ਹਿੱਸਾ ਹਨ:
1- ਖਤਨਾ ਕਰਨਾ। ਭਾਵ ਮਰਦ ਦੇ ਗੁਪਤ-ਅੰਗ (ਲਿੰਗ) ਦੇ ਉੱਪਰਲੇ ਹਿੱਸੇ ਦੀ ਵਾਧੂ ਚਮੜੀ ਨੂੰ ਕੱਟ ਦੇਣਾ। ਇਸੇ ਤਰ੍ਹਾਂ ਔਰਤ ਦੇ ਗੁਪਤ-ਅੰਗ ਵਿੱਚ ਦਾਖਲ ਹੋਣ ਦੀ ਥਾਂ ਦੀ ਉੱਪਰ ਦੀ ਚਮੜੀ ਦੇ ਸਿਰੇ ਨੂੰ ਕੱਟ ਦੇਣਾ।
2- ਅੱਗੇ ਵਾਲੇ ਗੁਪਤ-ਅੰਗ ਦੇ ਆਲੇ-ਦੁਆਲੇ ਦੇ ਵਾਲਾਂ ਨੂੰ ਮੁੰਡਣਾ (ਸ਼ੇਵ ਕਰਨਾ)
3- ਮੂੰਛਾਂ ਨੂੰ ਛੋਟਾ ਕਰਨਾ। ਭਾਵ ਮਰਦ ਦੀ ਉੱਪਰਲੇ ਬੁੱਲ 'ਤੇ ਉੱਗਣ ਵਾਲੇ ਵਾਲਾਂ ਨੂੰ ਇਸ ਤਰ੍ਹਾਂ ਕੱਟਣਾ ਕਿ ਬੁੱਲ ਦਿੱਸਣ ਲੱਗ ਜਾਣ।
4- ਨਹੁੰਆਂ ਨੂੰ ਕੱਟਣਾ।
5- ਕੱਛਾਂ ਦੇ ਵਾਲ ਪੁੱਟਣਾ (ਉਖਾੜਨਾ)

ਹਦੀਸ ਦੇ ਫਾਇਦੇ ਵਿੱਚੋਂ

  1. ਨਬੀਆਂ ਦੀਆਂ ਉਹ ਸੁੰਨਤਾਂ, ਜੋ ਅੱਲਾਹ ਨੂੰ ਪਿਆਰੀਆਂ ਤੇ ਪਸੰਦ ਹਨ ਅਤੇ ਜਿਨ੍ਹਾਂ ਦਾ ਉਹ ਹੁਕਮ ਦਿੰਦਾ ਹੈ; ਉਹ ਇਨਸਾਨ ਦੇ ਕਮਾਲ (ਸੰਪੂਰਨਤਾ), ਸਫਾਈ ਅਤੇ ਖ਼ੂਬਸੂਰਤੀ ਦਾ ਸਾਧਨ ਬਣਦੀਆਂ ਹਨ।
  2. ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਇਨ੍ਹਾਂ ਤੋਂ ਬੇਪਰਵਾਹ ਨਹੀਂ ਹੋਣਾ ਚਾਹੀਦਾ।
  3. ਇਨ੍ਹਾਂ ਕੰਮਾਂ ਦੇ ਬਹੁਤ ਸਾਰੇ ਦੀਨੀ (ਧਾਰਮਿਕ) ਤੇ ਦੁਨਿਆਵੀ ਫਾਇਦੇ ਹਨ। ਜਿਵੇਂ ਦਿੱਸਣ ਵਿੱਚ ਸੋਹਣਾ ਲੱਗਣਾ, ਸ਼ਰੀਰ ਦੀ ਸਫ਼ਾਈ, ਪਵਿੱਤਰਤਾ (ਪਾਕੀ) ਦੇ ਮਾਮਲੇ ਵਿੱਚ ਸਾਵਧਾਨੀ ਵਰਤਣਾ, ਗੈਰ-ਮੁਸਲਮਾਨਾਂ ਤੋਂ ਵੱਖਰੀ ਪਹਿਚਾਣ ਰੱਖਣਾ ਅਤੇ ਅੱਲਾਹ ਦੇ ਹੁਕਮ ਦਾ ਪਾਲਣ ਕਰਨਾ।
  4. ਹੋਰਨਾਂ ਹਦੀਸਾਂ ਵਿੱਚ ਇਨ੍ਹਾਂ ਪੰਜ ਕੰਮਾਂ ਤੋਂ ਇਲਾਵਾ ਵੀ ਕੁੱਝ ਹੋਰ ਕੰਮਾਂ ਨੂੰ ਇਨਸਾਨੀ ਫ਼ਿਤਰਤ 'ਤੇ ਅਧਾਰਤ ਕੰਮ ਦੱਸਿਆ ਗਿਆ ਹੈ। ਜਿਵੇਂ ਦਾੜ੍ਹੀ ਨੂੰ ਵਧਾਉਣਾ, ਮਿਸਵਾਕ (ਦਾਤਣ) ਵਰਤਣਾ ਆਦਿ।
ਅਨੁਵਾਦ ਦਿਖਾਓਣਾ