عَن سَهْلِ بْنِ حُنَيْفٍ رضي الله عنه أَنَّ النَّبِيَّ صَلَّى اللهُ عَلَيْهِ وَسَلَّمَ قَالَ:
«مَنْ سَأَلَ اللهَ الشَّهَادَةَ بِصِدْقٍ بَلَّغَهُ اللهُ مَنَازِلَ الشُّهَدَاءِ، وَإِنْ مَاتَ عَلَى فِرَاشِهِ».
[صحيح] - [رواه مسلم] - [صحيح مسلم: 1909]
المزيــد ...
ਸਹਲ ਬਿਨੁ ਹੁਨੈਫ਼ (ਰਜੀਅੱਲਾਹੁ ਅੰਹੁ) ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
ਜੋ ਇਨਸਾਨ ਦਿਲੋਂ ਸਚਾਈ ਨਾਲ ਅੱਲਾਹ ਤੋਂ ਸ਼ਹਾਦਤ (ਸ਼ਹੀਦ ਹੋਣ ਦੀ ਮੌਤ) ਦੀ ਦੁਆ ਮੰਗੇ, ਅੱਲਾਹ ਤਆਲਾ ਉਸ ਨੂੰ ਸ਼ਹੀਦਾਂ ਦੇ ਦਰਜਿਆਂ ਤੱਕ ਪਹੁੰਚਾ ਦੇਂਦਾ ਹੈ, ਚਾਹੇ ਉਹ ਆਪਣੇ ਵਿਛੌਣੇ ਉੱਤੇ ਹੀ ਮਰੇ।
[صحيح] - [رواه مسلم] - [صحيح مسلم - 1909]
نਬੀ ਕਰੀਮ ﷺ ਦੱਸਦੇ ਹਨ ਕਿ ਜੋ ਇਨਸਾਨ ਅੱਲਾਹ ਦੀ ਰਾਹ ਵਿੱਚ ਸ਼ਹੀਦ ਹੋਣ (ਜਿਹਾਦ ਵਿੱਚ ਮਾਰੇ ਜਾਣ) ਦੀ ਖ਼ਾਹਿਸ਼ ਰੱਖੇ ਅਤੇ ਉਹਦੀ ਨੀਅਤ ਇਨਸਾਫ਼ ਤੇ ਖ਼ਲੋਸ ਨਾਲ ਸਿਰਫ਼ ਅੱਲਾਹ ਲਈ ਹੋਵੇ, ਤਾਂ ਅੱਲਾਹ ਤਆਲਾ ਉਸ ਦੀ ਇਨ੍ਹਾਂ ਸੱਚੀਆਂ ਨੀਅਤਾਂ ਦੇ ਸਿਲਸਿਲੇ ਵਿੱਚ ਉਸਨੂੰ ਸ਼ਹੀਦਾਂ ਦੇ ਦਰਜੇ ਦੇ ਦਿੰਦਾ ਹੈ, ਭਾਵੇਂ ਉਹ ਮੈਦਾਨ-ਏ-ਜੰਗ ਵਿਚ ਨਾ ਮਰੇ ਹੋਵੇ, ਬਲਕਿ ਆਪਣੇ ਵਿਛੌਣੇ 'ਤੇ ਹੀ ਮਰ ਗਿਆ ਹੋਵੇ।