عن أبي مالكٍ الأشعريِّ رضي الله عنه قال: قال رسول الله صلى الله عليه وسلم:
«الطُّهُورُ شَطْرُ الْإِيمَانِ، وَالْحَمْدُ لِلهِ تَمْلَأُ الْمِيزَانَ، وَسُبْحَانَ اللهِ وَالْحَمْدُ لِلهِ تَمْلَآنِ -أَوْ تَمْلَأُ- مَا بَيْنَ السَّمَاوَاتِ وَالْأَرْضِ، وَالصَّلَاةُ نُورٌ، وَالصَّدَقَةُ بُرْهَانٌ، وَالصَّبْرُ ضِيَاءٌ، وَالْقُرْآنُ حُجَّةٌ لَكَ أَوْ عَلَيْكَ، كُلُّ النَّاسِ يَغْدُو، فَبَايِعٌ نَفْسَهُ فَمُعْتِقُهَا أَوْ مُوبِقُهَا».
[صحيح] - [رواه مسلم] - [صحيح مسلم: 223]
المزيــد ...
ਅਬੁ ਮਾਲਿਕ ਅਸ਼ਅਰੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਉਹ ਕਹਿੰਦੇ ਹਨ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਪਾਕੀ (ਸਫਾਈ) ਈਮਾਨ ਦਾ ਅੱਧਾ ਹਿੱਸਾ ਹੈ, 'ਅਲਹਮਦੁ ਲਿੱਲਾਹ' ਤਰਾਜ਼ੁ ਨੂੰ ਭਰ ਦਿੰਦਾ ਹੈ, 'ਸੁਬਹਾਨ ਅੱਲਾਹ' ਤੇ 'ਅਲਹਮਦੁ ਲਿੱਲਾਹ' ਦੋਵੇਂ ਮਿਲਕੇ ਅਸਮਾਨਾਂ ਅਤੇ ਧਰਤੀ ਵਿਚਕਾਰ ਜੋ ਕੁਝ ਹੈ, ਉਸਨੂੰ ਸਭ ਭਰ ਦਿੰਦੇ ਹਨ। ਨਮਾਜ਼ ਨੂਰ (ਰੋਸ਼ਨੀ) ਹੈ, ਸਦਕਾ (ਦਾਨ-ਪੁਨ) ਸਬੂਤ ਹੈ, ਸਬਰ ਚਮਕਦਾਰ ਉਜਾਲਾ ਹੈ, ਅਤੇ ਕੁਰਆਨ ਤੇਰੇ ਹੱਕ ਵਿੱਚ ਜਾਂ ਤੇਰੇ ਵਿਰੁੱਧ ਹੁੱਜਤ (ਦਲੀਲ) ਹੈ। ਹਰੇਕ ਇਨਸਾਨ ਜਦੋਂ ਆਪਣਾ ਦਿਨ ਸ਼ੁਰੂ ਕਰਦਾ ਹੈ ਤਾਂ ਆਪਣੀ ਰੂਹ (ਆਤਮਾ) ਨੂੰ ਆਪਣੇ ਕਰਮਾਂ ਦੇ ਬਦਲੇ ਵੇਚ ਦਿੰਦਾ ਹੈ, – ਫੇਰ ਜਾਂ ਤਾਂ ਉਹ ਆਪਣੀ ਰੂਹ ਨੂੰ ਆਜ਼ਾਦ ਕਰ ਲੈਂਦਾ ਹੈ ਜਾਂ ਉਸ ਨੂੰ ਬਰਬਾਦ ਕਰ ਦਿੰਦਾ ਹੈ।"
[صحيح] - [رواه مسلم] - [صحيح مسلم - 223]
ਨਬੀ ਕਰੀਮ ﷺ ਇਸ ਹਦੀਸ ਵਿੱਚ ਦੱਸਦੇ ਹਨ ਕਿ ਸ਼ਰੀਰ ਦੇ ਬਾਹਰਲੀ ਪਾਕੀ ਵੁਜ਼ੂ ਅਤੇ ਗੁਸਲ ਰਾਹੀਂ ਪ੍ਰਾਪਤ ਹੁੰਦੀ ਹੈ, ਅਤੇ ਇਹ ਪਾਕੀ ਨਮਾਜ਼ ਦੀ ਇੱਕ ਸ਼ਰਤ ਹੈ। 'ਅਲਹਮਦੁ ਲਿੱਲਾਹ' ਕਹਿਣਾ — ਜੋ ਕਿ ਅੱਲਾਹ ਤਆਲਾ ਦੀ ਸੰਪੂਰਨ ਪ੍ਰਸ਼ੰਸਾ ਨਾਲ ਉਸਦੀ ਸਿਫਤਾਂ ਦਾ ਸਿਮਰਨ ਹੈ — ਕ਼ਿਆਮਤ ਦੇ ਦਿਨ ਤੋਲਿਆ ਜਾਵੇਗਾ ਅਤੇ ਨੇਕ ਅਮਲਾਂ ਦੇ ਤਰਾਜੂ ਨੂੰ ਭਰ ਦੇਵੇਗਾ। 'ਸੁਬਹਾਨ ਅੱਲਾਹ ਤੇ ਅਲਹਮਦੁ ਲਿੱਲਾਹ' ਦੋਵੇਂ ਇਕੱਠੇ ਕਹਿਣਾ — ਜੋ ਕਿ ਅੱਲਾਹ ਨੂੰ ਹਰ ਪ੍ਰਕਾਰ ਦੇ ਔਗੁਣ ਤੇ ਕਮੀ ਤੋਂ ਪਾਕ ਮੰਨਣਾ ਅਤੇ ਉਸਦੀ ਸ਼ਾਨ ਦੇ ਮੁਤਾਬਿਕ, ਉਸ ਨਾਲ ਕੀਤੀ ਜਾਣ ਵਾਲੀ ਮੁਹੱਬਤ ਨਾਲ ਉਸਦੀਆਂ ਸੰਪੂਰਨ ਪ੍ਰਸ਼ੰਸਾਵਾਂ ਤੇ ਸਿਫਤਾਂ ਦਾ ਸਿਮਰਨ ਕਰਨਾ ਹੈ—। ਇਹ ਦੋਵੇਂ ਜ਼ਿਕਰ (ਸਿਮਰਨ) ਅਸਮਾਨਾਂ ਅਤੇ ਧਰਤੀ ਵਿਚਕਾਰ ਜੋ ਕੁਝ ਵੀ ਹੈ, ਉਸ ਨੂੰ ਭਰ ਦਿੰਦੇ ਹਨ। "ਨਮਾਜ਼ ਨੂਰ ਹੈ" ਭਾਵ ਜੋ ਬੰਦੇ ਦੇ ਦਿਲ, ਉਸਦੇ ਚਿਹਰੇ, ਉਸਦੀ ਕਬਰ, ਅਤੇ ਕ਼ਿਆਮਤ ਦੇ ਦਿਨ ਉਸ ਦੀ ਰਾਹ ਨੂੰ ਰੌਸ਼ਨ ਕਰਦੀ ਹੈ। "ਸਦਕਾ ਸਬੂਤ ਹੈ" ਭਾਵ ਇਹ ਈਮਾਨ ਵਾਲੇ ਦੀ ਸੱਚਾਈ ਦੇ ਨਾਲ-ਨਾਲ ਉਸਦੇ ਮੁਨਾਫਿਕਾਂ ਤੋਂ ਵੱਖਰੇ ਹੋਣ ਦਾ ਸਬੂਤ ਹੈ, ਕਿਉਂਕਿ ਉਹ ਮੁਨਾਫ਼ਿਕ ਸਦਕੇ ਦੇ ਬਦਲੇ ਇਨਾਮ ਮਿਲਣ 'ਤੇ ਈਮਾਨ ਨਹੀਂ ਰੱਖਦਾ। "ਸਬਰ ਚਮਕਦਾਰ ਉਜਾਲਾ ਹੈ" ਭਾਵ ਸਬਰ ਮਨ ਨੂੰ ਭਟਕਣ ਅਤੇ ਗੁੱਸਾ ਹੋਣ ਤੋਂ ਰੋਕਦਾ ਹੈ। ਇਹ ਇੱਕ ਇਹੋ ਜਿਹੀ ਰੋਸ਼ਨੀ ਹੁੰਦੀ ਹੈ ਜਿਸ ਵਿੱਚ ਗਰਮੀ ਅਤੇ ਜਲਾਉਣ ਦੀ ਤਾਕਤ ਹੁੰਦੀ ਹੈ, ਜਿਵੇਂ ਕਿ ਸੂਰਜ ਦਾ ਉਜਾਲਾ। ਸਬਰ ਨੂੰ ਉਜਾਲਾ ਇਸ ਲਈ ਕਿਹਾ ਗਿਆ ਹੈ ਕਿਉਂਕਿ ਸਬਰ ਕਰਨਾ ਔਖਾ ਹੁੰਦਾ ਹੈ ਅਤੇ ਇਸ ਵਿੱਚ ਮਨ ਨਾਲ ਲੜਕੇ ਉਸਦੀਆਂ ਇੱਛਾਵਾਂ ਨੂੰ ਰੋਕਣਾ ਪੈਂਦਾ ਹੈ। ਸਬਰ ਕਰਨ ਵਾਲਾ ਵਿਅਕਤੀ ਹਮੇਸ਼ਾ ਸੱਚਾਈ ਦੇ ਰੋਸ਼ਨ ਰਸਤੇ 'ਤੇ ਚਲਦਾ ਰਹਿੰਦਾ ਹੈ। ਇੱਥੇ ਸਬਰ ਕਰਨ ਵਿੱਚ ਅੱਲਾਹ ਦੀ ਆਗਿਆ ਦਾ ਪਾਲਣ ਕਰਨਾ, ਉਸ ਦੀ ਮਨਾਹੀਆਂ ਤੋਂ ਬਚਣਾ ਅਤੇ ਦੁਨੀਆ ਵਿੱਚ ਆਉਣ ਵਾਲੀਆਂ ਮੁਸੀਬਤਾਂ ਤੇ ਮੁਸ਼ਕਿਲਾਂ ਦਾ ਡਟਕੇ ਸਾਹਮਣਾ ਕਰਨਾ ਸ਼ਾਮਲ ਹੈ। "ਕੁਰਆਨ ਤੇਰੇ ਹੱਕ ਵਿੱਚ ਹੁੱਜਤ ਹੈ" —ਜੇਕਰ ਤੂੰ ਉਸਨੂੰ ਪੜ੍ਹੇਂ ਅਤੇ ਉਸ 'ਤੇ ਅਮਲ ਕਰੇ, ਜਾਂ "ਕੁਰਆਨ ਤੇਰੇ ਵਿਰੁੱਧ ਹੁੱਜਤ ਹੈ" — ਜੇਕਰ ਤੂੰ ਉਸ ਨੂੰ ਛੱਡ ਦੇਵੇਂ, ਨਾ ਹੀ ਉਸਨੂੰ ਪੜ੍ਹੇਂ ਅਤੇ ਨਾ ਹੀ ਉਸ 'ਤੇ ਅਮਲ ਕਰੇ। ਫੇਰ ਨਬੀ ਕਰੀਮ ﷺ ਨੇ ਦੱਸਿਆ ਕਿ ਹਰੇਕ ਇਨਸਾਨ ਸਵੇਰੇ ਉੱਠਦਾ ਹੈ ਅਤੇ ਆਪਣੇ ਘਰੋਂ ਨਿੱਕਲ ਕੇ ਵੱਖ-ਵੱਖ ਕੰਮਾਂ ਵਿੱਚ ਰੁੱਝ ਜਾਂਦਾ ਹੈ । ਇਨ੍ਹਾਂ ਵਿੱਚੋਂ ਕੁੱਝ ਲੋਕ ਅੱਲਾਹ ਦੀ ਆਗਿਆਕਾਰੀ ਦੇ ਰਸਤੇ 'ਤੇ ਡਟੇ ਰਹਿੰਦੇ ਹਨ ਅਤੇ ਆਪਣੀ ਰੂਹ ਨੂੰ ਨਰਕ ਦੀ ਅੱਗ ਤੋਂ ਆਜ਼ਾਦ ਕਰ ਲੈਂਦੇ ਹਨ, ਅਤੇ ਕੁੱਝ ਇਸ ਰਸਤੇ ਤੋਂ ਹਟ ਜਾਂਦੇ ਹਨ ਤੇ ਗੁਨਾਹਾਂ ਵਿੱਚ ਫਸ ਕੇ ਆਪਣੀ ਰੂਹ ਨੂੰ ਅੱਗ ਵਿੱਚ ਪਾ ਕੇ ਬਰਬਾਦ ਕਰ ਦਿੰਦੇ ਹਨ।