عَنْ أَنَسٍ رضي الله عنه قَالَ:
جَاءَ رَجُلٌ إِلَى النَّبِيِّ صَلَّى اللهُ عَلَيْهِ وَسَلَّمَ فَقَالَ: يَا رَسُولَ اللهِ، مَا تَرَكْتُ حَاجَّةً وَلَا دَاجَّةً إِلَّا قَدْ أَتَيْتُ، قَالَ: «أَلَيْسَ تَشْهَدُ أَنْ لَا إِلَهَ إِلَّا اللهُ وَأَنَّ مُحَمَّدًا رَسُولُ اللهِ؟» ثَلَاثَ مَرَّاتٍ. قَالَ: نَعَمْ، قَالَ: «فَإِنَّ ذَلِكَ يَأْتِي عَلَى ذَلِكَ».
[صحيح] - [رواه أبو يعلى والطبراني والضياء المقدسي] - [الأحاديث المختارة للضياء المقدسي: 1773]
المزيــد ...
ਅਨਸ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਇੱਕ ਆਦਮੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ ਆਇਆ ਤੇ ਆਖਿਆ:
"ਯਾ ਰਸੂਲੱਲਾਹ! ਮੈਂ ਕੋਈ ਹਾਜ਼ਤ ਜਾਂ ਛੁਪੀ ਹੋਈ ਚੀਜ਼ ਨਹੀਂ ਛੱਡੀ, ਪਰ ਮੈ ਓਹਨਾਂ ਨੂੰ ਲੈ ਆਇਆ ਹਾਂ।"ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਤਿੰਨ ਵਾਰੀ ਪੁੱਛਿਆ:
"ਕੀ ਤੂੰ ਗਵਾਹੀ ਨਹੀਂ ਦਿੰਦਾ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ ਅਤੇ ਮੁਹੰਮਦ ਅੱਲਾਹ ਦੇ ਰਸੂਲ ਹਨ؟" ਉਸ ਨੇ ਕਿਹਾ: "ਹਾਂ।" ਨਬੀ ﷺ ਨੇ ਫਰਮਾਇਆ: "ਇਹ (ਗਵਾਹੀ) ਉਹ (ਹਾਜ਼ਤਾਂ) 'ਤੇ ਕਾਫ਼ੀ ਹੈ।"
[صحيح] - [رواه أبو يعلى والطبراني والضياء المقدسي] - [الأحاديث المختارة للضياء المقدسي - 1773]
ਇੱਕ ਆਦਮੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ ਆਇਆ ਤੇ ਕਿਹਾ: "ਯਾ ਰਸੂਲੱਲਾਹ! ਮੈਂ ਹਰ ਕਿਸਮ ਦੇ ਗੁਨਾਹ ਕੀਤੇ ਹਨ — ਛੋਟੇ ਵੀ ਤੇ ਵੱਡੇ ਵੀ — ਕੋਈ ਭੀ ਨਹੀਂ ਛੱਡਿਆ, ਤਾਂ ਕੀ ਮੇਰੇ ਲਈ ਮਾਫੀ ਮਮਕਿਨ ਹੈ?" ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਉਸ ਨੂੰ ਪੁੱਛਿਆ: "ਕੀ ਤੂੰ ਗਵਾਹੀ ਨਹੀਂ ਦਿੰਦਾ ਕਿ ਅੱਲਾਹ ਤੋਂ ਇਲਾਵਾ ਕੋਈ ਮਾਬੂਦ ਨਹੀਂ ਅਤੇ ਮੁਹੰਮਦ ਅੱਲਾਹ ਦੇ ਰਸੂਲ ਹਨ?" ਉਨ੍ਹਾਂ ਨੇ ਇਹ ਗੱਲ ਉਸ ਨੂੰ ਤਿੰਨ ਵਾਰ ਦੁਹਰਾਈ। ਉਸ ਨੇ ਜਵਾਬ ਦਿੱਤਾ: "ਹਾਂ, ਮੈਂ ਗਵਾਹੀ ਦਿੰਦਾ ਹਾਂ।" ਫਿਰ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਉਸ ਨੂੰ ਸ਼ਹਾਦਤ ਦੋਹਰਾਉਣ ਦੇ ਫ਼ਜ਼ੀਲਤ ਬਾਰੇ ਦੱਸਿਆ ਅਤੇ ਇਹ ਕਿ ਇਹ ਗੁਨਾਹਾਂ ਨੂੰ ਮਿਟਾ ਦਿੰਦੀ ਹੈ, ਅਤੇ ਤੌਬਾ ਪਿਛਲੇ ਸਾਰੇ ਗੁਨਾਹਾਂ ਨੂੰ ਮਾਫ਼ ਕਰਵਾ ਦਿੰਦੀ ਹੈ।