عَنْ حُذَيْفَةَ رضي الله عنه قَالَ:
كَانَ النَّبِيُّ صَلَّى اللهُ عَلَيْهِ وَسَلَّمَ إِذَا قَامَ مِنَ اللَّيْلِ يَشُوصُ فَاهُ بِالسِّوَاكِ.
[صحيح] - [متفق عليه] - [صحيح البخاري: 245]
المزيــد ...
ਹੁਜ਼ੈਫ਼ਾ ਰਜ਼ੀਅੱਲਾਹੁ ਤੋਂ ਰਵਾਇਤ ਹੈ ਕਿ ਉਹਨਾਂ ਨੇ ਫਰਮਾਇਆ:
ਨਬੀ ਕਰੀਮ ਸੱਲੱਲਾਹੁ ਅਲੈਹਿ ਵ ਸੱਲਮ ਰਾਤ ਨੂੰ ਜਦੋਂ ਉਠਦੇ, ਤਾਂ ਮਿਸਵਾਕ ਨਾਲ ਆਪਣੇ ਮੁੰਹ ਨੂੰ ਸਾਫ ਕਰਦੇ।
[صحيح] - [متفق عليه] - [صحيح البخاري - 245]
ਨਬੀ ਕਰੀਮ **ਸੱਲੱਲਾਹੁ ਅਲੈਹਿ ਵ ਸੱਲਮ** ਅਕਸਰ ਮਿਸਵਾਕ ਕਰਦੇ ਅਤੇ ਇਸ ਦਾ ਹੁਕਮ ਵੀ ਦਿੰਦੇ, ਅਤੇ ਕੁਝ ਵਕਤਾਂ ਵਿੱਚ ਇਹ ਹੋਰ ਵੀ ਮੁਅੱਕਦ ਹੁੰਦਾ, ਜਿਵੇਂ ਕਿ: **ਰਾਤ ਨੂੰ ਉਠਣ ਵੇਲੇ ਮਿਸਵਾਕ ਕਰਨਾ**, ਜਿਵੇਂ ਕਿ ਨਬੀ ਕਰੀਮ **ਸੱਲੱਲਾਹੁ ਅਲੈਹਿ ਵ ਸੱਲਮ** ਰਾਤ ਨੂੰ ਉਠਕੇ ਆਪਣੇ ਮੂੰਹ ਨੂੰ ਮਿਸਵਾਕ ਨਾਲ ਮਲਦੇ ਤੇ ਸਾਫ ਕਰਦੇ।