عن شداد بن أوس رضي الله عنه قال: ثِنْتَانِ حَفِظْتُهُمَا عَنْ رَسُولِ اللهِ صَلَّى اللهُ عَلَيْهِ وَسَلَّمَ قَالَ:
«إِنَّ اللهَ كَتَبَ الْإِحْسَانَ عَلَى كُلِّ شَيْءٍ، فَإِذَا قَتَلْتُمْ فَأَحْسِنُوا الْقِتْلَةَ، وَإِذَا ذَبَحْتُمْ فَأَحْسِنُوا الذَّبْحَ، وَلْيُحِدَّ أَحَدُكُمْ شَفْرَتَهُ، فَلْيُرِحْ ذَبِيحَتَهُ».

[صحيح] - [رواه مسلم] - [صحيح مسلم: 1955]
المزيــد ...

ਇਸ ਅਨੁਵਾਦ ਨੂੰ ਹੋਰ ਸਮੀਖਿਆ ਅਤੇ ਪੜਤਾਲ ਦੀ ਲੋੜ ਹੈ.

ਸ਼ੱਦਾਦ ਬਿਨ ਔਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਦੋ ਗੱਲਾਂ ਹਨ ਜੋ ਮੈਂ ਅੱਲਾਹ ਦੇ ਰਸੂਲ ﷺ ਤੋਂ ਸਿੱਖੀਆਂ ਹਨ। ਉਨ੍ਹਾਂ ਨੇ ਦੱਸਿਆ:
"ਬੇਸ਼ੱਕ ਅੱਲਾਹ ਨੇ ਹਰ ਚੀਜ਼ 'ਤੇ ਇਹਸਾਨ (ਭਲਾਈ ਨਾਲ ਕਰਨ) ਨੂੰ ਲਾਜ਼ਮੀ ਕੀਤਾ ਹੈ। ਸੋ ਜਦੋਂ ਵੀ ਤੁਸੀਂ ਕਿਸੇ ਨੂੰ (ਮੌਤ ਦੀ ਸਜ਼ਾ, ਆਦਿ ਲਈ) ਮਾਰੋ ਤਾਂ ਉਸ ਨੂੰ ਭਲੇ ਤਰੀਕੇ ਨਾਲ ਮਾਰੋ, ਅਤੇ ਜਦੋਂ ਤੁਸੀਂ ਕਿਸੇ ਜਾਨਵਰ ਨੂੰ ਜ਼ਿਬ੍ਹਾ (ਹਲਾਲ) ਕਰੋ ਤਾਂ ਉਸ ਜ਼ਿਬ੍ਹਾ ਨੂੰ ਭਲੇ ਤਰੀਕੇ ਨਾਲ ਕਰੋ। ਇਸ ਲਈ ਤੁਸੀਂ ਆਪਣੀ ਛੁਰੀ ਦੀ ਧਾਰ ਨੂੰ ਤਿੱਖਾ ਕਰ ਲਵੋ, ਤਾਂ ਜੋ ਜ਼ਿਬ੍ਹਾ ਹੋਣ ਵਾਲੇ ਜਾਨਵਰ ਨੂੰ ਅਰਾਮ ਪਹੁੰਚਾ ਸਕੋਂ।"

[صحيح] - [رواه مسلم] - [صحيح مسلم - 1955]

ਵਿਆਖਿਆ

ਨਬੀ ﷺ ਦੱਸਦੇ ਹਨ ਕਿ ਅੱਲਾਹ ਤਆਲਾ ਨੇ ਸਾਡੇ ਉੱਤੇ ਹਰ ਕੰਮ ਵਿੱਚ ਇਹਸਾਨ (ਭਲਾਈ) ਕਰਨ ਨੂੰ ਲਾਜ਼ਮੀ ਕੀਤਾ ਹੈ। ਇਹਸਾਨ ਦਾ ਮਤਲਬ ਹੈ ਕਿ ਹਰ ਵੇਲੇ ਅੱਲਾਹ ਨੂੰ ਧਿਆਨ ਵਿੱਚ ਰੱਖਣਾ। ਉਸਦੀ ਇਬਾਦਤ ਕਰਨ ਵੇਲੇ, ਲੋਕਾਂ ਨਾਲ ਭਲਾਈ ਕਰਨ ਵੇਲੇ, ਅਤੇ ਲੋਕਾਂ ਦੀ ਤਕਲੀਫ਼ (ਕਸ਼ਟ) ਦੂਰ ਕਰਨ ਵੇਲੇ। ਕਤਲ ਅਤੇ ਕੁਰਬਾਨੀ (ਜ਼ਿਬ੍ਹਾ) ਕਰਨ ਵੇਲੇ ਇਹਸਾਨ ਕਰਨਾ ਵੀ ਇਸ ਵਿੱਚ ਸ਼ਾਮਲ ਹੈ, ਭਾਵ ਇਹ ਕੰਮ ਵੀ ਸੱਚਾਈ ਅਤੇ ਭਲਾਈ ਨਾਲ ਕਰਨੇ ਚਾਹੀਦੇ ਹਨ।
ਕਿਸਾਸ ਦੇ ਕਤਲ (ਕਿਸੇ ਦੀ ਜਾਨ ਦੇ ਬਦਲੇ ਜਾਨ ਲੈਣਾ) ਵੇਲੇ ਇਹਸਾਨ ਦਾ ਮਤਲਬ ਇਹ ਹੈ ਕਿ ਕਤਲ ਕਰਨ ਵਾਲਾ ਸਭ ਤੋਂ ਆਸਾਨ, ਹਲਕਾ ਅਤੇ ਤੇਜ਼ ਤਰੀਕਾ ਚੁਣੇ ਜਿਸ ਨਾਲ ਮਰਨ ਵਾਲੇ ਦੀ ਜ਼ਿੰਦਗੀ ਜਲਦੀ ਅਤੇ ਘੱਟ ਦਰਦ ਨਾਲ ਖਤਮ ਹੋ ਜਾਵੇ।
ਜਦੋਂ ਕਿ ਜ਼ਿਬ੍ਹਾ (ਜਾਨਵਰ ਹਲਾਲ ਕਰਨ ਵੇਲੇ) ਇਹਸਾਨ ਦਾ ਮਤਲਬ ਇਹ ਹੈ ਕਿ ਜਾਨਵਰ 'ਤੇ ਆਸਾਨੀ ਕਰਨ ਲਈ ਛੁਰੀ ਨੂੰ ਤਿੱਖਾ ਕੀਤਾ ਜਾਵੇ, ਜਾਨਵਰ ਦੀਆਂ ਅੱਖਾਂ ਸਾਹਮਣੇ ਤਿੱਖਾ ਨਾ ਕੀਤਾ ਜਾਵੇ, ਅਤੇ ਇਹ ਧਿਆਨ ਰੱਖਿਆ ਜਾਵੇ ਕਿ ਕਿਸੇ ਜਾਨਵਰ ਨੂੰ ਦੂਜੇ ਜਾਨਵਰ ਦੇ ਅੱਗੇ ਜ਼ਿਬ੍ਹਾ ਨਾ ਕੀਤਾ ਜਾਵੇ।

ਹਦੀਸ ਦੇ ਫਾਇਦੇ ਵਿੱਚੋਂ

  1. ਅੱਲਾਹ ਤਆਲਾ ਦੀ ਆਪਣੀ ਮਖ਼ਲੂਕ 'ਤੇ ਰਹਿਮਤ ਅਤੇ ਕਿਰਪਾ।
  2. ਕਤਲ ਅਤੇ ਜ਼ਿਬ੍ਹਾ ਵਿੱਚ ਇਹਸਾਨ ਦਾ ਤਰੀਕਾ ਇਹ ਹੈ ਕਿ ਇਹ ਕੰਮ ਸ਼ਰੀਅਤ ਦੇ ਦੱਸੇ ਤਰੀਕੇ ਅਨੁਸਾਰ ਸਹੀ ਢੰਗ ਨਾਲ ਕੀਤੇ ਜਾਣ।
  3. ਇਸਲਾਮੀ ਸ਼ਰੀਅਤ ਇੱਕ ਮੁੱਕਮਲ ਸ਼ਰੀਅਤ ਹੈ ਅਤੇ ਇਸ ਵਿੱਚ ਹਰ ਪ੍ਰਕਾਰ ਦੀ ਭਲਾਈ ਪਾਈ ਜਾਂਦੀ ਹੈ। ਇਹੋ ਕਾਰਨ ਹੈ ਕਿ ਇਸ ਵਿੱਚ ਜਾਨਵਰਾਂ 'ਤੇ ਰਹਿਮ ਅਤੇ ਨਰਮੀ ਕਰਨਾ ਸ਼ਾਮਲ ਹੈ।
  4. ਕਿਸੇ ਇਨਸਾਨ ਨੂੰ ਕਤਲ ਕਰਨ ਤੋਂ ਬਾਅਦ ਉਸ ਦੇ ਸ਼ਰੀਰ ਦੇ ਅੰਗਾਂ ਨੂੰ ਕੱਟਣਾ (ਬੇਅਦਬੀ ਕਰਨਾ) ਮਨਾਹ ਹੈ।
  5. ਹਰ ਉਹ ਕੰਮ ਹਰਾਮ ਹੈ ਜੋ ਜਾਨਵਰ ਦੀ ਤਕਲੀਫ਼ ਵਿੱਚ ਵਾਧਾ ਕਰੇ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (68)
ਹੋਰ