ਵਰਗੀਕਰਨ: The Creed . Belief in the Last Day .

عَنْ أَبِي ذَرٍّ رضي الله عنه قَالَ:
قُلْتُ: يَا رَسُولَ اللهِ مَا آنِيَةُ الْحَوْضِ؟ قَالَ: «وَالَّذِي نَفْسُ مُحَمَّدٍ بِيَدِهِ لَآنِيَتُهُ أَكْثَرُ مِنْ عَدَدِ نُجُومِ السَّمَاءِ وَكَوَاكِبِهَا، أَلَا فِي اللَّيْلَةِ الْمُظْلِمَةِ الْمُصْحِيَةِ، آنِيَةُ الْجَنَّةِ مَنْ شَرِبَ مِنْهَا لَمْ يَظْمَأْ آخِرَ مَا عَلَيْهِ، يَشْخَبُ فِيهِ مِيزَابَانِ مِنَ الْجَنَّةِ، مَنْ شَرِبَ مِنْهُ لَمْ يَظْمَأْ، عَرْضُهُ مِثْلُ طُولِهِ، مَا بَيْنَ عَمَّانَ إِلَى أَيْلَةَ، مَاؤُهُ أَشَدُّ بَيَاضًا مِنَ اللَّبَنِ، وَأَحْلَى مِنَ الْعَسَلِ».

[صحيح] - [رواه مسلم] - [صحيح مسلم: 2300]
المزيــد ...

ਅਬੁਜ਼ਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਮੈਂ ਪੁੱਛਿਆ: ਹੇ ਅੱਲਾਹ ਦੇ ਰਸੂਲ ﷺ! ਹੌਜ਼ (ਤਲਾਬ) ਦੇ ਬਰਤਨ ਕਿਹੋ ਜਿਹੇ ਹੋਣਗੇ? ਆਪ ﷺ ਨੇ ਫਰਮਾਇਆ: "ਉਸ ਜ਼ਾਤ ਦੀ ਸੁੰਹ, ਜਿਸ ਦੇ ਹੱਥ ਵਿੱਚ ਮੁਹੰਮਦ ਦੀ ਜਾਨ ਹੈ, ਉਸ ਦੇ ਬਰਤਨ ਆਸਮਾਨ ਦੇ ਤਾਰਿਆਂ ਤੇ ਗ੍ਰਹਿਾਂ ਤੋਂ ਵੀ ਵੱਧ ਹੋਣਗੇ। ਯਾਦ ਰੱਖੋ! ਮੈਂ ਉਸ ਹਨੇਰੀ ਤੇ ਸਾਫ਼ ਆਸਮਾਨ ਵਾਲੀ ਰਾਤ ਦੀ ਗੱਲ ਕਰ ਰਿਹਾ ਹਾਂ। ਜੰਨਤ ਦੇ ਬਰਤਨ ਅਜਿਹੇ ਹੋਣਗੇ ਕਿ ਜੋ ਕੋਈ ਵੀ ਉਨ੍ਹਾਂ ਵਿੱਚੋਂ ਪੀ ਲਏਗਾ, ਉਹ ਕਦੀ ਪਿਆਸਾ ਨਹੀਂ ਰਹੇਗਾ। ਉਸ (ਤਲਾਬ) ਵਿੱਚ ਜੰਨਤ ਦੇ ਦੋ ਨਲਕਿਆਂ ਦਾ ਪਾਣੀ ਡਿਗਦਾ ਹੋਵੇਗਾ। ਜੋ ਉਸਦਾ ਪਾਣੀ ਪੀ ਲਏਗਾ, ਉਹ ਕਦੀ ਪਿਆਸਾ ਨਹੀਂ ਹੋਵੇਗਾ। ਉਸ ਦੀ ਚੌੜਾਈ ਉਸ ਦੀ ਲੰਬਾਈ ਦੇ ਬਰਾਬਰ ਹੋਵੇਗੀ। ਇਹ ਮੰਨ ਕੇ ਚੱਲੋ ਕਿ ਉਹ ਅੰਮਾਨ ਤੋਂ ਲੈ ਕੇ ਐਲਾ ਤੱਕ ਫੈਲਿਆ ਹੋਵੇਗਾ। ਉਸਦਾ ਪਾਣੀ ਦੁੱਧ ਨਾਲੋਂ ਵੱਧ ਸਫ਼ੈਦ ਅਤੇ ਸ਼ਹਿਦ ਨਾਲੋਂ ਵੱਧ ਮੀਠਾ ਹੋਵੇਗਾ।"

[صحيح] - [رواه مسلم] - [صحيح مسلم - 2300]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਕਸਮ (ਸੁੰਹ) ਖਾ ਕੇ ਇਹ ਦੱਸਿਆ ਹੈ ਕਿ ਕਿਆਮਤ ਦੇ ਦਿਨ ਆਪ ਦੇ ਹੌਜ਼ ਦੇ ਬਰਤਨ (ਪਿਆਲੇ) ਆਸਮਾਨ ਦੇ ਤਾਰਿਆਂ ਅਤੇ ਗ੍ਰਹਿਾਂ ਦੀ ਗਿਣਤੀ ਤੋਂ ਵੀ ਵੱਧ ਹੋਣਗੇ। ਹੌਜ਼ (ਤਲਾਬ) ਦੇ ਬਰਤਨਾਂ ਦੀ ਗਿਣਤੀ ਉਨ੍ਹਾਂ ਤਾਰਿਆਂ ਤੇ ਗ੍ਰਹਿਾਂ ਤੋਂ ਵੱਧ ਹੋਵੇਗੀ, ਜੋ ਹਨੇਰੀ ਰਾਤ ਵਿੱਚ ਵੇਖਣ ਨੂੰ ਮਿਲਦੇ ਹਨ, ਜਦੋਂ ਚੰਨ ਨਹੀਂ ਹੁੰਦਾ। ਕਿਉਂਕਿ ਚਾਨਣੀ ਰਾਤ ਵਿੱਚ ਤਾਰੇ ਸਾਫ ਤੇ ਸਪਸ਼ਟ ਦਿਖਾਈ ਨਹੀਂ ਦਿੰਦੇ। ਅਤੇ ਅਜਿਹੀ ਹਨੇਰੀ ਰਾਤ ਹੋਵੇ ਜਿਸ ਵਿੱਚ ਬੱਦਲ ਨਾ ਹੋਣ; ਕਿਉਂਕਿ ਜਦੋ ਆਸਮਾਨ ਵਿੱਚ ਬੱਦਲਾਂ ਹੋਣ ਤਾਂ ਵੀ ਤਾਰੇ ਨਹੀਂ ਦਿਖਦੇ। ਜੰਨਤ ਦੇ ਬਰਤਨਾਂ ਦੀ ਇੱਕ ਵਿਸ਼ੇਸ਼ਤਾ ਇਹ ਹੋਵੇਗੀ ਕਿ ਜੋ ਵੀ ਉਨ੍ਹਾਂ ਵਿੱਚੋਂ ਕੁੱਝ ਪੀਏਗਾ, ਉਸਨੂੰ ਫੇਰ ਕਦੀ ਵੀ ਪਿਆਸ ਨਹੀਂ ਲੱਗੇਗੀ। ਇਹ ਆਖਰੀ ਵਾਰ ਹੋਵੇਗਾ ਕਿ ਉਸ ਨੇ ਪਿਆਸ ਦੇ ਕਾਰਨ ਕੁੱਝ ਪੀਤਾ ਹੋਵੇਗਾ। ਆਪ ਦੇ ਹੌਜ਼ (ਤਲਾਬ) ਵਿੱਚ ਜੰਨਤ ਦੇ ਦੋ ਨਲਕਿਆਂ ਦਾ ਪਾਣੀ ਵਗਦਾ ਹੋਵੇਗਾ ਅਤੇ ਉਸ ਦੀ ਚੌੜਾਈ ਤੇ ਲੰਬਾਈ ਦੋਵੇਂ ਬਰਾਬਰ ਹੋਣਗੀਆਂ। ਇਸ ਤਰ੍ਹਾਂ ਹੌਜ਼ ਚਾਰਾਂ ਪਾਸਿਆਂ ਤੋਂ ਬਰਾਬਰ ਹੋਵੇਗਾ। ਉਸ ਦੀ ਲੰਬਾਈ 'ਅੰਮਾਨ', ਜੋ ਕਿ ਸ਼ਾਮ (ਸੀਰੀਆ) ਦੇ ਬਲਕਾ ਇਲਾਕੇ ਦੀ ਇੱਕ ਬਸਤੀ ਹੈ, ਤੋਂ ਲੈ ਕੇ 'ਐਲਾ', ਜੋ ਕਿ ਸ਼ਾਮ ਦੇ ਕਿਨਾਰੇ ਇੱਕ ਮਸ਼ਹੂਰ ਸ਼ਹਿਰ ਹੈ, ਜਿੰਨੀ ਹੋਵੇਗੀ। ਹੌਜ਼ ਦੇ ਪਾਣੀ ਦਾ ਰੰਗ ਦੁੱਧ ਤੋਂ ਵੀ ਵੱਧ ਚਿੱਟਾ (ਸਫ਼ੈਦ) ਅਤੇ ਸਵਾਦ ਸ਼ਹਿਦ ਤੋਂ ਵੀ ਵੱਧ ਮਿੱਠਾ ਹੋਵੇਗਾ।

ਹਦੀਸ ਦੇ ਫਾਇਦੇ ਵਿੱਚੋਂ

  1. ਇਸ ਹਦੀਸ ਤੋਂ ਹੌਜ਼ ਅਤੇ ਇਸ ਵਿੱਚ ਮੌਜੂਦ ਤਰ੍ਹਾਂ-ਤਰ੍ਹਾਂ ਦੀ ਨਿਮਤਾਂ (ਆਨੰਦਾਂ) ਦਾ ਸਬੂਤ ਮਿਲਦਾ ਹੈ।
  2. ਹੌਜ਼ ਦੀ ਵਿਸ਼ਾਲਤਾ, ਲੰਬਾਈ, ਚੌੜਾਈ ਅਤੇ ਉਸ ਵਿੱਚ ਮੌਜੂਦ ਬਰਤਨਾਂ ਦੀ ਵੱਡੀ ਗਿਣਤੀ ਦਾ ਵਰਨਣ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (68)
ਸ਼੍ਰੇਣੀਆਂ
ਹੋਰ