عن أبي ذر رضي الله عنه قال: قال لي النبي صلى الله عليه وسلم:
«لَا تَحْقِرَنَّ مِنَ الْمَعْرُوفِ شَيْئًا، وَلَوْ أَنْ تَلْقَى أَخَاكَ بِوَجْهٍ طَلْقٍ».
[صحيح] - [رواه مسلم] - [صحيح مسلم: 2626]
المزيــد ...
ਅਬੁਜ਼ਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਮੈਨੂੰ ਫਰਮਾਇਆ:
"ਕਿਸੇ ਵੀ ਨੇਕੀ ਦੇ ਕੰਮ ਨੂੰ ਕਦੇ ਵੀ ਘੱਟ ਨਾ ਸਮਝੋ, ਭਾਵੇਂ ਤੁਹਾਡਾ ਆਪਣੇ ਭਰਾ ਨੂੰ ਹੱਸਦੇ ਚਿਹਰੇ ਨਾਲ ਮਿਲਣਾ ਹੀ ਕਿਉਂ ਨਾ ਹੋਵੇ।"
[صحيح] - [رواه مسلم] - [صحيح مسلم - 2626]
ਅੱਲਾਹ ਦੇ ਨਬੀ ﷺ ਨੇ ਨੇਕੀ ਦੇ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਹੈ ਅਤੇ ਦੱਸਿਆ ਹੈ ਕਿ ਇਨਸਾਨ ਕਿਸੇ ਵੀ ਚੰਗੇ ਕੰਮ ਨੂੰ ਛੋਟਾ ਨਾ ਸਮਝੇ, ਭਾਵੇਂ ਉਹ ਕਿੰਨਾ ਹੀ ਛੋਟਾ ਕਿਉਂ ਨਾ ਹੋਵੇ। ਇਸਦੀ ਇੱਕ ਉਦਾਹਰਣ ਇਹ ਹੈ ਕਿ ਮਿਲਦੇ ਸਮੇਂ ਖਿੜੇ-ਮੱਥੇ ਮੁਸਕਰਾ ਕੇ ਮਿਲਿਆ ਜਾਵੇ। ਇਸ ਲਈ ਹਰ ਮੁਸਲਮਾਨ ਨੂੰ ਇਸ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਮੁਸਲਮਾਨ ਭਰਾਵਾਂ ਵਿੱਚ ਆਪਸੀ ਭਾਈਚਾਰਾ ਤੇ ਪਿਆਰ ਵੱਧਦਾ ਹੈ।