عن عبد الله بن عمرو بن العاص رضي الله عنهما عن النبي صلى الله عليه وسلم قال:
«الْكَبَائِرُ: الْإِشْرَاكُ بِاللهِ، وَعُقُوقُ الْوَالِدَيْنِ، وَقَتْلُ النَّفْسِ، وَالْيَمِينُ الْغَمُوسُ».

[صحيح] - [رواه البخاري] - [صحيح البخاري: 6675]
المزيــد ...

ਅਬਦੁੱਲਾਹ ਬਿਨ ਅਮਰ ਬਿਨ ਆਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
" ਕਬੀਰਾ (ਵੱਡੇ) ਗੁਨਾਹ ਹਨ: ਅੱਲਾਹ ਦਾ ਸ਼ਰੀਕ ਬਣਾਉਣਾ, ਮਾਪਿਆਂ ਦੀ ਨਾਫ਼ਰਮਾਨੀ ਕਰਨਾ, ਕਿਸੇ ਦਾ ਨਾਹੱਕ ਕਤਲ ਕਰਨਾ ਅਤੇ ਝੂਠੀ ਕਸਮ ਖਾਣਾ।"

[صحيح] - [رواه البخاري] - [صحيح البخاري - 6675]

ਵਿਆਖਿਆ

ਇਸ ਹਦੀਸ ਵਿੱਚ ਅੱਲਾਹ ਦੇ ਨਬੀ ﷺ ਕਬੀਰਾ (ਵੱਡੇ) ਗੁਨਾਹਾਂ ਦੀ ਵਿਆਖਿਆ ਕਰ ਰਹੇ ਹਨ। ਅਸਲ ਵਿੱਚ ਕਬੀਰਾ ਗੁਨਾਹ ਤੋਂ ਮੁਰਾਦ ਉਹ ਗੁਨਾਹ ਹਨ ਜਿਨ੍ਹਾਂ ਦੇ ਕਰਨ ਵਾਲਿਆਂ ਨੂੰ ਦੁਨੀਆ ਜਾਂ ਆਖ਼ਰਤ ਦੀ ਕੋਈ ਸਖ਼ਤ ਸਜ਼ਾ ਦੀ ਚੇਤਾਵਨੀ ਦਿੱਤੀ ਗਈ ਹੋਵੇ।
ਸੋ, ਸਭ ਤੋਂ ਪਹਿਲਾ ਕਬੀਰਾ ਗੁਨਾਹ "ਅੱਲਾਹ ਦਾ ਸ਼ਰੀਕ (ਸਾਂਝੀ) ਬਣਾਉਣਾ" ਹੈ। ਇਸ ਦਾ ਅਰਥ ਹੈ ਕਿ ਕਿਸੇ ਵੀ ਇਬਾਦਤ ਨੂੰ ਅੱਲਾਹ ਤੋਂ ਇਲਾਵਾ ਕਿਸੇ ਹੋਰ ਲਈ ਕਰਨਾ ਜਾਂ ਅੱਲਾਹ ਦੀ ਉਲੂਹੀਅਤ (ਇਸ਼ਟ ਹੋਣ ਦੇ ਹੱਕ), ਰੱਬੂਬੀਅਤ (ਰੱਬ ਹੋਣ ਦੇ ਹੱਕ) ਅਤੇ ਨਾਵਾਂ ਤੇ ਸਿਫ਼ਤਾਂ (ਗੁਣਾਂ) ਵਿੱਚ ਕਿਸੇ ਹੋਰ ਨੂੰ ਅੱਲਾਹ ਦੇ ਬਰਾਬਰ ਖੜਾ ਕਰ ਦੇਣਾ।
ਦੂਜਾ ਕਬੀਰਾ ਗੁਨਾਹ "ਮਾਪਿਆਂ ਦੀ ਨਾਫ਼ਰਮਾਨੀ (ਅਣਆਗਿਆਕਾਰੀ) ਕਰਨਾ": ਭਾਵ ਮਾਪਿਆਂ ਨੂੰ ਤਕਲੀਫ ਦੇਣ ਵਾਲਾ ਕੋਈ ਕੰਮ ਕਰਨਾ, ਕੋਈ ਗੱਲ ਕਹਿਣੀ ਜਾਂ ਉਨ੍ਹਾਂ ਨਾਲ ਨੇਕੀ ਅਤੇ ਭਲਾਈ ਵਾਲਾ ਸਲੂਕ ਨਾ ਕਰਨਾ।
ਤੀਜਾ ਕਬੀਰਾ ਗੁਨਾਹ "ਕਿਸੇ ਦਾ ਨਾਹੱਕ ਕਤਲ ਕਰਨਾ": ਜਿਵੇਂ ਜ਼ੁਲਮ ਜਾਂ ਦਸ਼ਮਣੀ ਵਿੱਚ ਕਿਸੇ ਨੂੰ ਮਾਰ ਸੁੱਟਣਾ।
ਚੌਥਾ ਕਬੀਰਾ ਗੁਨਾਹ "ਝੂਠੀ ਕਸਮ (ਸੁੰਹ) ਖਾਣਾ" ਭਾਵ ਜਾਣ-ਬੁੱਝ ਕੇ ਝੂਠੀ ਕਸਮ ਖਾਣਾ। ਇਸ ਨੂੰ ਅਰਬੀ ਭਾਸ਼ਾ ਵਿੱਚ "ਯਮੀਨ ਗ਼ਮੂਸ" ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਆਪਣੇ ਕਰਨ ਵਾਲੇ ਨੂੰ ਗੁਨਾਹ ਜਾਂ ਜਹੰਨਮ ਵਿੱਚ ਡੋਬ ਦਿੰਦੀ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਝੂਠੀ ਕਸਮ ਖਾਣਾ ਇੰਨਾ ਖਤਰਨਾਕ ਗੁਨਾਹ ਅਤੇ ਵੱਡਾ ਜੁਰਮ ਹੈ ਕਿ ਇਸਦਾ ਕੋਈ ਕੱਫ਼ਾਰਾ (ਭਰਪਾਈ) ਨਹੀਂ ਹੈ। ਇਸ ਨੂੰ ਕੇਵਲ ਤੌਬਾ ਹੀ ਮਿਟਾ ਸਕਦੀ ਹੈ।
  2. ਇਸ ਹਦੀਸ ਵਿੱਚ ਕੇਵਲ ਇਨ੍ਹਾਂ ਚਾਰ ਕਬੀਰਾ ਗੁਨਾਹਾਂ ਦਾ ਜ਼ਿਕਰ ਅਸਲ ਵਿੱਚ ਇਨ੍ਹਾਂ ਦੀ ਗੰਭੀਰਤਾ ਨੂੰ ਸਾਹਮਣੇ ਰੱਖਦੇ ਹੋਏ ਕੀਤਾ ਗਿਆ ਹੈ। ਨਾ ਕਿ ਇਹ ਦੱਸਣ ਕਿ ਕਬੀਰਾ ਗੁਨਾਹ ਕੇਵਲ ਇਹੋ ਚਾਰ ਹਨ।
  3. ਗੁਨਾਹਾਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ: ਕਬੀਰਾ (ਵੱਡੇ) ਗੁਨਾਹ ਅਤੇ ਸਗੀਰਾ (ਛੋਟੇ) ਗੁਨਾਹ। ਕਬੀਰਾ ਗੁਨਾਹ ਉਹ ਗੁਨਾਹ ਹੈ, ਜਿਸ ਦੀ ਕੋਈ ਦੁਨੀਆਵੀ ਸਜ਼ਾ ਨਿਰਧਾਰਤ ਹੋਵੇ, ਜਿਵੇਂ ਹੁਦੂਦ (ਸਰੀਰਕ ਸਜ਼ਾ) ਤੇ ਲਾਹਨਤ ਆਦਿ ਜਾਂ ਜਿਸ 'ਤੇ ਕੋਈ ਆਖਰਤ ਦੀ ਸਜ਼ਾ ਦੀ ਚੇਤਾਵਨੀ ਦਿੱਤੀ ਹੋਵੇ, ਜਿਵੇਂ ਜਹੰਨਮ (ਨਰਕ) ਦੀ ਸਜ਼ਾ ਆਦਿ। ਕਬੀਰਾ ਗੁਨਾਹਾਂ ਵਿੱਚੋਂ ਵੀ ਕੁੱਝ ਗੁਨਾਹ ਦੂਜੇ ਕਬੀਰਾ ਗੁਨਾਹਾਂ ਨਾਲੋਂ ਵੱਧ ਹਰਾਮ ਤੇ ਸਖਤ ਹੁੰਦੇ ਹਨ। ਜਦੋਂ ਕਿ ਸਗੀਰਾ ਗੁਨਾਹ, ਕਬੀਰਾ ਗੁਨਾਹਾਂ ਨੂੰ ਛੱਡ ਕੇ ਬਾਕੀ ਗੁਨਾਹਾਂ ਨੂੰ ਕਿਹਾ ਜਾਂਦਾ ਹੈ।
ਅਨੁਵਾਦ ਦਿਖਾਓਣਾ
ਹੋਰ