عن أسامة بن زيد رضي الله عنهما عن النبي صلى الله عليه وسلم قال:
«مَا تَرَكْتُ بَعْدِي فِتْنَةً أَضَرَّ عَلَى الرِّجَالِ مِنَ النِّسَاءِ».
[صحيح] - [متفق عليه] - [صحيح البخاري: 5096]
المزيــد ...
ਉਸਾਮਾ ਬਿਨ ਜ਼ੈਦ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਮੈਂ ਆਪਣੇ ਬਾਅਦ ਕੋਈ ਅਜਿਹਾ ਫਿਤਨਾ (ਆਜ਼ਮਾਇਸ਼) ਨਹੀਂ ਛੱਡਿਆ, ਜੋ ਮਰਦਾਂ ਲਈ ਔਰਤਾਂ ਨਾਲੋਂ ਵੱਧ ਹਾਨੀਕਾਰਕ ਹੋਵੇ।"
[صحيح] - [متفق عليه] - [صحيح البخاري - 5096]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਆਪ ﷺ ਨੇ ਆਪਣੇ ਬਾਅਦ ਮਰਦਾਂ ਦੇ ਲਈ ਅਜਿਹੀ ਕੋਈ ਆਜ਼ਮਾਇਸ਼ ਜਾਂ ਪ੍ਰੀਖਿਆ ਨਹੀਂ ਛੱਡੀ, ਜੋ ਔਰਤਾਂ ਨਾਲੋਂ ਵੱਧ ਨੁਕਸਾਨਦਾਇਕ (ਹਾਨੀਕਾਰਕ) ਹੋਵੇ। ਔਰਤ ਜੇਕਰ ਉਸਦੇ ਪਰਿਵਾਰ ਦੀ ਹੋਵੇ, ਤਾਂ ਉਸ ਦੁਆਰਾ ਕੀਤੀ ਜਾਣ ਵਾਲੀ ਸ਼ਰੀਅਤ ਦੀ ਉਲੰਘਣਾ ਕਾਰਨ ਮਰਦ ਨੂੰ ਨੁਕਸਾਨ ਹੁੰਦਾ ਹੈ ਅਤੇ ਜੇਕਰ ਉਸਦੇ ਪਰਿਵਾਰ ਦੀ ਨਾ ਹੋਵੇ, ਤਾਂ ਉਸ ਨਾਲ ਮਿਲਣ-ਜੁਲਣ ਅਤੇ ਉਸ ਨਾਲ ਇਕੱਲਿਆਂ ਵਿੱਚ ਰਹਿਣ ਤੇ ਇਸ ਦੇ ਨਤੀਜੇ ਵਿੱਚ ਪੈਦਾ ਹੋਣ ਵਾਲੀਆਂ ਬੁਰਾਈਆਂ ਦੇ ਕਾਰਨ ਮਰਦ ਨੂੰ ਨੁਕਸਾਨ ਹੁੰਦਾ ਹੈ।