عَنْ أَبِي سَعِيدٍ الخُدْرِيِّ رضي الله عنه قَالَ:
كَانَ النَّبِيُّ صَلَّى اللهُ عَلَيْهِ وَسَلَّمَ أَشَدَّ حَيَاءً مِنَ العَذْرَاءِ فِي خِدْرِهَا، فَإِذَا رَأَى شَيْئًا يَكْرَهُهُ عَرَفْنَاهُ فِي وَجْهِهِ.
[صحيح] - [متفق عليه] - [صحيح البخاري: 6102]
المزيــد ...
ਅਬੂ ਸਈਦ ਖੁਦਰੀ ਰਜ਼ੀਅੱਲਾਹੁ ਅਨਹੁ ਨੇ ਕਿਹਾ:
ਨਬੀﷺ ਕਮਾਲ ਦੀ ਸ਼ਰਮਿੱਲੇ ਸੀ, ਜਿਵੇਂ ਕਿ ਕੋਈ ਕੁੜੀ ਜੋ ਆਪਣੇ ਕਮਰੇ ਵਿੱਚ ਹੁੰਦੀ ਹੈ। ਜਦੋਂ ਉਹ ਕੁਝ ਨਾਪਸੰਦ ਕਰਦੇ, ਤਾਂ ਅਸੀਂ ਉਹ ਆਪਣੇ ਚਿਹਰੇ 'ਤੇ ਵੇਖ ਲੈਂਦੇ।
[صحيح] - [متفق عليه] - [صحيح البخاري - 6102]
ਅਬੂ ਸਈਦ ਖੁਦਰੀ ਰਜ਼ੀਅੱਲਾਹੁ ਅਨਹੁ ਦੱਸਦੇ ਹਨ ਕਿ ਨਬੀ ਕਰੀਮ ਦੀ ਸ਼ਰਮ ਹਿਆ ਉਸ ਕੁਆਰੀ ਕੁੜੀ ਨਾਲੋਂ ਵੀ ਵਧੀਕ ਸੀ ਜੋ ਆਪਣੇ ਘਰ ਵਿਚ ਪੜੀ ਰਹਿੰਦੀ ਹੈ ਤੇ ਜਿਸ ਨੇ ਅਜੇ ਨਿਕਾਹ ਨਹੀਂ ਕੀਤਾ ਹੁੰਦਾ। ਉਨ੍ਹਾਂ ਦੀ ਹਿਆ ਦਾ ਇਹ ਅਾਲਮ ਸੀ ਕਿ ਜੇ ਉਹ ਕਿਸੇ ਚੀਜ਼ ਨੂੰ ਨਾਪਸੰਦ ਕਰਦੇ, ਤਾਂ ਉਹ ਬੋਲਦੇ ਨਹੀਂ ਸਨ, ਬਲਕਿ ਉਨ੍ਹਾਂ ਦੇ ਚਿਹਰੇ ਤੋਂ ਹੀ ਸਾਥੀਆਂ ਨੂੰ ਪਤਾ ਲੱਗ ਜਾਂਦਾ ਕਿ ਉਹ ਇਸ ਗੱਲ ਨੂੰ ਨਾਪਸੰਦ ਕਰ ਰਹੇ ਹਨ।