ਵਰਗੀਕਰਨ: The Creed . Belief in the Divine Decree and Fate .

عَنْ أَبِي هُرَيْرَةَ رضي الله عنه قَالَ: قَالَ رَسُولُ اللهِ صَلَّى اللَّهُ عَلَيْهِ وَسَلَّمَ:
«مَا يَزَالُ البَلاَءُ بِالمُؤْمِنِ وَالمُؤْمِنَةِ فِي نَفْسِهِ وَوَلَدِهِ وَمَالِهِ حَتَّى يَلْقَى اللَّهَ وَمَا عَلَيْهِ خَطِيئَةٌ».

[حسن] - [رواه الترمذي وأحمد] - [سنن الترمذي: 2399]
المزيــد ...

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
«ਮੋਮਿਨ ਮਰਦ ਅਤੇ ਮੋਮਿਨ ਔਰਤ ਉੱਤੇ ਉਸਦੀ ਜਾਨ, ਔਲਾਦ ਅਤੇ ਮਾਲ ਦੇ ਮਾਮਲੇ ਵਿੱਚ ਮੁਸੀਬਤਾਂ ਸਦਾ ਆਉਂਦੀਆਂ ਰਹਿੰਦੀਆਂ ਹਨ, ਇੱਥੋਂ ਤੱਕ ਕਿ ਉਹ ਇਸ ਹਾਲ ਵਿੱਚ ਅੱਲਾਹ ਤਆਲਾ ਨੂੰ ਜਾ ਮਿਲਦਾ ਹੈ ਕਿ ਉਸਦਾ ਕੋਈ ਗੁਨਾਹ ਬਾਕੀ ਨਹੀਂ ਰਹਿੰਦਾ।»

[حسن] - [رواه الترمذي وأحمد] - [سنن الترمذي - 2399]

ਵਿਆਖਿਆ

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਮਸੀਬਤਾਂ ਅਤੇ ਆਜ਼ਮਾਇਸ਼ਾਂ (ਪ੍ਰੀਖਿਆਵਾਂ) ਕਦੇ ਵੀ ਮੋਮਿਨ (ਈਮਾਨ ਵਾਲੇ) ਮਰਦ ਅਤੇ ਮੋਮਿਨ ਔਰਤ ਦਾ ਪਿੱਛਾ ਨਹੀਂ ਛੱਡਦੀਆਂ। ਆਜ਼ਮਾਇਸ਼ ਕਦੀ ਉਸਦੀ ਜਾਨ ਨਾਲ ਜੁੜੀ ਹੁੰਦੀ ਹੈ, ਜਿਵੇਂ: ਤਬੀਅਤ ਖਰਾਬ ਹੋ ਗਈ ਅਤੇ ਸ਼ਰੀਰ ਠੀਕ ਨਹੀਂ ਰਿਹਾ। ਕਦੀ ਬਾਲ-ਬੱਚਿਆਂ ਨਾਲ ਜੁੜੀ ਹੁੰਦੀ ਹੈ, ਜਿਵੇਂ: ਕੋਈ ਬਿਮਾਰ ਹੋ ਗਿਆ, ਕੋਈ ਮਰ ਗਿਆ, ਕੋਈ ਨਾਫ਼ਰਮਾਨ (ਅਣਆਗਿਆਕਾਰੀ) ਨਿਕਲਿਆ ਆਦਿ। ਕਦੀ ਮਾਲ (ਧਨ) ਨਾਲ ਜੁੜੀ ਹੁੰਦੀ ਹੈ, ਜਿਵੇਂ: ਮੁਥਾਜੀ ਛਾ ਗਈ, ਕਾਰੋਬਾਰ ਠੱਪ ਹੋ ਗਿਆ, ਚੋਰੀ ਹੋ ਗਈ, ਬਾਜ਼ਾਰ ਵਿੱਚ ਮੰਦੀ ਆ ਗਈ ਅਤੇ ਰੋਜ਼ੀ-ਰੋਟੀ ਵਿੱਚ ਤੰਗੀ ਆ ਗਈ। ਇਨ੍ਹਾਂ ਆਜ਼ਮਾਇਸ਼ਾਂ ਦਾ ਸਾਹਮਣਾ ਕਰਨ ਦੇ ਨਤੀਜੇ ਵਿੱਚ ਅੱਲਾਹ ਬੰਦੇ ਦੇ ਸਾਰੇ ਗੁਨਾਹਾਂ ਨੂੰ ਮਿਟਾ ਦਿੰਦਾ ਹੈ ਅਤੇ ਅਖੀਰ ਵਿੱਚ ਜਦੋਂ ਉਹ ਅੱਲਾਹ ਨੂੰ ਮਿਲਦਾ ਹੈ, ਤਾਂ ਆਪਣੇ ਕੀਤੇ ਹੋਏ ਸਾਰੇ ਗੁਨਾਹਾਂ ਤੋਂ ਪਾਕ-ਸਾਫ ਹੋ ਚੁੱਕਾ ਹੁੰਦਾ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਮੋਮਿਨ (ਈਮਾਨ ਵਾਲੇ) ਬੰਦਿਆਂ 'ਤੇ ਅੱਲਾਹ ਦੇ ਰਹਿਮ (ਦਇਆ) ਅਤੇ ਕਿਰਪਾ ਦਾ ਇੱਕ ਪਹਿਲੂ ਇਹ ਹੈ ਕਿ ਉਹ ਦੁਨੀਆ ਦੀ ਮੁਸੀਬਤਾਂ ਤੇ ਪਰੇਸ਼ਾਨੀਆਂ ਦੁਆਰਾ ਦੁਨੀਆ ਵਿੱਚ ਕੀਤੇ ਉਨ੍ਹਾਂ ਦੇ ਗੁਨਾਹਾਂ ਨੂੰ ਮਿਟਾ ਦਿੰਦਾ ਹੈ।
  2. ਮੁਸੀਬਤ ਗੁਨਾਹਾਂ ਨੂੰ ਮਿਟਾਉਣ ਦਾ ਕੰਮ ਕਰਦੀ ਹੈ। ਲੇਕਿਨ ਸ਼ਰਤ ਇਹ ਹੈ ਕਿ ਇਨਸਾਨ ਈਮਾਨ ਵਾਲਾ ਹੋਵੇ। ਬੰਦਾ ਸਬਰ ਕਰੇ ਅਤੇ ਅੱਲਾਹ ਦੇ ਫੈਸਲੇ ਤੋਂ ਨਾਰਾਜ਼ ਨਾ ਹੋਵੇ, ਤਾਂ ਉਸਨੂੰ ਸਵਾਬ (ਇਨਾਮ) ਮਿਲ ਹੀ ਜਾਂਦਾ ਹੈ।
  3. ਇਨਸਾਨ ਨੂੰ ਹਰ ਹਾਲ ਵਿੱਚ —ਭਾਵੇਂ ਸੁਖਾਵਾਂ ਹੋਵੇ ਜਾਂ ਅਸੁਖਾਵਾਂ—ਸਬਰ ਤੋਂ ਕੰਮ ਲੈਣਾ ਚਾਹੀਦਾ ਹੈ।। ਬੰਦਾ ਅੱਲਾਹ ਦੇ ਵਾਜਿਬ (ਲਾਜ਼ਮੀ) ਕੀਤੇ ਕੰਮਾਂ ਨੂੰ ਪੂਰਾ ਕਰਨ ਵਿੱਚ ਸਬਰ ਕਰੇ ਅਤੇ ਉਸ ਦੀਆਂ ਹਰਾਮ ਕੀਤੀਆਂ ਚੀਜ਼ਾਂ ਤੋਂ ਦੂਰ ਰਹਿਣ ਵਿੱਚ ਵੀ ਸਬਰ ਕਰੇ। ਅੱਲਾਹ ਤੋਂ ਸਵਾਬ ਦੀ ਉਮੀਦ ਰੱਖੇ ਅਤੇ ਉਸ ਦੇ ਅਜ਼ਾਬ (ਸਜ਼ਾ) ਤੋਂ ਡਰਦਾ ਰਹੇ।
  4. ਨਬੀ ﷺ ਦੇ ਕਹੇ ਸ਼ਬਦ "ਬਿਲ ਮੁਮਿਨੀ ਵਲ ਮੁਮਿਨਾਹ" ਵਿੱਚ "ਮੁਮਿਨਾਹ" ਸ਼ਬਦ ਦਾ ਵਾਧਾ ਔਰਤ ਦੇ ਹੱਕ ਵਿੱਚ ਤਾਕੀਦ (ਜ਼ੋਰ ਦੇਣ) ਲਈ ਕੀਤਾ ਗਿਆ ਹੈ। ਨਹੀਂ ਤਾਂ ਸਿਰਫ਼ "ਮੁਮਿਨ" ਕਹਿੰਦੇ, ਤਾਂ ਵੀ ਉਸ ਵਿੱਚ ਔਰਤ (ਮੁਮਿਨਾਹ) ਸ਼ਾਮਲ ਹੋ ਜਾਂਦੀ। ਕਿਉਂਕਿ "ਮੁਮਿਨ" ਸ਼ਬਦ ਸਿਰਫ਼ ਮਰਦਾਂ ਲਈ ਖ਼ਾਸ ਨਹੀਂ ਹੈ। ਇਸ ਲਈ ਜਦੋਂ ਔਰਤ 'ਤੇ ਕੋਈ ਮੁਸੀਬਤ ਆਉਂਦੀ ਹੈ, ਤਾਂ ਉਸ ਨਾਲ ਵੀ ਗੁਨਾਹਾਂ ਅਤੇ ਅਪਰਾਧਾਂ ਨੂੰ ਮਿਟਾਉਣ ਦਾ ਵਾਅਦਾ ਕੀਤਾ ਗਿਆ ਹੈ।
  5. ਮੁਸੀਬਤਾਂ ਦੇ ਨਤੀਜੇ ਵਿੱਚ ਮਿਲਣ ਵਾਲੇ ਸਵਾਬ ਦਾ ਵਾਅਦਾ, ਇਨਸਾਨ ਲਈ ਮੁਸੀਬਤਾਂ ਨੂੰ ਝੱਲਣਾ ਆਸਾਨ ਕਰ ਦਿੰਦਾ ਹੈ।
ਅਨੁਵਾਦ ਦਿਖਾਓਣਾ
ਹੋਰ