عَنْ أَبِي مُوسَى رضي الله عنه عَنِ النَّبِيِّ صَلَّى اللهُ عَلَيْهِ وَسَلَّمَ قَالَ:
«إِنَّ اللهَ عَزَّ وَجَلَّ يَبْسُطُ يَدَهُ بِاللَّيْلِ لِيَتُوبَ مُسِيءُ النَّهَارِ، وَيَبْسُطُ يَدَهُ بِالنَّهَارِ لِيَتُوبَ مُسِيءُ اللَّيْلِ، حَتَّى تَطْلُعَ الشَّمْسُ مِنْ مَغْرِبِهَا».
[صحيح] - [رواه مسلم] - [صحيح مسلم: 2759]
المزيــد ...
ਅਬੂ ਮੂਸਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ:
"ਨਿਸ਼ਚਿਤ ਤੌਰ 'ਤੇ ਅੱਲਾਹ ਰਾਤ ਨੂੰ ਆਪਣਾ ਹੱਥ ਫੈਲਾਉਂਦਾ ਹੈ ਤਾਂ ਜੋ ਦਿਨ ਦਾ ਗੁਨਹਗਾਰ ਤੌਬਾ ਕਰ ਲਏ, ਅਤੇ ਦਿਨ ਦੇ ਵੇਲੇ ਆਪਣਾ ਹੱਥ ਫੈਲਾਉਂਦਾ ਹੈ ਤਾਂ ਜੋ ਰਾਤ ਦਾ ਗੁਨਹਗਾਰ ਤੌਬਾ ਕਰ ਲਏ, ਇਹ ਤਕ ਜਦ ਤੱਕ ਸੂਰਜ ਪੱਛਮ ਵੱਲੋਂ ਨਹੀਂ ਚੜ੍ਹਦਾ।"
[صحيح] - [رواه مسلم] - [صحيح مسلم - 2759]
ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੱਸਦੇ ਹਨ ਕਿ ਅੱਲਾਹ ਤਆਲਾ ਆਪਣੇ ਬੰਦਿਆਂ ਦੀ ਤੌਬਾ ਕਬੂਲ ਕਰਦਾ ਹੈ। ਜੇਕਰ ਬੰਦਾ ਦਿਨ ਦੇ ਵੇਲੇ ਕੋਈ ਗੁਨਾਹ ਕਰੇ ਅਤੇ ਰਾਤ ਨੂੰ ਤੌਬਾ ਕਰ ਲਏ ਤਾਂ ਅੱਲਾਹ ਉਸ ਦੀ ਤੌਬਾ ਕਬੂਲ ਕਰ ਲੈਂਦਾ ਹੈ, ਅਤੇ ਜੇਕਰ ਉਹ ਰਾਤ ਨੂੰ ਗੁਨਾਹ ਕਰੇ ਅਤੇ ਦਿਨ ਦੇ ਵੇਲੇ ਤੌਬਾ ਕਰ ਲਏ ਤਾਂ ਵੀ ਅੱਲਾਹ ਉਸ ਦੀ ਤੌਬਾ ਕਬੂਲ ਕਰ ਲੈਂਦਾ ਹੈ। ਅੱਲਾਹ ਤਆਲਾ ਤੌਬਾ ਲਈ ਆਪਣਾ ਹੱਥ ਫੈਲਾਉਂਦਾ ਹੈ, ਤੌਬਾ ਉੱਤੇ ਖੁਸ਼ ਹੁੰਦਾ ਹੈ ਅਤੇ ਉਸਨੂੰ ਕਬੂਲ ਕਰਦਾ ਹੈ। ਤੌਬਾ ਦਾ ਦਰਵਾਜ਼ਾ ਖੁੱਲਾ ਰਹਿੰਦਾ ਹੈ ਜਦ ਤੱਕ ਸੂਰਜ ਪੱਛਮ ਵੱਲੋਂ ਚੜ੍ਹ ਨਾ ਜਾਏ, ਅਤੇ ਜਦ ਸੂਰਜ ਪੱਛਮ ਵੱਲੋਂ ਚੜ੍ਹੇਗਾ ਤਾਂ ਤੌਬਾ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਾਵੇਗਾ।