ਵਰਗੀਕਰਨ: The Creed . Names and Rulings . Immorality .

عن أبي موسى الأشعري رضي الله عنه عن النبي صلى الله عليه وسلم قال:
«مَنْ حَمَلَ عَلَيْنَا السِّلَاحَ فَلَيْسَ مِنَّا».

[صحيح] - [متفق عليه] - [صحيح البخاري: 7071]
المزيــد ...

ਅਬੁ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਜਿਸ ਨੇ ਸਾਡੇ ਵਿਰੁੱਧ ਹਥਿਆਰ ਚੁੱਕਿਆ, ਉਹ ਸਾਡੇ ਵਿੱਚੋਂ ਨਹੀਂ ਹੈ।"

[صحيح] - [متفق عليه] - [صحيح البخاري - 7071]

ਵਿਆਖਿਆ

ਅੱਲਾਹ ਦੇ ਨਬੀ ﷺ ਮੁਸਲਮਾਨਾਂ ਨੂੰ ਡਰਾਉਣ ਅਤੇ ਉਨ੍ਹਾਂ ਨੂੰ ਲੁੱਟਣ ਲਈ ਉਨ੍ਹਾਂ 'ਤੇ ਹਥਿਆਰ ਚੁੱਕਣ ਤੋਂ ਖ਼ਬਰਦਾਰ ਕਰ ਰਹੇ ਹਨ। ਜਿਸਨੇ ਨਾਹੱਕ ਅਜਿਹਾ ਕੰਮ ਕੀਤਾ, ਉਸ ਨੇ ਬਹੁਤ ਵੱਡਾ ਜੁਰਮ ਤੇ ਕਬੀਰਾ (ਵੱਡਾ) ਗੁਨਾਹ ਕੀਤਾ ਅਤੇ ਉਹ ਇਸ ਸਖਤ ਚੇਤਾਵਨੀ ਦਾ ਹੱਕਦਾਰ ਬਣ ਗਿਆ।

ਹਦੀਸ ਦੇ ਫਾਇਦੇ ਵਿੱਚੋਂ

  1. ਇਸ ਹਦੀਸ ਵਿੱਚ ਇਸ ਗੱਲ ਦੀ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਕੋਈ ਮੁਸਲਮਾਨ ਆਪਣੇ ਮੁਸਲਮਾਨ ਭਰਾਵਾਂ ਵਿਰੁੱਧ ਹਥਿਆਰ ਚੁੱਕੇ ਤੇ ਉਨ੍ਹਾਂ ਨਾਲ ਲੜੇ।
  2. ਮੁਸਲਮਾਨਾਂ ਵਿਰੁੱਧ ਹਥਿਆਰ ਚੁੱਕਣਾ ਅਤੇ ਉਨ੍ਹਾਂ ਨੂੰ ਕਤਲ ਕਰਨਾ ਬਹੁਤ ਮਾੜਾ ਕੰਮ ਹੈ ਅਤੇ ਇਹ ਧਰਤੀ ਵਿੱਚ ਬਹੁਤ ਵੱਡਾ ਫਸਾਦ ਪੈਦਾ ਕਰਨਾ ਹੈ।
  3. ਉਕਤ ਸਖ਼ਤ ਚੇਤਾਵਨੀ ਦੇ ਦਾਇਰੇ ਵਿੱਚ ਹੱਕ ਦੇ ਅਧਾਰ 'ਤੇ ਲੜੀ ਜਾਣ ਵਾਲੀ ਜੰਗ, ਜਿਵੇਂ ਬਾਗ਼ੀਆਂ ਅਤੇ ਫਸਾਦੀਆਂ ਆਦਿ ਵਿਰੁੱਧ ਜੰਗ ਨਹੀਂ ਆਉਂਦੀ।
  4. ਮੁਸਲਮਾਨਾਂ ਨੂੰ ਹਥਿਆਰ ਆਦਿ ਦਿਖਾ ਕੇ ਡਰਾਉਣਾ ਹਰਾਮ ਹੈ। ਭਾਵੇਂ ਮਜ਼ਾਕ ਵਿੱਚ ਹੀ ਕਿਉਂ ਨਾ ਹੋਵੇ।
ਅਨੁਵਾਦ ਦਿਖਾਓਣਾ
ਹੋਰ