عَنْ عَبْدِ اللَّهِ بْنِ عَمْرٍو رَضِيَ اللَّهُ عَنْهُمَا عَنِ النَّبِيِّ صَلَّى اللهُ عَلَيْهِ وَسَلَّمَ قَالَ:
«المُسْلِمُ مَنْ سَلِمَ المُسْلِمُونَ مِنْ لِسَانِهِ وَيَدِهِ، وَالمُهَاجِرُ مَنْ هَجَرَ مَا نَهَى اللَّهُ عَنْهُ».
[صحيح] - [متفق عليه] - [صحيح البخاري: 10]
المزيــد ...
ਅਬਦੁੱਲਾਹ ਇਬਨ ਅਮਰ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ:
"ਮੁਸਲਮਾਨ ਉਹ ਹੈ ਜਿਸ ਤੋਂ ਹੋਰ ਮੁਸਲਮਾਨ ਉਸ ਦੀ ਜ਼ੁਬਾਨ ਅਤੇ ਹੱਥ ਤੋਂ ਸੁਰੱਖਿਅਤ ਰਹਿੰਦੇ ਹਨ, ਅਤੇ ਮਹਾਜਿਰ ਉਹ ਹੈ ਜਿਸ ਨੇ ਉਹਨਾਂ ਚੀਜ਼ਾਂ ਨੂੰ ਛੱਡ ਦਿੱਤਾ ਜਿਨ੍ਹਾਂ ਤੋਂ ਅੱਲਾਹ ਨੇ ਮਨਾਹੀ ਕੀਤੀ ਹੈ।"
[صحيح] - [متفق عليه] - [صحيح البخاري - 10]
ਨਬੀ ﷺ ਨੇ ਦੱਸਿਆ ਕਿ ਸੱਚਾ ਮੁਸਲਮਾਨ ਉਹ ਹੈ ਜਿਸ ਨਾਲ ਹੋਰ ਮੁਸਲਮਾਨ ਉਸ ਦੀ ਜ਼ਬਾਨ ਤੋਂ ਬਚੇ ਰਹਿਣ, ਉਹਨਾਂ ਨੂੰ ਗਾਲੀ ਨਾ ਦੇਵੇ, ਨਾਂ ਹੀ ਸ਼ਾਪ ਦੇਵੇ, ਨਾਂ ਹੀ ਗੁਪਤ ਗੱਲਾਂ ਕਰੇ ਅਤੇ ਕਿਸੇ ਵੀ ਤਰ੍ਹਾਂ ਨਾਲ ਜ਼ਬਾਨੀ ਨੁਕਸਾਨ ਪਹੁੰਚਾਏ। ਅਤੇ ਉਹਨਾਂ ਨੂੰ ਉਸਦੇ ਹੱਥ ਤੋਂ ਵੀ ਸੁਰੱਖਿਅਤ ਰਹਿਣ, ਜਿਸਦਾ ਮਤਲਬ ਹੈ ਕਿ ਉਹ ਉਨ੍ਹਾਂ 'ਤੇ ਜ਼ੋਰਜਬਰਦਸਤੀ ਨਾ ਕਰੇ, ਨਾ ਹੀ ਬਿਨਾਂ ਹੱਕ ਦੇ ਉਹਨਾਂ ਦੀਆਂ ਚੀਜ਼ਾਂ ਲਵੇ, ਅਤੇ ਇਸ ਤਰ੍ਹਾਂ ਹੋਰ ਕੋਈ ਨੁਕਸਾਨ ਨਾ ਪਹੁੰਚਾਏ। ਅਤੇ ਮਹਾਜਿਰ ਉਹ ਹੈ ਜਿਸਨੇ ਅੱਲਾਹ ਤਆਲਾ ਦੀ ਮਨਾਹੀ ਕੀਤੀ ਗਈਆਂ ਚੀਜ਼ਾਂ ਨੂੰ ਛੱਡ ਦਿੱਤਾ।