عن جرير بن عبد الله رضي الله عنه قال: قال رسول الله صلى الله عليه وسلم:
«مَنْ لَا يَرْحَمِ النَّاسَ لَا يَرْحَمْهُ اللهُ عَزَّ وَجَلَّ».

[صحيح] - [متفق عليه] - [صحيح مسلم: 2319]
المزيــد ...

ਜਰੀਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ:
"ਜੋ ਲੋਕਾਂ 'ਤੇ ਰਹਿਮ ਨਹੀਂ ਕਰਦਾ, ਉਸ 'ਤੇ ਅੱਲਾਹ ਤਆਲਾ ਵੀ ਰਹਿਮ ਨਹੀਂ ਕਰਦਾ।"

[صحيح] - [متفق عليه] - [صحيح مسلم - 2319]

ਵਿਆਖਿਆ

ਅੱਲਾਹ ਦੇ ਨਬੀ ਕਰੀਮ ﷺ ਦੱਸਦੇ ਹਨ ਕਿ ਜੋ ਲੋਕਾਂ ਉੱਤੇ ਰਹਿਮ (ਦਇਆ) ਨਹੀਂ ਕਰਦਾ, ਉਸ ਉੱਤੇ ਅੱਲਾਹ ਤਆਲਾ ਵੀ ਰਹਿਮ ਨਹੀਂ ਕਰਦਾ। ਇਸ ਤਰ੍ਹਾਂ ਦੇਖਿਆ ਜਾਵੇ ਤਾਂ ਅੱਲਾਹ ਦੀਆਂ ਮਖਲੂਕਾਂ (ਜੀਵਾਂ) 'ਤੇ ਰਹਿਮ ਕਰਨਾ ਅੱਲਾਹ ਦੀ ਰਹਿਮਤ ਹਾਸਲ ਕਰਨ ਦਾ ਸਾਧਨ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਉਂਜ ਤਾਂ ਸਾਰੀਆਂ ਮਖਲੂਕਾਂ (ਜੀਵਾਂ) 'ਤੇ ਰਹਿਮ (ਦਇਆ) ਕਰਨਾ ਜ਼ਰੂਰੀ ਹੈ, ਲੇਕਿਨ ਇੱਥੇ ਲੋਕਾਂ ਦਾ ਜ਼ਿਕਰ ਉਨ੍ਹਾਂ 'ਤੇ ਧਿਆਨ ਦੇਣ ਲਈ ਕੀਤਾ ਗਿਆ ਹੈ।
  2. ਅੱਲਾਹ ਬੜਾ ਰਹਿਮ ਕਰਨ ਵਾਲਾ ਹੈ ਅਤੇ ਆਪਣੇ ਰਹਿਮ ਕਰਨ ਵਾਲੇ ਦਿਆਲੂ ਬੰਦਿਆਂ 'ਤੇ ਰਹਿਮ ਕਰਦਾ ਹੈ, ਕਿਉਂਕਿ ਬੰਦੇ ਨੂੰ ਬਦਲਾ (ਇਨਾਮ) ਉਸੇ ਦਰਜੇ ਦਾ ਦਿੱਤਾ ਜਾਂਦਾ ਹੈ ਜਿਸ ਦਰਜੇ ਦਾ ਉਸਦਾ ਕੰਮ ਹੁੰਦਾ ਹੈ।
  3. ਲੋਕਾਂ 'ਤੇ ਰਹਿਮ ਕਰਨ ਦੇ ਅੰਦਰ ਉਨ੍ਹਾਂ ਦਾ ਭਲਾ ਕਰਨਾ, ਉਨ੍ਹਾਂ ਨੂੰ ਬੁਰਾਈ ਤੋਂ ਬਚਾਉਣਾ ਅਤੇ ਉਨ੍ਹਾਂ ਨਾਲ ਚੰਗਾ ਵਿਹਾਰ ਕਰਨਾ ਸ਼ਾਮਲ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (68)
ਹੋਰ