عَنْ أَبِي هُرَيْرَةَ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«أَيُّهَا النَّاسُ، إِنَّ اللهَ طَيِّبٌ لَا يَقْبَلُ إِلَّا طَيِّبًا، وَإِنَّ اللهَ أَمَرَ الْمُؤْمِنِينَ بِمَا أَمَرَ بِهِ الْمُرْسَلِينَ، فَقَالَ: {يَا أَيُّهَا الرُّسُلُ كُلُوا مِنَ الطَّيِّبَاتِ وَاعْمَلُوا صَالِحًا، إِنِّي بِمَا تَعْمَلُونَ عَلِيمٌ} [المؤمنون: 51] وَقَالَ: {يَا أَيُّهَا الَّذِينَ آمَنُوا كُلُوا مِنْ طَيِّبَاتِ مَا رَزَقْنَاكُمْ} [البقرة: 172] ثُمَّ ذَكَرَ الرَّجُلَ يُطِيلُ السَّفَرَ أَشْعَثَ أَغْبَرَ، يَمُدُّ يَدَيْهِ إِلَى السَّمَاءِ: يَا رَبِّ، يَا رَبِّ، وَمَطْعَمُهُ حَرَامٌ، وَمَشْرَبُهُ حَرَامٌ، وَمَلْبَسُهُ حَرَامٌ، وَغُذِيَ بِالْحَرَامِ، فَأَنَّى يُسْتَجَابُ لِذَلِكَ؟».
[صحيح] - [رواه مسلم] - [صحيح مسلم: 1015]
المزيــد ...
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਹੇ ਲੋਕੋ! ਬੇਸ਼ੱਕ ਅੱਲਾਹ ਪਵਿੱਤਰ ਹੈ, ਅਤੇ ਕੇਵਲ ਪਵਿੱਤਰ ਚੀਜ਼ਾਂ ਨੂੰ ਹੀ ਕਬੂਲ ਕਰਦਾ ਹੈ। ਅੱਲਾਹ ਨੇ ਮੋਮਿਨਾਂ (ਈਮਾਨ ਵਾਲਿਆਂ) ਨੂੰ ਉਹੀਓ ਹੁਕਮ ਦਿੱਤਾ ਹੈ ਜੋ ਉਸਨੇ ਰਸੂਲਾਂ ਨੂੰ ਦਿੱਤਾ ਸੀ। ਅੱਲਾਹ ਨੇ ਫਰਮਾਇਆ:
يَا أَيُّهَا الرُّسُلُ كُلُوا مِنْ الطَّيِّبَاتِ وَاعْمَلُوا صَالِحً [ਸੂਰਤ ਅਲ ਮੋਮਿਨੂਨ: 51] (ਹੇ ਪੈਗ਼ੰਬਰੋ! ਪਾਕ ਚੀਜ਼ਾਂ ਖਾਓ ਅਤੇ ਨੇਕ ਕੰਮ ਕਰੋ)
ਅਤੇ ਫ਼ਰਮਾਇਆ: یٰۤاَیُّہَا الَّذِیۡنَ اٰمَنُوۡا کُلُوۡا مِنۡ طَیِّبٰتِ مَا رَزَقۡنٰکُمۡ [ਸੂਰਤ ਅਲ-ਬਕਰਹ: 172] (ਹੇ ਈਮਾਨ ਵਾਲਿਓ! ਤੁਸੀਂ ਉਹਨਾਂ ਪਾਕ ਚੀਜ਼ਾਂ ਨੂੰ ਹੀ ਖਾਓ ਜਿਹੜੀਆਂ ਅਸੀਂ ਤੁਹਾਨੂੰ ਖਾਣ ਲਈ ਬਖ਼ਸ਼ੀਆਂ ਹਨ)
ਫੇਰ ਆਪ ﷺ ਨੇ ਇੱਕ ਆਦਮੀ ਦਾ ਵਰਨਣ ਕੀਤਾ ਜੋ ਲੰਮੀ ਯਾਤਰਾ 'ਤੇ ਹੋਵੇ, ਉਸਦੇ ਵਾਲ ਖਿੱਲਰੇ ਹੋਣ ਅਤੇ ਸ਼ਰੀਰ ਮੈਲਾ ਹੋਵੇ। ਉਹ ਆਪਣੇ ਹੱਥ ਅਸਮਾਨ ਵੱਲ ਚੁੱਕ ਕੇ ਕਹਿੰਦਾ ਹੈ: "ਹੇ ਮੇਰੇ ਰੱਬ! ਹੇ ਮੇਰੇ ਰੱਬ!" ਜਦੋਂ ਕਿ ਉਸਦਾ ਖਾਣਾ ਹਰਾਮ ਹੈ, ਉਸਦਾ ਪੀਣਾ ਹਰਾਮ ਹੈ, ਉਸਦਾ ਪਹਿਰਾਵਾ ਹਰਾਮ ਹੈ ਅਤੇ ਹਰਾਮ ਚੀਜ਼ਾਂ ਤੋਂ ਹੀ ਉਹ ਪਲਿਆ ਹੈ, ਤਾਂ ਉਸ ਦੀ ਦੁਆ ਕਿਵੇਂ ਕਬੂਲ ਹੋ ਸਕਦੀ ਹੈ?"
[صحيح] - [رواه مسلم] - [صحيح مسلم - 1015]
ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਬੇਸ਼ੱਕ ਅੱਲਾਹ ਪਵਿੱਤਰ ਹੈ, ਮੁਕੱਦਸ (ਪਾਕ) ਹੈ, ਕਮੀਆਂ ਤੇ ਖਰਾਬੀਆਂ ਤੋਂ ਦੂਰ ਹੈ ਅਤੇ ਹਰ ਤਰੀਕੇ ਨਾਲ ਸੰਪੂਰਨ ਹੈ। ਉਹ ਕੇਵਲ ਉਨ੍ਹਾਂ ਅਮਲਾਂ (ਕਰਮਾਂ), ਸ਼ਬਦਾਂ ਅਤੇ ਵਿਸ਼ਵਾਸਾਂ ਨੂੰ ਕਬੂਲ ਕਰਦਾ ਹੈ ਜੋ ਪਵਿੱਤਰ ਹੋਣ ਅਤੇ ਖਾਲਸ ਅੱਲਾਹ ਦੀ ਰਜ਼ਾ ਲਈ ਤੇ ਨਬੀ ﷺ ਦੇ ਤਰੀਕੇ ਅਨੁਸਾਰ ਹੋਣ। ਅੱਲਾਹ ਦੀ ਨੇੜਤਾ ਕੇਵਲ ਇਸੇ ਪ੍ਰਕਾਰ ਦੀਆਂ ਇਬਾਦਤਾਂ ਰਾਹੀਂ ਹੀ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ। ਧਿਆਨ ਰਹੇ ਕਿ ਆਪਣੇ ਅਮਲਾਂ ਨੂੰ ਪਵਿੱਤਰ ਕਰਨ ਦਾ ਸਭ ਤੋਂ ਵੱਡਾ ਸਾਧਨ ਹਲਾਲ ਖਾਣਾ ਖਾਣਾ ਹੈ। ਹਲਾਲ ਖਾਣਾ ਖਾਣ ਨਾਲ ਬੰਦੇ ਦਾ ਅਮਲ ਸਾਫ ਸੁਥਰਾ ਹੋ ਜਾਂਦਾ ਹੈ। ਇਹੋ ਕਾਰਨ ਹੈ ਕਿ ਜਿਵੇਂ ਅੱਲਾਹ ਨੇ ਰਸੂਲਾਂ ਨੂੰ ਹਲਾਲ ਖਾਣਾ ਖਾਣ ਅਤੇ ਚੰਗੇ ਕਰਮ ਕਰਨ ਦਾ ਹੁਕਮ ਦਿੱਤਾ ਹੈ ਉਵੇਂ ਹੀ ਮੋਮਿਨਾਂ (ਈਮਾਨ ਵਾਲਿਆਂ) ਨੂੰ ਵੀ ਦਿੱਤਾ ਹੈ। ਅੱਲਾਹ ਤਆਲਾ ਦਾ ਫਰਮਾਨ ਹੈ: "ਹੇ ਪੈਗ਼ੰਬਰੋ! ਪਾਕ ਚੀਜ਼ਾਂ ਖਾਓ ਅਤੇ ਨੇਕ ਕੰਮ ਕਰੋ" [ਸੂਰਤ ਅਲ-ਮੋਮਿਨੂਨ: 51] ਇੱਕ ਹੋਰ ਥਾਂ 'ਤੇ ਫ਼ਰਮਾਇਆ: "ਹੇ ਈਮਾਨ ਵਾਲਿਓ! ਤੁਸੀਂ ਉਹਨਾਂ ਪਾਕ ਚੀਜ਼ਾਂ ਨੂੰ ਹੀ ਖਾਓ ਜਿਹੜੀਆਂ ਅਸੀਂ ਤੁਹਾਨੂੰ ਖਾਣ ਲਈ ਬਖ਼ਸ਼ੀਆਂ ਹਨ।" [ਸੂਰਤ ਅਲ-ਬਕਰਹ:172]
ਫੇਰ ਅੱਲਾਹ ਦੇ ਨਬੀ ﷺ ਨੇ ਹਰਾਮ ਖਾਣਾ ਖਾਣ ਤੋਂ ਸਾਵਧਾਨ ਕੀਤਾ। ਕਿਉਂਕਿ ਹਰਾਮ ਖਾਣਾ ਅਮਲ ਨੂੰ ਖਰਾਬ ਕਰ ਦਿੰਦਾ ਹੈ ਅਤੇ ਅੱਲਾਹ ਅੱਗੇ ਕਬੂਲ ਨਹੀਂ ਹੋਣ ਦਿੰਦਾ। ਫੇਰ ਭਾਵੇਂ ਵੇਖਣ ਵਿੱਚ ਕਬੂਲ ਹੋਣ ਦੀਆਂ ਕਿੰਨੀਆਂ ਮਰਜ਼ੀ ਨਿਸ਼ਾਨੀਆਂ ਪਾਈਆਂ ਜਾਣ। ਉਦਾਹਰਣ ਲਈ:
1-ਕਿਸੇ ਨੇਕ ਕੰਮ ਜਿਵੇਂ ਕਿ ਹੱਜ, ਜਿਹਾਦ, ਰਿਸ਼ਤੇਦਾਰਾਂ ਦੀ ਮਦਦ ਕਰਨ ਆਦਿ ਲਈ ਲੰਮਾ ਸਫਰ (ਯਾਤਰਾ) ਕਰਨਾ।
2- ਬੰਦੇ ਦਾ ਪਰੇਸ਼ਾਨੀ ਵਿੱਚ ਹੋਣਾ। ਜਿਵੇਂ ਉਸਦੇ ਵਾਲ ਖਿੱਲਰੇ ਹੋਣ ਅਤੇ ਧੂੜ-ਮਿੱਟੀ ਕਾਰਨ ਉਸਦੇ ਕਪੜਿਆਂ ਦਾ ਰੰਗ ਉੱਡਿਆ ਹੋਵੇ। ਇਹ ਸਭ ਇਸ ਗੱਲ ਦਾ ਸਬੂਤ ਹਨ ਕਿ ਉਹ ਬੰਦਾ ਪਰੇਸ਼ਾਨ ਹੈ।
3- ਦੁਆ ਲਈ ਅਸਮਾਨ ਵੱਲ ਹੱਥ ਚੁੱਕਣਾ।
4- ਅੱਲਾਹ ਨੂੰ ਉਸ ਦੇ ਨਾਵਾਂ ਦਾ ਵਾਸਤਾ ਦੇਣਾ ਅਤੇ ਗਿੜਗਿੜਾ ਕੇ ਦੁਆ ਕਰਨਾ। ਉਦਾਹਰਣ ਲਈ: ਹੇ ਰੱਬਾ! ਹੇ ਰੱਬਾ! ਕਹਿਣਾ
ਦੁਆ ਕਬੂਲ ਹੋਣ ਦੀਆਂ ਇਹ ਸਾਰੀਆਂ ਨਿਸ਼ਾਨੀਆਂ ਹੋਣ ਦੇ ਬਾਵਜੂਦ ਵੀ ਉਸ ਦੀ ਦੁਆ ਕਬੂਲ ਨਹੀਂ ਹੁੰਦੀ। ਕਿਉਂਕਿ ਉਸਦਾ ਖਾਣਾ ਹਰਾਮ, ਉਸਦਾ ਪੀਣਾ ਹਰਾਮ, ਉਸਦਾ ਪਹਿਰਾਵਾ ਹਰਾਮ ਅਤੇ ਉਸਦਾ ਪਾਲਨ-ਪੋਸ਼ਣ ਹਰਾਮ ਖਾਣੇ ਨਾਲ ਹੋਇਆ ਹੈ। ਅਜਿਹੀ ਹਾਲਤ ਵਿੱਚ ਉਸ ਦੀ ਦੁਆ ਕਿਵੇਂ ਕਬੂਲ ਹੋ ਸਕਦੀ ਹੈ?