عن ابن عباس رضي الله عنهما قال:
كُنْتُ خَلْفَ رَسُولِ اللهِ صَلَّى اللهُ عَلَيْهِ وَسَلَّمَ يَوْمًا، فَقَالَ: «يَا غُلَامُ، إِنِّي أُعَلِّمُكَ كَلِمَاتٍ، احْفَظِ اللهَ يَحْفَظْكَ، احْفَظِ اللهَ تَجِدْهُ تُجَاهَكَ، إِذَا سَأَلْتَ فَاسْأَلِ اللهَ، وَإِذَا اسْتَعَنْتَ فَاسْتَعِنْ بِاللهِ، وَاعْلَمْ أَنَّ الْأُمَّةَ لَوِ اجْتَمَعَتْ عَلَى أَنْ يَنْفَعُوكَ بِشَيْءٍ، لَمْ يَنْفَعُوكَ إِلَّا بِشَيْءٍ قَدْ كَتَبَهُ اللهُ لَكَ، وَلَوِ اجْتَمَعُوا عَلَى أَنْ يَضُرُّوكَ بِشَيْءٍ، لَمْ يَضُرُّوكَ إِلَّا بِشَيْءٍ قَدْ كَتَبَهُ اللهُ عَلَيْكَ، رُفِعَتِ الْأَقْلَامُ وَجَفَّتِ الصُّحُفُ».
[صحيح] - [رواه الترمذي] - [سنن الترمذي: 2516]
المزيــد ...
ਅਬਦੁੱਲਾਹ ਬਿਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ:
ਮੈਂ ਇੱਕ ਦਿਨ ਰਸੂਲ ਅੱਲਾਹ ﷺ ਦੇ ਪਿੱਛੇ (ਸਫਰ ਜਾਂ ਸਵਾਰੀ 'ਤੇ) ਸੀ, ਉਸ ਸਮੇਂ ਨਬੀ ﷺ ਨੇ ਮੈਨੂੰ ਕਿਹਾ: "'ਹੇ ਬੱਚੇ! ਮੈਂ ਤੈਨੂੰ ਕੁੱਝ ਗੱਲਾਂ ਸਿਖਾਣਾ ਚਾਹੁੰਦਾ ਹਾਂ। ਅੱਲਾਹ (ਦੇ ਹੁਕਮਾਂ) ਦੀ ਰੱਖਿਆ ਕਰ, ਅੱਲਾਹ ਤੇਰੀ ਰੱਖਿਆ ਕਰੇਗਾ। ਤੂੰ ਅੱਲਾਹ (ਦੇ ਹੁਕਮਾਂ) ਦਾ ਧਿਆਨ ਰੱਖ, ਤੂੰ ਅੱਲਾਹ ਨੂੰ ਆਪਣੇ ਸਾਹਮਣੇ ਪਾਵੇਂਗਾ। ਜਦੋਂ ਕੁੱਝ ਮੰਗੇਂ, ਤਾਂ ਸਿਰਫ ਅੱਲਾਹ ਤੋਂ ਹੀ ਮੰਗੀ ਅਤੇ ਜਦੋਂ ਕੋਈ ਮਦਦ ਲਵੇਂ, ਤਾਂ ਸਿਰਫ ਅੱਲਾਹ ਤੋਂ ਹੀ ਮਦਦ ਲਵੀਂ। ਇਸ ਗੱਲ ਨੂੰ ਜਾਣ ਲੈ ਕਿ ਜੇ ਸਾਰੇ ਲੋਕੀ ਮਿਲਕੇ ਵੀ ਤੈਨੂੰ ਕੋਈ ਲਾਭ ਪਹੁੰਚਾਉਣਾ ਚਾਹੁਣ, ਤਾਂ ਇੰਨਾ ਹੀ ਲਾਭ ਪਹੁੰਚਾ ਸਕਦੇ ਹਨ ਜਿੰਨਾ ਅੱਲਾਹ ਨੇ ਤੇਰੇ ਲਈ ਲਿਖ ਦਿੱਤਾ ਹੈ ਅਤੇ ਜੇ ਉਹ ਸਾਰੇ ਮਿਲਕੇ ਤੈਨੂੰ ਕੋਈ ਨੁਕਸਾਨ ਪਹੁੰਚਾਉਣਾ ਚਾਹੁਣ, ਤਾਂ ਇੰਨਾ ਹੀ ਨੁਕਸਾਨ ਪਹੁੰਚਾ ਸਕਦੇ ਹਨ ਜਿੰਨਾ ਅੱਲਾਹ ਨੇ ਤੇਰੇ ਲਈ ਲਿਖ ਦਿੱਤਾ ਹੈ। ਕਲਮ ਉਠਾਈ ਜਾ ਚੁੱਕੀ ਹੈ ਅਤੇ ਲਿਖਤਾਂ ਸੁੱਕ ਚੁੱਕੀਆਂ ਹਨ।"
[صحيح] - [رواه الترمذي] - [سنن الترمذي - 2516]
ਅਬਦੁੱਲਾਹ ਬਿਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਕਹਿੰਦੇ ਹਨ ਕਿ ਛੋਟੇ ਹੁੰਦਿਆਂ ਇੱਕ ਦਿਨ ਉਹ ਨਬੀ ਕਰੀਮ ﷺ ਦੇ ਪਿੱਛੇ ਸਵਾਰੀ 'ਤੇ ਬੈਠੇ ਵੀ ਕਿ ਆਪ ﷺ ਨੇ ਫਰਮਾਇਆ: ਮੈਂ ਤੈਨੂੰ ਕੁੱਝ ਗੱਲਾਂ ਸਿਖਾਵਾਂਗਾ, ਜਿਨ੍ਹਾਂ ਰਾਹੀਂ ਅੱਲਾਹ ਤੈਨੂੰ ਫਾਇਦਾ ਪਹੁੰਚਾਏਗਾ:
ਅੱਲਾਹ ਦੇ ਹੁਕਮਾਂ ਦੀ ਰੱਖਿਆ ਕਰਕੇ ਅਤੇ ਉਸ ਦੀ ਮਨਾਹ ਕੀਤੀਆਂ ਚੀਜ਼ਾਂ ਤੋਂ ਦੂਰ ਰਹਿ ਕੇ ਇਸ ਤਰੀਕੇ ਨਾਲ ਅੱਲਾਹ ਦੀ ਰੱਖਿਆ ਕਰ ਕਿ ਉਹ ਤੈਨੂੰ ਨੇਕੀ ਤੇ ਅੱਲਾਹ ਦੇ ਨੇੜੇ ਕਰਨ ਵਾਲੇ ਕੰਮਾਂ ਵਿੱਚ ਰੁੱਝਿਆ ਪਾਵੇ, ਨਾ ਕਿ ਗੁਨਾਹਾਂ ਤੇ ਮਾੜੇ ਕੰਮਾਂ ਵਿੱਚ ਰੁੱਝਿਆ ਪਾਵੇ। ਜੇ ਤੂੰ ਇੰਜ ਕਰੇਂਗਾ ਤਾਂ ਬਦਲੇ ਵਿੱਚ ਅੱਲਾਹ ਤੈਨੂੰ ਦੁਨੀਆ ਤੇ ਆਖ਼ਰਤ ਦੀਆਂ ਮਾੜੀਆਂ ਚੀਜ਼ਾਂ ਤੋਂ ਸੁਰੱਖਿਅਤ ਰੱਖੇਗਾ, ਅਤੇ ਤੂੰ ਜਿੱਥੇ ਵੀ ਜਾਵੇਂਗਾ, ਹਰ ਕੰਮ ਵਿੱਚ ਤੇਰੀ ਮਦਦ ਕਰੇਗਾ।
ਜੇ ਤੂੰ ਕੁੱਝ ਮੰਗਣਾ ਚਾਹਵੇਂ, ਤਾਂ ਸਿਰਫ ਅੱਲਾਹ ਤੋਂ ਹੀ ਮੰਗੀਂ, ਕਿਉਂਕਿ ਉਹੀਓ ਹੈ ਜੋ ਮੰਗਣ ਵਾਲਿਆਂ ਦੀ ਦੁਆਵਾਂ ਕਬੂਲ ਕਰਦਾ ਹੈ।
ਜੇ ਤੂੰ ਕਿਸੇ ਦੀ ਮਦਦ ਲੈਣੀ ਚਾਹਵੇਂ, ਤਾਂ ਸਿਰਫ ਅੱਲਾਹ ਤੋਂ ਹੀ ਮਦਦ ਲੇਈਂ।
ਤੇਰੇ ਦਿਲ ਵਿੱਚ ਇਸ ਗੱਲ ਦਾ ਯਕੀਨ ਹੋਣਾ ਚਾਹੀਦਾ ਹੈ ਕਿ ਜੇਕਰ ਧਰਤੀ 'ਤੇ ਰਹਿਣ ਵਾਲੇ ਸਾਰੇ ਲੋਕ ਮਿਲ ਕੇ ਵੀ ਤੈਨੂੰ ਕੋਈ ਲਾਭ ਪਹੁੰਚਾਉਣਾ ਚਾਹੁਣ, ਤਾਂ ਇੰਨਾ ਹੀ ਲਾਭ ਦੇ ਸਕਦੇ ਹਨ ਜਿੰਨਾ ਅੱਲਾਹ ਨੇ ਤੇਰੀ ਕਿਸਮਤ ਵਿੱਚ ਲਿਖ ਰੱਖਿਆ ਹੈ ਅਤੇ ਜੇਕਰ ਧਰਤੀ 'ਤੇ ਰਹਿਣ ਵਾਲੇ ਸਾਰੇ ਲੋਕ ਮਿਲ ਕੇ ਤੈਨੂੰ ਕੋਈ ਨੁਕਸਾਨ ਪਹੁੰਚਾਉਣਾ ਚਾਹੁਣ, ਤਾਂ ਉਸ ਤੋਂ ਵੱਧ ਨੁਕਸਾਨ ਨਹੀਂ ਪਹੁੰਚਾ ਸਕਦੇ ਜਿੰਨਾ ਅੱਲਾਹ ਨੇ ਤੇਰੀ ਕਿਸਮਤ ਵਿੱਚ ਲਿਖ ਰੱਖਿਆ ਹੈ।
ਇਨ੍ਹਾਂ ਸਾਰੀਆਂ ਗੱਲਾਂ ਨੂੰ ਅੱਲਾਹ ਤਆਲਾ ਨੇ ਆਪਣੀ ਸੂਝ-ਬੁਝ ਅਤੇ ਇਲਮ (ਗਿਆਨ) ਦੇ ਹਿਸਾਬ ਨਾਲ ਪਹਿਲਾਂ ਹੀ ਲਿਖ ਰੱਖਿਆ ਹੈ ਅਤੇ ਅੱਲਾਹ ਦੇ ਲਿਖੇ ਹੋਏ ਵਿੱਚ ਕੋਈ ਬਦਲਾਵ ਹੋਣਾ ਸੰਭਵ ਨਹੀਂ