عَنْ عَبْدِ اللَّهِ بْنِ عَمْرٍو رَضِيَ اللَّهُ عَنْهُمَا عَنِ النَّبِيِّ صَلَّى اللهُ عَلَيْهِ وَسَلَّمَ قَالَ:
«المُسْلِمُ مَنْ سَلِمَ المُسْلِمُونَ مِنْ لِسَانِهِ وَيَدِهِ، وَالمُهَاجِرُ مَنْ هَجَرَ مَا نَهَى اللَّهُ عَنْهُ».
[صحيح] - [متفق عليه] - [صحيح البخاري: 10]
المزيــد ...
ਅਬਦੁੱਲਾਹ ਇਬਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"(ਪੱਕਾ) ਮੁਸਲਮਾਨ ਉਹ ਹੈ, ਜਿਸ ਦੀ ਜ਼ਬਾਨ ਤੇ ਹੱਥ ਤੋਂ ਬਾਕੀ ਮੁਸਲਮਾਨ ਸੁਰੱਖਿਅਤ ਰਹਿਣ ਅਤੇ (ਅਸਲ) ਮਹਾਜਿਰ ਉਹ ਹੈ ਜਿਸ ਨੇ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਛੱਡ ਦਿੱਤਾ ਜਿਨ੍ਹਾਂ ਤੋਂ ਅੱਲਾਹ ਤਆਲਾ ਨੇ ਮਨਾਹ ਕੀਤਾ ਹੈ।"
[صحيح] - [متفق عليه] - [صحيح البخاري - 10]
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਸੰਪੂਰਨ ਮੁਸਲਮਾਨ ਉਹ ਹੈ ਕਿ ਜਿਸ ਦੀ ਜ਼ਬਾਨ ਤੋਂ ਬਾਕੀ ਮੁਸਲਮਾਨ ਸੁਰੱਖਿਅਤ ਰਹਿਣ। ਨਾ ਉਨ੍ਹਾਂ ਨੂੰ ਗਾਲ ਕੱਢੇ, ਨਾ ਉਨ੍ਹਾਂ 'ਤੇ ਲਾਹਨਤ ਕਰੇ, ਨਾ ਉਨ੍ਹਾਂ ਦੀ ਗੀਬਤ (ਪਿੱਠ ਪਿੱਛੇ ਬੁਰਾਈ) ਕਰੇ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਹੋਰ ਤਰੀਕੇ ਨਾਲ ਆਪਣੀ ਜ਼ਬਾਨ ਰਾਹੀਂ ਨੁਕਸਾਨ ਪਹੁੰਚਾਵੇ। ਇਸੇ ਤਰ੍ਹਾਂ ਉਸ ਦੇ ਹੱਥ ਤੋਂ ਵੀ ਮੁਸਲਮਾਨ ਸੁਰੱਖਿਅਤ ਰਹਿਣ। ਭਾਵ ਨਾ ਉਨ੍ਹਾਂ 'ਤੇ ਜ਼ੁਲਮ ਕਰੇ, ਨਾ ਨਾਹੱਕ ਕਿਸੇ ਦਾ ਮਾਲ (ਧਨ) ਹੜੱਪ ਕਰੇ ਅਤੇ ਨਾ ਹੀ ਅਜਿਹਾ ਕੋਈ ਹੋਰ ਕੰਮ ਕਰੇ। ਜਦੋਂ ਕਿ ਅਸਲ ਮਹਾਜਿਰ (ਹਿਜਰਤ- ਰੱਬ ਦੇ ਰਾਹ ਵਿੱਚ ਪਰਵਾਸ- ਕਰਨ ਵਾਲਾ) ਉਹ ਹੈ, ਜੋ ਅੱਲਾਹ ਤਆਲਾ ਵੱਲੋਂ ਹਰਾਮ ਕੀਤੀਆਂ ਚੀਜ਼ਾਂ ਨੂੰ ਛੱਡ ਦੇਵੇ।