عَنْ أَبِي هُرَيْرَةَ رضي الله عنه أَنَّهُ قَالَ:
قِيلَ: يَا رَسُولَ اللهِ، مَنْ أَسْعَدُ النَّاسِ بِشَفَاعَتِكَ يَوْمَ الْقِيَامَةِ؟ قَالَ رَسُولُ اللهِ صَلَّى اللهُ عَلَيْهِ وَسَلَّمَ: «لَقَدْ ظَنَنْتُ يَا أَبَا هُرَيْرَةَ أَنْ لَا يَسْأَلَنِي عَنْ هَذَا الْحَدِيثِ أَحَدٌ أَوَّلُ مِنْكَ؛ لِمَا رَأَيْتُ مِنْ حِرْصِكَ عَلَى الْحَدِيثِ، أَسْعَدُ النَّاسِ بِشَفَاعَتِي يَوْمَ الْقِيَامَةِ، مَنْ قَالَ لَا إِلَهَ إِلَّا اللهُ خَالِصًا مِنْ قَلْبِهِ أَوْ نَفْسِهِ»».
المزيد
ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਹ ਕਹਿੰਦੇ ਹਨ:
ਕਿਸੇ ਨੇ ਕਿਹਾ, "ਹੇ ਰਸੂਲ ਅੱਲਾਹ ﷺ ਕ਼ਿਆਮਤ ਦੇ ਦਿਨ ਤੁਹਾਡੀ ਸਿਫਾਰਿਸ਼ ਪ੍ਰਾਪਤ ਕਰਨ ਦੀ ਖੁਸ਼ਨਸੀਬੀ ਸਭ ਤੋਂ ਵੱਧ ਕੇ ਕਿਸ ਵਿਅਕਤੀ ਲਈ ਹੋਵੇਗੀ ?"
ਰਸੂਲ ਅੱਲਾਹ ﷺ ਨੇ ਕਿਹਾ:
"ਅਬੁ-ਹੁਰੈਰਾ, ਤੇਰਾ ਹਦੀਸ ਲਈ ਸ਼ੌਕ ਦੇਖ ਕੇ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਸ ਹਦੀਸ ਬਾਰੇ ਸਭ ਤੋਂ ਪਹਿਲਾਂ ਤੂੰ ਹੀ ਸਵਾਲ ਕਰੇਂਗਾ। ਕਿਆਮਤ ਦੇ ਦਿਨ ਮੇਰੀ ਸਿਫਾਰਿਸ਼ ਦੀ ਸਭ ਤੋਂ ਵੱਧ ਕੇ ਖੁਸ਼ਨਸੀਬੀ ਉਸ ਵਿਅਕਤੀ ਲਈ ਹੋਵੇਗੀ ਜਿਸਨੇ: ‘ਲਾ ਇਲਾਹਾ ਇੱਲੱਲਾਹ' ਨੂੰ ਸੱਚੇ ਦਿਲ ਤੇ ਈਮਾਨ ਨਾਲ ਕਿਹਾ ਹੋਵੇ।"