عَنْ سَلْمَانَ رَضيَ اللهُ عنه قَالَ:
قَالَ لَنَا الْمُشْرِكُونَ: إِنِّي أَرَى صَاحِبَكُمْ يُعَلِّمُكُمْ حَتَّى يُعَلِّمَكُمُ الْخِرَاءَةَ، فَقَالَ: أَجَلْ، إِنَّهُ نَهَانَا أَنْ يَسْتَنْجِيَ أَحَدُنَا بِيَمِينِهِ، أَوْ يَسْتَقْبِلَ الْقِبْلَةَ، وَنَهَى عَنِ الرَّوْثِ وَالْعِظَامِ وَقَالَ: «لَا يَسْتَنْجِي أَحَدُكُمْ بِدُونِ ثَلَاثَةِ أَحْجَارٍ».
[صحيح] - [رواه مسلم] - [صحيح مسلم: 262]
المزيــد ...
ਸਲਮਾਨ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ —
ਮੁਸ਼ਰਿਕਾਂ ਨੇ ਸਾਨੂੰ ਕਿਹਾ: “ਮੈਂ ਵੇਖਦਾ ਹਾਂ ਕਿ ਤੁਹਾਡਾ ਸਾਥੀ (ਨਬੀ ﷺ) ਤੁਹਾਨੂੰ ਹਰ ਚੀਜ਼ ਸਿਖਾਂਦਾ ਹੈ, ਇਤਨੇ ਤੱਕ ਕਿ ਪਖਾਨਾ ਕਰਨ ਦਾ ਤਰੀਕਾ ਵੀ ਸਿਖਾਂਦਾ ਹੈ।”
ਤਾਂ ਸਲਮਾਨ (ਰਜ਼ੀਅੱਲਾਹੁ ਅਨਹੁ) ਨੇ ਕਿਹਾ: “ਹਾਂ, ਨਿਸ਼ਚਿਤ ਤੌਰ ‘ਤੇ ਉਨ੍ਹਾਂ ਨੇ ਸਾਨੂੰ ਮਨਾਹ ਕੀਤਾ ਹੈ ਕਿ ਸਾਡੇ ਵਿੱਚੋਂ ਕੋਈ ਵਿਅਕਤੀ ਸੱਜੇ ਹੱਥ ਨਾਲ ਇਸਤਿੰਜਾ ਨਾ ਕਰੇ, ਅਤੇ ਨਾ ਹੀ ਕਿਬਲਾ ਵੱਲ ਮੂੰਹ ਕਰੇ, ਅਤੇ ਉਨ੍ਹਾਂ ਨੇ ਗੋਬਰ ਅਤੇ ਹੱਡੀਆਂ ਨਾਲ ਇਸਤਿੰਜਾ ਕਰਨ ਤੋਂ ਵੀ ਮਨਾਹ ਕੀਤਾ ਹੈ।ਅਤੇ ਫਰਮਾਇਆ: ‘ਤੁਹਾਡੇ ਵਿੱਚੋਂ ਕੋਈ ਵੀ ਤਿੰਨ ਪੱਥਰਾਂ ਤੋਂ ਘੱਟ ਨਾਲ ਇਸਤਿੰਜਾ ਨਾ ਕਰੇ।’”
[صحيح] - [رواه مسلم] - [صحيح مسلم - 262]
ਸਲਮਾਨ ਫ਼ਾਰਸੀ ਰਜ਼ੀਅੱਲਾਹੁ ਅਨਹੁ ਨੇ ਕਿਹਾ: ਮੁਸ਼ਰਿਕਾਂ ਨੇ ਤਨਜ਼ ਨਾਲ ਸਾਨੂੰ ਕਿਹਾ — ਤੁਹਾਡੇ ਨਬੀ ਤੁਹਾਨੂੰ ਹਰ ਚੀਜ਼ ਸਿਖਾਂਦੇ ਹਨ, ਇਤਨੇ ਤੱਕ ਕਿ ਉਹ ਤੁਹਾਨੂੰ ਇਹ ਵੀ ਸਿਖਾਂਦੇ ਹਨ ਕਿ ਤਸੀਂ ਪਿਸ਼ਾਬ ਜਾਂ ਪਖਾਨਾ ਕਿਵੇਂ ਕਰੋ! ਸਲਮਾਨ (ਰਜ਼ੀਅੱਲਾਹੁ ਅਨਹੁ) ਨੇ ਕਿਹਾ: “ਹਾਂ, ਸਾਨੂੰ ਨਬੀ ਕਰੀਮ ﷺ ਨੇ ਪਖਾਨਾ ਕਰਨ ਦੇ ਆਦਾਬ ਸਿਖਾਏ ਹਨ। ਉਨ੍ਹਾਂ ਨੇ ਸਾਨੂੰ ਮਨਾਹ ਕੀਤਾ ਹੈ ਕਿ ਹਾਜਤ ਪੂਰੀ ਕਰਨ ਤੋਂ ਬਾਅਦ ਸੱਜੇ ਹੱਥ ਨਾਲ ਇਸਤਿੰਜਾ ਨਾ ਕਰੀਏ — ਕਿਉਂਕਿ ਇਹ ਹੱਥ ਪਾਕੀ ਅਤੇ ਇਜ਼ਤ ਲਈ ਹੈ।ਅਤੇ ਇਸ ਗੱਲ ਤੋਂ ਵੀ ਮਨਾਹ ਕੀਤਾ ਹੈ ਕਿ ਪਿਸ਼ਾਬ ਜਾਂ ਪਖਾਨਾ ਕਰਦੇ ਸਮੇਂ ਕਾਬਾ ਵੱਲ ਮੂੰਹ ਕਰੀਏ।ਇਸੇ ਤਰ੍ਹਾਂ ਉਨ੍ਹਾਂ ਨੇ ਚਰਿੰਦਿਆਂ ਦੇ ਗੋਬਰ, ਉਨ੍ਹਾਂ ਦੀ ਬਿਟਾਂ ਜਾਂ ਹੱਡੀਆਂ ਨਾਲ ਇਸਤਿੰਜਾ ਕਰਨ ਤੋਂ ਰੋਕਿਆ ਹੈ, ਅਤੇ ਇਹ ਵੀ ਫਰਮਾਇਆ ਹੈ ਕਿ ਇਸਤਿੰਜਾ ਤਿੰਨ ਤੋਂ ਘੱਟ ਪੱਥਰਾਂ ਨਾਲ ਨਾ ਕੀਤਾ ਜਾਵੇ।”