عن طارق بن أشيم الأشجعي رضي الله عنه قال: سمعت رسول الله صلى الله عليه وسلم يقول:
«مَنْ قَالَ: لَا إِلَهَ إِلَّا اللهُ، وَكَفَرَ بِمَا يُعْبَدُ مِنْ دُونِ اللهِ حَرُمَ مَالُهُ وَدَمُهُ، وَحِسَابُهُ عَلَى اللهِ».

[صحيح] - [رواه مسلم] - [صحيح مسلم: 23]
المزيــد ...

ਤਾਰਿਕ ਬਿਨ ਅਸ਼ਯਮ ਅਸ਼ਜਈ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ:
"ਜਿਸ ਨੇ 'ਲਾ ਇਲਾਹਾ ਇੱਲੱਲਾਹ' ਕਿਹਾ ਅਤੇ ਅੱਲਾਹ ਤੋਂ ਇਲਾਵਾ ਜਿਨ੍ਹਾਂ ਚੀਜ਼ਾਂ ਦੀ ਪੂਜਾ ਕੀਤੀ ਜਾਂਦੀ ਹੈ, ਉਨ੍ਹਾਂ ਦਾ ਇਨਕਾਰ ਕੀਤਾ, ਤਾਂ ਉਸ ਦਾ ਮਾਲ ਤੇ ਖ਼ੂਨ ਹਰਾਮ (ਸੁਰੱਖਿਅਤ) ਹੋ ਗਿਆ ਅਤੇ ਉਸ ਦਾ ਹਿਸਾਬ ਅੱਲਾਹ ਦੇ ਹਵਾਲੇ ਹੈ।"

[صحيح] - [رواه مسلم] - [صحيح مسلم - 23]

ਵਿਆਖਿਆ

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਿਸ ਨੇ ਆਪਣੀ ਜ਼ਬਾਨ ਤੋਂ ਕਿਹਾ ਤੇ ਗਵਾਹੀ ਦਿੱਤੀ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਹੈ ਅਤੇ ਅੱਲਾਹ ਤੋਂ ਇਲਾਵਾ ਪੂਜੀਆਂ (ਇਬਾਦਤ ਕੀਤੀਆਂ) ਜਾਣ ਵਾਲੀਆਂ ਸਾਰੀਆਂ ਚੀਜ਼ਾਂ ਦਾ ਇਨਕਾਰ ਕੀਤਾ ਤੇ ਇਸਲਾਮ ਤੋਂ ਇਲਾਵਾ ਬਾਕੀ ਸਾਰੇ ਧਰਮਾਂ ਤੋਂ ਵੱਖ ਹੋ ਗਿਆ, ਉਸਦਾ ਮਾਲ (ਧਨ) ਅਤੇ ਖੂਨ (ਜਾਨ) ਮੁਸਲਮਾਨਾਂ ਉੱਤੇ ਹਰਾਮ ਹੋ ਗਿਆ। ਅਸੀਂ ਕੇਵਲ ਉਸਦੇ ਜ਼ਾਹਰੀ (ਬਾਹਰੀ) ਅਮਲਾਂ ਨੂੰ ਵੇਖਾਂਗੇ। ਸੋ ਨਾ ਤਾਂ ਉਸਦਾ ਮਾਲ ਲੁੱਟਿਆ ਜਾਵੇਗਾ ਅਤੇ ਨਾ ਹੀ ਉਸਦਾ ਖੂਨ ਵਰ੍ਹਾਇਆ ਜਾਵੇਗਾ। ਹਾਂ, ਜੇਕਰ ਉਹ ਕੋਈ ਅਜਿਹਾ ਗੁਨਾਹ ਜਾਂ ਜੁਰਮ ਕਰ ਬੈਠੇ ਜਿਸ ਦੇ ਕਾਰਨ ਇਸਲਾਮੀ ਕਾਨੂੰਨ ਦੀ ਸਜ਼ਾ ਦੇ ਤਹਿਤ ਉਸਦੀ ਜਾਨ ਜਾਂ ਮਾਲ ਹਲਾਲ ਹੋ ਜਾਂਦੇ ਹੋਣ, ਤਾਂ ਗੱਲ ਵੱਖਰੀ ਹੈ।
ਬਾਕੀ ਉਸ ਦਾ ਹਿਸਾਬ ਅੱਲਾਹ ਤਆਲਾ ਕਿਆਮਤ ਦੇ ਦਿਨ ਲਵੇਗਾ। ਜੇਕਰ ਉਹ ਸੱਚਾ ਹੋਇਆ ਤਾਂ ਅੱਲਾਹ ਉਸਨੂੰ ਸਵਾਬ (ਇਨਾਮ) ਦੇਵੇਗਾ ਅਤੇ ਜੇਕਰ ਉਹ ਮੁਨਾਫ਼ਿਕ (ਦੋਗਲਾ/ਝੂਠਾ) ਹੋਇਆ ਤਾਂ ਉਸਨੂੰ ਅਜ਼ਾਬ ਦੇਵੇਗਾ।

ਹਦੀਸ ਦੇ ਫਾਇਦੇ ਵਿੱਚੋਂ

  1. ਲਾ ਇਲਾਹਾ ਇੱਲੱਲਾਹ ਕਹਿਣਾ ਅਤੇ ਅੱਲਾਹ ਤੋਂ ਇਲਾਵਾ ਪੂਜੀ ਜਾਣ ਵਾਲੀ ਹਰ ਚੀਜ਼ ਦਾ ਇਨਕਾਰ ਕਰਨਾ ਇਸਲਾਮ ਵਿੱਚ ਦਾਖਲ ਹੋਣ ਲਈ ਸ਼ਰਤ ਹੈ।
  2. ਲਾ ਇਲਾਹਾ ਇੱਲੱਲਾਹ ਦਾ ਅਰਥ ਹੈ: ਅੱਲਾਹ ਤੋਂ ਇਲਾਵਾ ਪੂਜੀਆਂ ਜਾਣ ਵਾਲੀਆਂ ਸਾਰੀਆਂ ਚੀਜ਼ਾਂ ਜਿਵੇਂ ਬੁੱਤਾਂ (ਮੂਰਤੀਆਂ) ਕਬਰਾਂ ਆਦਿ ਦਾ ਇਨਕਾਰ ਕਰਨਾ ਅਤੇ ਕੇਵਲ ਇੱਕੋ-ਇੱਕ ਅੱਲਾਹ ਤਆਲਾ ਦੀ ਇਬਾਦਤ ਕਰਨਾ।
  3. ਜਿਸ ਨੇ ਅੱਲਾਹ ਦੇ ਇੱਕ ਹੋਣ ਦਾ ਇਕਰਾਰ ਕੀਤਾ ਅਤੇ ਜ਼ਾਹਰੀ ਤੌਰ 'ਤੇ ਅੱਲਾਹ ਦੀ ਸ਼ਰੀਅਤ ਦਾ ਪਾਲਣ ਕੀਤਾ, ਉਸ ਨੂੰ ਹੱਥ ਲਾਉਣ ਤੋਂ ਬਚਣਾ ਜ਼ਰੂਰੀ ਹੈ, ਜਦੋਂ ਤੱਕ ਕਿ ਉਸ ਵਲੋਂ ਕੋਈ ਅਜਿਹਾ ਕੰਮ ਨਾ ਹੋ ਜਾਵੇ ਜੋ ਇਸ ਧਰਮ ਦੇ ਵਿਰੁੱਧ ਹੋਵੇ।
  4. ਨਾਹੱਕ ਕਿਸੇ ਮੁਸਲਮਾਨ ਦੀ ਜਾਨ, ਮਾਲ ਅਤੇ ਮਾਣ-ਸਨਮਾਨ 'ਤੇ ਹੱਥ ਪਾਉਣਾ ਹਰਾਮ ਹੈ।
  5. ਦੁਨੀਆ ਵਿੱਚ ਫੈਸਲਾ ਜ਼ਾਹਰੀ (ਬਾਹਰੀ) ਹਾਲਤ ਦੇ ਅਧਾਰ 'ਤੇ ਕੀਤਾ ਜਾਵੇਗਾ, ਜਦੋਂ ਕਿ ਆਖ਼ਰਤ ਵਿੱਚ ਫੈਸਲਾ ਨੀਅਤਾਂ ਅਤੇ ਉਦੇਸ਼ਾਂ ਦੇ ਅਧਾਰ 'ਤੇ ਕੀਤਾ ਜਾਵੇਗਾ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (63)
ਹੋਰ