عن المقدام بن معدِيْكَرِب رضي الله عنه قال: قال رسول الله صلى الله عليه وسلم:
«أَلَا هَلْ عَسَى رَجُلٌ يَبْلُغُهُ الْحَدِيثُ عَنِّي وَهُوَ مُتَّكِئٌ عَلَى أَرِيكَتِهِ فَيَقُولُ: بَيْنَنَا وَبَيْنَكُمْ كِتَابُ اللهِ، فَمَا وَجَدْنَا فِيهِ حَلَالًا اسْتَحْلَلْنَاهُ، وَمَا وَجَدْنَا فِيهِ حَرَامًا حَرَّمْنَاهُ، وَإِنَّ مَا حَرَّمَ رَسُولُ اللهِ صَلَّى اللهُ عَلَيْهِ وَسَلَّمَ كَمَا حَرَّمَ اللهُ».

[صحيح] - [رواه أبو داود والترمذي وابن ماجه] - [سنن الترمذي: 2664]
المزيــد ...

ਇਸ ਅਨੁਵਾਦ ਨੂੰ ਹੋਰ ਸਮੀਖਿਆ ਅਤੇ ਪੜਤਾਲ ਦੀ ਲੋੜ ਹੈ.

ਮਿਕਦਾਮ ਬਿਨ ਮਾਦੀਕਰਿਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਖ਼ਬਰਦਾਰ ਰਹੋ, ਇੱਕ ਸਮਾਂ ਆਉਣ ਵਾਲਾ ਹੈ ਕਿ ਜਦੋਂ ਇੱਕ ਵਿਅਕਤੀ ਨੂੰ ਮੇਰੀ ਹਦੀਸ ਸੁਣਾਈ ਜਾਵੇਗੀ ਅਤੇ ਉਹ ਆਪਣੇ ਤਖਤ (ਸੋਫ਼ੇ) 'ਤੇ ਟੇਕ ਲਗਾ ਕੇ ਬੈਠਾ ਹੋਵੇਗਾ ਤੇ ਕਹੇਗਾ: 'ਸਾਡੇ ਅਤੇ ਤੁਹਾਡੇ ਵਿਚਕਾਰ ਅੱਲਾਹ ਦੀ ਕਿਤਾਬ ਹੈ। ਸਾਨੂੰ ਇਸ ਵਿੱਚ ਜੋ ਚੀਜ਼ ਹਲਾਲ ਮਿਲੇਗੀ, ਉਸ ਨੂੰ ਅਸੀਂ ਹਲਾਲ ਮੰਨਾਂਗੇ ਅਤੇ ਜੋ ਚੀਜ਼ ਇਸ ਵਿੱਚ ਹਰਾਮ ਮਿਲੇਗੀ ਉਸ ਨੂੰ ਹਰਾਮ ਮੰਨਾਂਗੇ। ਯਾਦ ਰੱਖੋ! ਬੇਸ਼ੱਕ ਰਸੂਲੁੱਲਾਹ ﷺ ਦੁਆਰਾ ਹਰਾਮ ਕਰਾਰ ਦਿੱਤੀ ਗਈ ਚੀਜ਼ ਵੀ ਉਸੇ ਤਰ੍ਹਾਂ ਹਰਾਮ ਹੈ, ਜਿਵੇਂ ਕਿ ਅੱਲਾਹ ਦੁਆਰਾ ਹਰਾਮ ਕੀਤੀ ਗਈ ਚੀਜ਼ ਹੈ।"

[صحيح] - [رواه أبو داود والترمذي وابن ماجه] - [سنن الترمذي - 2664]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਇਸ ਹਦੀਸ ਵਿੱਚ ਦੱਸਿਆ ਹੈ ਕਿ ਉਹ ਸਮਾਂ ਬਹੁਤ ਨੇੜੇ ਹੈ, ਜਦੋਂ ਲੋਕਾਂ ਦਾ ਇੱਕ ਗਰੋਹ ਸਾਹਮਣੇ ਆਵੇਗਾ ਕਿ ਉਨ੍ਹਾਂ ਵਿੱਚੋਂ ਇੱਕ ਆਦਮੀ ਆਪਣੇ ਬਿਸਤਰ ਜਾਂ ਸੋਫ਼ੇ 'ਤੇ ਟੇਕ ਲਗਾ ਕੇ ਬੈਠਾ ਹੋਵੇਗਾ ਅਤੇ ਇਸ ਅਵਸਥਾ ਵਿੱਚ ਜਦੋਂ ਉਸ ਕੋਲ ਅੱਲਾਹ ਦੇ ਨਬੀ ﷺ ਦੀ ਹਦੀਸ ਪਹੁੰਚਾਈ ਜਾਵੇਗੀ ਤਾਂ ਕਹੇਗਾ: ਸਾਡੇ ਅਤੇ ਤੁਹਾਡੇ ਵਿਚਕਾਰ ਸਾਰੇ ਮਾਮਲਿਆਂ ਦਾ ਫ਼ੈਸਲਾ ਕਰਨ ਲਈ ਕੁਰਆਨ ਮੌਜੂਦ ਹੈ, ਜੋ ਸਾਡੇ ਲਈ ਕਾਫੀ ਹੈ। ਅਸੀਂ ਇਸ ਵਿੱਚ ਜਿਸ ਚੀਜ਼ ਨੂੰ ਹਲਾਲ ਵੇਖਾਂਗੇ, ਉਸ 'ਤੇ ਅਮਲ ਕਰਾਂਗੇ ਅਤੇ ਜਿਸ ਚੀਜ਼ ਨੂੰ ਹਰਾਮ ਵੇਖਾਂਗੇ, ਉਸ ਤੋਂ ਬਚਾਂਗੇ। ਫੇਰ ਅੱਲਾਹ ਦੇ ਨਬੀ ﷺ ਨੇ ਸਮਝਾਇਆ ਕਿ ਆਪ ﷺ ਨੇ ਆਪਣੀ ਸੁੰਨਤ (ਹਦੀਸ) ਵਿੱਚ ਜਿਨ੍ਹਾਂ ਚੀਜ਼ਾਂ ਨੂੰ ਹਰਾਮ ਕਿਹਾ ਹੈ ਜਾਂ ਜਿਨ੍ਹਾਂ ਚੀਜ਼ਾਂ ਤੋਂ ਮਨਾਹ ਕੀਤਾ ਹੈ, ਉਹ ਸਾਰੀਆਂ ਚੀਜ਼ਾਂ ਅਸਲ ਵਿੱਚ ਅੱਲਾਹ ਦੀ ਕਿਤਾਬ ਵਿੱਚ ਹਰਾਮ ਕੀਤੀਆਂ ਚੀਜ਼ਾਂ ਵਾਂਗ ਹੀ ਹਰਾਮ ਹਨ। ਕਿਉਂਕਿ ਆਪ ﷺ ਆਪਣੇ ਰੱਬ ਵੱਲੋਂ ਸੰਦੇਸ਼ ਪਹੁੰਚਾਉਣ ਵਾਲੇ ਵਜੋਂ ਹੀ ਆਏ ਸੀ।

ਹਦੀਸ ਦੇ ਫਾਇਦੇ ਵਿੱਚੋਂ

  1. ਕੁਰਆਨ ਵਾਂਗ ਹਦੀਸ ਦਾ ਵੀ ਓਨਾ ਹੀ ਸਤਿਕਾਰ ਹੈ ਅਤੇ ਇਸ 'ਤੇ ਵੀ ਓਨਾ ਹੀ ਅਮਲ ਕਰਨਾ ਲਾਜ਼ਮੀ ਹੈ।
  2. ਰਸੂਲ ﷺ ਦੀ ਆਗਿਆ ਦਾ ਪਾਲਣ ਕਰਨਾ ਅਸਲ ਵਿੱਚ ਅੱਲਾਹ ਦੀ ਆਗਿਆ ਦਾ ਪਾਲਣ ਕਰਨਾ ਹੈ, ਅਤੇ ਆਪ ਦੀ ਨਾਫਰਮਾਨੀ (ਅਣਆਗਿਆਕਾਰੀ) ਕਰਨਾ ਅੱਲਾਹ ਤਆਲਾ ਦੀ ਨਾਫਰਮਾਨੀ ਕਰਨਾ ਹੈ।
  3. ਇਸ ਹਦੀਸ ਤੋਂ ਸੁੰਨਤ ਦੀ ਹੁੱਜੀਅਤ (ਦਲੀਲ ਹੋਣ) ਦਾ ਸਬੂਤ ਮਿਲਦਾ ਹੈ ਅਤੇ ਉਨ੍ਹਾਂ ਲੋਕਾਂ ਦਾ ਖੰਡਨ ਹੋ ਜਾਂਦਾ ਹੈ ਜੋ ਸੁੰਨਤ ਨੂੰ ਰੱਦ ਕਰਦੇ ਹਨ ਜਾਂ ਇਸਨੂੰ ਠੁਕਰਾਉਂਦੇ ਹਨ।
  4. ਜੋ ਵਿਅਕਤੀ ਹਦੀਸ ਤੋਂ ਮੂੰਹ ਮੋੜਦਾ ਹੈ ਅਤੇ ਸਿਰਫ਼ ਕੁਰਆਨ 'ਤੇ ਅਮਲ ਕਰਨ ਦਾ ਦਾਅਵਾ ਕਰਦਾ ਹੈ, ਉਹ ਅਸਲ ਵਿੱਚ ਦੋਵਾਂ— ਕੁਰਆਨ ਅਤੇ ਸੁੰਨਤ (ਹਦੀਸ)— ਤੋਂ ਮੂੰਹ ਮੋੜਦਾ ਹੈ ਅਤੇ ਕੁਰਆਨ ਦੀ ਪੇਰਵੀ (ਪਾਲਣਾ) ਕਰਨ ਦੇ ਦਾਅਵੇ ਵਿੱਚ ਝੂਠਾ ਹੈ।
  5. ਨਬੀ ﷺ ਦੀ ਨਬੂਵਤ (ਨਬੀ ਹੋਣ) ਦੀ ਇੱਕ ਨਿਸ਼ਾਨੀ ਇਹ ਵੀ ਹੈ ਕਿ ਆਪ ਨੇ ਕਿਸੇ ਚੀਜ਼ ਬਾਰੇ ਭਵਿੱਖਬਾਣੀ ਕੀਤੀ ਅਤੇ ਉਹ ਬਾਅਦ ਵਿੱਚ ਬਿਲਕੁਲ ਉਵੇਂ ਹੀ ਵਾਪਰੀ ਜਿਵੇਂ ਕਿ ਆਪ ਨੇ ਦੱਸਿਆ ਸੀ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (69)
ਹੋਰ