عَنِ ابْنِ مَسْعُودٍ رضي الله عنه عَنِ النَّبِيِّ صَلَّى اللهُ عَلَيْهِ وَسَلَّمَ قَالَ:
«سَتَكُونُ أَثَرَةٌ وَأُمُورٌ تُنْكِرُونَهَا» قَالُوا: يَا رَسُولَ اللَّهِ فَمَا تَأْمُرُنَا؟ قَالَ: «تُؤَدُّونَ الحَقَّ الَّذِي عَلَيْكُمْ، وَتَسْأَلُونَ اللَّهَ الَّذِي لَكُمْ».

[صحيح] - [متفق عليه] - [صحيح البخاري: 3603]
المزيــد ...

ਅਬਦੁੱਲਾਹ ਇਬਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਆਉਣ ਵਾਲੇ ਸਮੇਂ ਵਿੱਚ ਤਰਜੀਹ ਦਿੱਤੇ ਜਾਣ ਦੇ ਮਾਮਲੇ ਅਤੇ ਅਜਿਹੀਆਂ ਗੱਲਾਂ ਸਾਹਮਣੇ ਆਉਣਗੀਆਂ ਜੋ ਤੁਹਾਨੂੰ ਬੁਰੀਆਂ ਲੱਗਣਗੀਆਂ।" ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ ﷺ! ਤਾਂ ਤੁਸੀਂ ਸਾਨੂੰ ਕੀ ਹੁਕਮ ਦਿੰਦੇ ਹੋ? ਆਪ ﷺ ਨੇ ਫਰਮਾਇਆ: "ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਰਹਿਓ ਅਤੇ ਆਪਣਾ ਹੱਕ ਅੱਲਾਹ ਤੋਂ ਮੰਗਿਓ।"

[صحيح] - [متفق عليه] - [صحيح البخاري - 3603]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮੁਸਲਮਾਨਾਂ ਦੇ ਹਾਕਮ (ਸ਼ਾਸਕ) ਅਜਿਹੇ ਲੋਕ ਬਣ ਜਾਣਗੇ, ਜੋ ਮੁਸਲਮਾਨਾਂ ਦੇ ਮਾਲ (ਧਨ) ਆਦਿ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਖਰਚ ਕਰਨਗੇ ਅਤੇ ਮੁਸਲਮਾਨਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਰੱਖਣਗੇ। ਇਸੇ ਤਰ੍ਹਾਂ ਉਨ੍ਹਾਂ ਵੱਲੋਂ ਦੀਨ (ਧਰਮ) ਨਾਲ ਸਬੰਧਤ ਅਜਿਹੀਆਂ ਚੀਜ਼ਾਂ ਸਾਹਮਣੇ ਆਉਣਗੀਆਂ ਜੋ ਤੁਹਾਨੂੰ ਨਾਪਸੰਦ ਹੋਣਗੀਆਂ। ਇਸ 'ਤੇ ਸਹਾਬੀਆਂ (ਰਜ਼ੀਅੱਲਾਹੁ ਅਨਹੁਮ) ਨੇ ਪੁੱਛਿਆ: ਅਜਿਹੀ ਹਾਲਤ ਵਿੱਚ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ? ਆਪ ﷺ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੁਸਲਮਾਨਾਂ ਦੀ ਜਨਤਕ ਧਨ-ਸੰਪਤੀ ਨੂੰ ਹੜੱਪਣਾ ਤੁਹਾਨੂੰ ਇਸ ਗੱਲ 'ਤੇ ਨਾ ਉਭਾਰੇ ਕਿ ਉਨ੍ਹਾਂ ਦੀ ਗੱਲ ਸੁਣਨ ਤੇ ਮੰਨਣ ਦੀ ਆਪਣੀ ਜ਼ਿੰਮੇਵਾਰੀ ਤੋਂ ਤੁਸੀਂ ਦੂਰ ਹੋ ਜਾਵੋ। ਤੁਸੀਂ ਧੀਰਜ ਤੋਂ ਕੰਮ ਲੈਣਾ, ਉਨ੍ਹਾਂ ਦੀ ਗੱਲ ਸੁਣਨਾ ਤੇ ਮੰਨਣਾ, ਉਨ੍ਹਾਂ ਨਾਲ ਉਲਝਣ ਦੀ ਕੋਸ਼ਿਸ਼ ਨਾ ਕਰਨਾ, ਆਪਣੇ ਹੱਕ ਅੱਲਾਹ ਤੋਂ ਮੰਗਣਾ ਅਤੇ ਇਸ ਗੱਲ ਦੀ ਦੁਆ ਕਰਨਾ ਕਿ ਅੱਲਾਹ ਉਨ੍ਹਾਂ ਨੂੰ ਸੁਧਾਰ ਦੇਵੇ ਅਤੇ ਉਨ੍ਹਾਂ ਦੀ ਬੁਰਾਈ ਤੇ ਜ਼ੁਲਮ ਤੋਂ ਤੁਹਾਨੂੰ ਬਚਾਵੇ।

ਹਦੀਸ ਦੇ ਫਾਇਦੇ ਵਿੱਚੋਂ

  1. ਇਹ ਹਦੀਸ ਮੁੰਹਮਦ ﷺ ਦੇ ਨਬੀ ਹੋਣ ਦਾ ਇੱਕ ਮਹੱਤਵਪੂਰਨ ਪ੍ਰਮਾਣ ਹੈ, ਕਿਉਂਕਿ ਇਸ ਵਿੱਚ ਆਪ ﷺ ਨੇ ਆਪਣੀ ਉੱਮਤ ਵਿੱਚ ਇੱਕ ਗੱਲ ਵਾਪਰਨ ਦੀ ਭਵਿੱਖਵਾਣੀ ਕੀਤੀ ਅਤੇ ਉਹ ਗੱਲ ਬਿਲਕੁਲ ਉਸੇ ਤਰ੍ਹਾਂ ਵਾਪਰ ਵੀ ਗਈ।
  2. ਜਿਸ ਵਿਅਕਤੀ 'ਤੇ ਕੋਈ ਮੁਸੀਬਤ ਆਉਣ ਵਾਲੀ ਹੋਵੇ, ਉਸਨੂੰ ਉਸ ਮੁਸੀਬਤ ਬਾਰੇ ਪਹਿਲਾਂ ਹੀ ਦੱਸ ਦੇਣਾ ਜਾਇਜ਼ ਹੈ, ਤਾਂ ਜੋ ਉਹ ਉਸ ਲਈ ਤਿਆਰ ਰਹੇ ਅਤੇ ਜਦੋਂ ਮਸੀਬਤ ਆਵੇ ਤਾਂ ਧੀਰਜ ਨਾਲ ਕੰਮ ਲਵੇ ਤੇ ਉਸਨੂੰ ਸਵਾਬ ਦਾ ਸਾਧਨ ਬਣਾਵੇ।
  3. ਅੱਲਾਹ ਦੀ ਕਿਤਾਬ ਅਤੇ ਰਸੂਲ ਦੀ ਸੁੰਨਤ ਨੂੰ ਮਜ਼ਬੂਤੀ ਨਾਲ ਫੜ ਕੇ ਰੱਖਣਾ ਫਿਤਨਿਆਂ ਅਤੇ ਮਤਭੇਦਾਂ ਤੋਂ ਨਿੱਕਲਣ ਦਾ ਰਾਸਤਾ ਹੈ।
  4. ਹੁਕਮਰਾਨਾਂ (ਸ਼ਾਸਕਾਂ) ਦੇ ਹੁਕਮਾਂ ਨੂੰ ਭਲੇ ਤਰੀਕੇ ਨਾਲ ਸੁਣਨ ਤੇ ਮੰਨਣ ਅਤੇ ਉਨ੍ਹਾਂ ਦੇ ਵਿਰੁੱਧ ਬਗਾਵਤ ਨਾ ਕਰਨ ਦੀ ਨਸੀਹਤ, ਭਾਵੇਂ ਉਨ੍ਹਾਂ ਵੱਲੋਂ ਕੁੱਝ ਜ਼ੁਲਮ ਵੀ ਹੋ ਰਿਹਾ ਹੋਵੇ।
  5. ਫਿਤਨਿਆਂ ਦੇ ਸਮੇਂ ਵਿੱਚ ਸੁੰਨਤ ਦੀ ਪੈਰਵੀ (ਪਾਲਣਾ) ਕਰਨਾ ਅਤੇ ਹਿਕਮਤ (ਸਿਆਣਪ) ਨਾਲ ਕੰਮ ਲੈਣਾ ਚਾਹੀਦਾ ਹੈ।
  6. ਇਨਸਾਨ ਨੂੰ ਆਪਣੇ ਉੱਤੇ ਵਾਜਿਬ (ਜ਼ਰੂਰੀ) ਫਰਜ਼ਾਂ ਨੂੰ ਪੂਰਾ ਕਰਨਾ ਚਾਹੀਦਾ ਹੈ, ਭਾਵੇਂ ਉਸ 'ਤੇ ਥੋੜਾ ਬਹੁਤ ਜ਼ੁਲਮ ਵੀ ਕਿਉਂ ਨਾ ਹੋ ਰਿਹਾ ਹੋਵੇ।
  7. ਇਸ ਹਦੀਸ ਤੋਂ ਇਸ ਸ਼ਰੀਅਤੀ ਕਾਇਦੇ (ਸਿਧਾਂਤ) ਦਾ ਸਬੂਤ ਮਿਲਦਾ ਹੈ ਕਿ ਜਦੋਂ ਦੋ ਬੁਰਾਈਆਂ ਸਾਹਮਣੇ ਹੋਣ, ਤਾਂ ਉਨ੍ਹਾਂ ਵਿੱਚੋਂ ਘੱਟ ਬੁਰੀ ਚੀਜ਼ ਦੀ ਚੋਣ ਕੀਤੀ ਜਾਵੇਗੀ। ਜਾਂ ਫੇਰ ਜਦੋਂ ਦੋ ਹਾਨੀਕਾਰਕ ਚੀਜ਼ਾਂ ਸਾਹਮਣੇ ਹੋਣ ਤਾਂ ਉਨ੍ਹਾਂ ਵਿੱਚੋਂ ਘੱਟ ਹਾਨੀਕਾਰਕ ਚੀਜ਼ ਦੀ ਚੋਣ ਕੀਤੀ ਜਾਵੇਗੀ।
ਅਨੁਵਾਦ ਦਿਖਾਓਣਾ
ਹੋਰ