عَنْ أَنَسٍ رضي الله عنه قَألَ:
كَانَ النَّبِيُّ صَلَّى اللهُ عَلَيْهِ وَسَلَّمَ إِذَا دَخَلَ الخَلاَءَ قَالَ: «اللَّهُمَّ إِنِّي أَعُوذُ بِكَ مِنَ الخُبُثِ وَالخَبَائِثِ».
[صحيح] - [متفق عليه] - [صحيح البخاري: 142]
المزيــد ...
ਅਨਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਅੱਲਾਹ ਦੇ ਨਬੀ ﷺ ਜਦੋਂ ਪਖਾਨੇ (ਬਾਥਰੂਮ) ਵਿੱਚ ਦਾਖਲ ਹੁੰਦੇ, ਤਾਂ ਇਹ ਦੁਆ ਪੜ੍ਹਦੇ: "ਅੱਲਾਹੁੱਮਾ ਇੱਨੀ ਆਉਜ਼ੁ ਬਿਕਾ ਮਿਨਲ ਖੁਬੁਸੀ ਵਲ ਖਬਾਇਸ।"
(ਹੇ ਅੱਲਾਹ! ਮੈਂ ਨਾਪਾਕ ਜਿੰਨਾਂ ਅਤੇ ਨਾਪਾਕ ਜਿੰਨਣੀਆਂ ਤੋਂ ਤੇਰੀ ਪਨਾਹ (ਸ਼ਰਨ) ਮੰਗਦਾ ਹਾਂ।)
[صحيح] - [متفق عليه] - [صحيح البخاري - 142]
ਅੱਲਾਹ ਦੇ ਨਬੀ ﷺ ਜਦੋਂ ਕਿਸੇ ਅਜਿਹੀ ਥਾਂ ਵਿੱਚ ਦਾਖਲ ਹੋਣ ਦਾ ਇਰਾਦਾ ਕਰਦੇ, ਜਿਥੇ ਆਪ ﷺ ਨੇ ਆਪਣੀ ਹਾਜਤ (ਪਿਸ਼ਾਬ ਜਾਂ ਟੱਟੀ) ਪੂਰੀ ਕਰਨੀ ਹੁੰਦੀ, ਤਾਂ ਅੱਲਾਹ ਦੀ ਪਨਾਹ ਮੰਗਦੇ ਅਤੇ ਉਸ ਕੋਲੋਂ ਇਹ ਦੁਆ ਕਰਦੇ ਕਿ ਆਪ ﷺ ਨੂੰ ਪੁਰਸ਼ ਅਤੇ ਇਸਤਰੀ ਜਿੰਨਾਂ ਦੀ ਬੁਰਾਈ ਤੋਂ ਬਚਾਵੇ। ਇਸ ਦੁਆ ਵਿੱਚ ਆਏ ਸ਼ਬਦ "الخبث-ਖੁਬੁਸ" ਅਤੇ "الخبائث-ਖਬਾਇਸ" ਦੀ ਵਿਆਖਿਆ ਬੁਰਾਈ ਤੇ ਨਾਪਾਕੀਆਂ (ਗੰਦਗੀਆਂ) ਨਾਲ ਵੀ ਕੀਤੀ ਗਈ ਹੈ।