عَنْ أَنَسٍ رضي الله عنه قَالَ:
جَاءَ رَجُلٌ إِلَى النَّبِيِّ صَلَّى اللهُ عَلَيْهِ وَسَلَّمَ فَقَالَ: يَا رَسُولَ اللهِ، مَا تَرَكْتُ حَاجَّةً وَلَا دَاجَّةً إِلَّا قَدْ أَتَيْتُ، قَالَ: «أَلَيْسَ تَشْهَدُ أَنْ لَا إِلَهَ إِلَّا اللهُ وَأَنَّ مُحَمَّدًا رَسُولُ اللهِ؟» ثَلَاثَ مَرَّاتٍ. قَالَ: نَعَمْ، قَالَ: «فَإِنَّ ذَلِكَ يَأْتِي عَلَى ذَلِكَ».
[صحيح] - [رواه أبو يعلى والطبراني والضياء المقدسي] - [الأحاديث المختارة للضياء المقدسي: 1773]
المزيــد ...
ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਇੱਕ ਬੰਦਾ ਨਬੀ ﷺ ਕੋਲ ਆਇਆ ਤੇ ਕਹਿਣ ਲੱਗਾ: ਹੇ ਅੱਲਾਹ ਦੇ ਰਸੂਲ! ਮੈਂ ਹਰ ਛੋਟਾ ਤੇ ਵੱਡਾ ਗੁਨਾਹ ਕਰ ਚੁੱਕਾਂ ਹਾਂ। ਆਪ ﷺ ਨੇ ਫਰਮਾਇਆ: "ਕੀ ਤੂੰ ਇਸ ਗੱਲ ਦੀ ਗਵਾਹੀ ਨਹੀਂ ਦਿੰਦਾ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ ਅਤੇ ਮੁਹੰਮਦ ਅੱਲਾਹ ਦੇ ਰਸੂਲ ਹਨ?" ਆਪ ﷺ ਨੇ ਇਹ ਸਵਾਲ ਤਿੰਨ ਵਾਰ ਪੁੱਛਿਆ। ਉਸ ਬੰਦੇ ਨੇ ਜਵਾਬ ਦਿੱਤਾ: ਜੀ ਹਾਂ। ਨਬੀ ﷺ ਨੇ ਫਰਮਾਇਆ: "ਇਹ ਗਵਾਹੀ ਉਨ੍ਹਾਂ ਗੁਨਾਹਾਂ ਨੂੰ ਮਿਟਾ ਦਿੰਦੀ ਹੈ।"
[صحيح] - [رواه أبو يعلى والطبراني والضياء المقدسي] - [الأحاديث المختارة للضياء المقدسي - 1773]
ਇੱਕ ਬੰਦਾ ਨਬੀ ﷺ ਕੋਲ ਆਇਆ ਤੇ ਕਹਿਣ ਲੱਗਾ: ਹੇ ਅੱਲਾਹ ਦੇ ਰਸੂਲ! ਮੈਂ ਹਰ ਪ੍ਰਕਾਰ ਦੇ ਗੁਨਾਹ ਕੀਤੇ ਹਨ— ਛੋਟੇ ਵੀ ਤੇ ਵੱਡੇ ਵੀ — ਕੋਈ ਵੀ ਨਹੀਂ ਛੱਡਿਆ। ਤਾਂ ਕੀ ਮੈਨੂੰ ਮਾਫੀ ਮਿਲ ਸਕਦੀ ਹੈ? ਇਹ ਸੁਣ ਕਿ ਨਬੀ ﷺ ਨੇ ਉਸ ਤੋਂ ਪੁੱਛਿਆ ਕਿ ਕੀ ਤੂੰ ਇਸ ਗੱਲ ਦੀ ਗਵਾਹੀ ਨਹੀਂ ਦਿੰਦਾ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਅਤੇ ਮੁਹੰਮਦ ﷺ ਅੱਲਾਹ ਦੇ ਰਸੂਲ ਹਨ? ਆਪ ﷺ ਨੇ ਤਿੰਨ ਵਾਰ ਇਹ ਸਵਾਲ ਦੁਹਰਾਇਆ। ਉਸ ਬੰਦੇ ਨੇ ਜਵਾਬ ਦਿੱਤਾ: ਹਾਂ! ਮੈਂ ਇਸ ਦੀ ਗਵਾਹੀ ਦਿੰਦਾ ਹਾਂ। ਜਵਾਬ ਸੁਣਨ ਤੋਂ ਨਬੀ ﷺ ਨੇ ਉਨ੍ਹਾਂ ਸ਼ਹਾਦਤਾਂ (ਗਵਾਹੀਆਂ) ਦੀ ਫ਼ਜ਼ੀਲਤ (ਮਹੱਤਤਾ) ਬਾਰੇ ਦੱਸਿਆ ਅਤੇ ਇਹ ਦੱਸਿਆ ਕਿ ਇਸ ਨਾਲ ਗੁਨਾਹਾਂ ਨੂੰ ਮਿਟਾ ਦਿੱਤਾ ਜਾਂਦਾ ਹੈ, ਅਤੇ ਤੌਬਾ ਪਹਿਲਾਂ ਕੀਤੇ ਸਾਰੇ ਗੁਨਾਹਾਂ ਨੂੰ ਖਤਮ ਕਰ ਦਿੰਦੀ ਹੈ।