عَنْ أَبِي هُرَيْرَةَ رضي الله عنه أَنَّ رَسُولَ اللهِ صَلَّى اللهُ عَلَيْهِ وَسَلَّمَ قَالَ:
«لَا تَبْدَؤوا الْيَهُودَ وَلَا النَّصَارَى بِالسَّلَامِ، فَإِذَا لَقِيتُمْ أَحَدَهُمْ فِي طَرِيقٍ فَاضْطَرُّوهُ إِلَى أَضْيَقِهِ».
[صحيح] - [رواه مسلم] - [صحيح مسلم: 2167]
المزيــد ...
ਅਬੂ ਹੁਰੈਰਹ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਕਿਹਾ:
ਤੁਸੀਂ ਯਹੂਦੀਆਂ ਜਾਂ ਇਸਾਈਆਂ ਨੂੰ ਸਲਾਮ ਨਾਲ ਸ਼ੁਰੂ ਨਾ ਕਰੋ, ਅਤੇ ਜੇ ਤੁਸੀਂ ਉਨ੍ਹਾਂ ਵਿਚੋਂ ਕਿਸੇ ਨੂੰ ਰਾਹ ਵਿੱਚ ਮਿਲੋ, ਤਾਂ ਉਸ ਨੂੰ ਰਸਤੇ ਦੇ ਸਭ ਤੋਂ ਤੰਗ ਹਿੱਸੇ ਵੱਲ ਮਜਬੂਰ ਕਰੋ।
[صحيح] - [رواه مسلم] - [صحيح مسلم - 2167]
ਨਬੀ ਕਰੀਮ ﷺ ਇਹੂਦੀਆਂ ਅਤੇ ਨਸਾਰਾ (ਈਸਾਈਆਂ) ਨੂੰ ਸਲਾਮ ਨਾਲ ਸ਼ੁਰੂ ਕਰਨ ਤੋਂ ਮਨਾ ਕਰਦੇ ਹਨ, ਭਾਵੇਂ ਉਹ ਜ਼ਿਮਮੀ ਹੀ ਕਿਉਂ ਨਾ ਹੋਣ, ਚੇਤੇ ਰਹੇ ਕਿ ਹੋਰ ਕਾਫ਼ਰਾਂ ਦੀ ਤਾਂ ਗੱਲ ਹੀ ਛੱਡੋ। ਹਜ਼ੂਰ ﷺ ਨੇ ਇਹ ਵੀ ਵਾਜਿਹ ਕਰ ਦਿੱਤਾ ਕਿ ਜੇਕਰ ਅਸੀਂ ਰਾਹ ਵਿੱਚ ਉਨ੍ਹਾਂ ਵਿਚੋਂ ਕਿਸੇ ਨੂੰ ਮਿਲੀਏ, ਤਾਂ ਉਸਨੂੰ ਰਸਤੇ ਦੇ ਸਭ ਤੋਂ ਤੰਗ ਹਿੱਸੇ ਵੱਲ ਮਜਬੂਰ ਕਰੀਏ। ਮੂਮਿਨ ਉਹ ਹੁੰਦਾ ਹੈ ਜੋ ਰਸਤੇ ਦੇ ਦਰਮਿਆਨ ਚੱਲਦਾ ਹੈ, ਅਤੇ ਕਾਫ਼ਰ ਉਹ ਹੈ ਜੋ ਪੱਸੇ ਹੁੰਦਾ ਹੈ। ਕਿਸੇ ਵੀ ਹਾਲਤ ਵਿੱਚ ਮੁਸਲਮਾਨ ਨੂੰ ਜਲੀਲ ਨਹੀਂ ਹੋਣਾ ਚਾਹੀਦਾ।