عن أبي الدرداء رضي الله عنه عن النبي صلى الله عليه وسلم قال:
«مَنْ رَدَّ عَنْ عِرْضِ أَخِيهِ رَدَّ اللهُ عَنْ وَجْهِهِ النَّارَ يَوْمَ الْقِيَامَةِ».
[صحيح] - [رواه الترمذي وأحمد] - [سنن الترمذي: 1931]
المزيــد ...
ਅਬੁ ਦਰਦਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਜੋ ਵਿਅਕਤੀ ਆਪਣੇ ਭਾਈ ਦੀ ਇੱਜ਼ਤ ਦੀ ਰੱਖਿਆ ਕਰਦਾ ਹੈ, ਕਿਆਮਤ ਦੇ ਦਿਨ ਅੱਲਾਹ ਤਆਲਾ ਉਸਦੇ ਚਿਹਰੇ ਨੂੰ ਜਹੰਨਮ ਦੀ ਅੱਗ ਤੋਂ ਦੂਰ ਕਰ ਦੇਵੇਗਾ।"
[صحيح] - [رواه الترمذي وأحمد] - [سنن الترمذي - 1931]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜੋ ਵਿਅਕਤੀ ਆਪਣੇ ਮਸਲਮਾਨ ਭਾਈ ਦੀ ਗੈਰ-ਹਾਜ਼ਰੀ ਵਿੱਚ ਕਿਸੇ ਨੂੰ ਉਸ ਦੀ ਬੁਰਾਈ ਕਰਨ ਜਾਂ ਉਸ ਨਾਲ ਬੁਰਾ ਸਲੂਕ ਕਰਨ ਤੋਂ ਰੋਕ ਕੇ, ਉਸਦੀ ਇੱਜ਼ਤ ਤੇ ਮਾਨ-ਸਨਮਾਨ ਦੀ ਰੱਖਿਆ ਕਰਦਾ ਹੈ, ਤਾਂ ਅੱਲਾਹ ਕਿਆਮਤ ਦੇ ਦਿਨ ਉਸ ਤੋਂ ਅਜ਼ਾਬ ਨੂੰ ਦੂਰ ਰੱਖੇਗਾ।