عن ابن عباس رضي الله عنهما قال:
جاءَ رجُلُ إلى النبي صلى الله عليه وسلم فقال: يا رسولَ اللهِ، إن أحدنا يجدُ في نفسِهِ -يُعرِّضُ بالشَّيءِ- لأَن يكونَ حُمَمَةً أحَبُّ إليه من أن يتكلَّم بِهِ، فقال: «اللهُ أكبرُ، اللهُ أكبرُ، الحمدُ لله الذي ردَّ كيدَه إلى الوسوسَةِ».
[صحيح] - [رواه أبو داود والنسائي في الكبرى] - [سنن أبي داود: 5112]
المزيــد ...
ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਇੱਕ ਆਦਮੀ ਨਬੀ ﷺ ਕੋਲ ਆਇਆ ਅਤੇ ਕਹਿਣ ਲੱਗਾ: ਹੇ ਅੱਲਾਹ ਦੇ ਰਸੂਲ! ਸਾਡੇ ਵਿੱਚੋਂ ਕਿਸੇ ਦੇ ਦਿਲ ਵਿੱਚ ਅਜਿਹਾ ਖਿਆਲ ਆਉਂਦਾ ਹੈ (ਉਹ ਇਸ਼ਾਰੇ ਵਿੱਚ ਗੱਲ ਕਰ ਰਿਹਾ ਸੀ) — ਕਿ ਉਸ ਲਈ ਇਨ੍ਹਾਂ ਗੱਲਾਂ ਨੂੰ ਜ਼ਬਾਨ ਤੋਂ ਬੋਲਣ ਦੇ ਬਜਾਏ ਕੋਲਾ ਬਣ ਜਾਣਾ ਜ਼ਿਆਦਾ ਚੰਗਾ ਹੈ। ਇਹ ਸੁਣ ਕੇ ਨਬੀ ﷺ ਨੇ ਫਰਮਾਇਆ: “ਅੱਲਾਹ ਸਭ ਤੋਂ ਵੱਡਾ ਹੈ, ਅੱਲਾਹ ਸਭ ਤੋਂ ਵੱਡਾ ਹੈ, ਸਾਰੀ ਤਾਰੀਫ ਅੱਲਾਹ ਦੀ ਹੈ ਜਿਸ ਨੇ ਉਸ (ਸ਼ੈਤਾਨ) ਦੀ ਚਾਲ ਨੂੰ ਵਸਵਸੇ ਵੱਲ ਮੋੜ ਦਿੱਤਾ।”
[صحيح] - [رواه أبو داود والنسائي في الكبرى] - [سنن أبي داود - 5112]
ਇੱਕ ਵਿਅਕਤੀ ਨਬੀ ﷺ ਕੋਲ ਆਇਆ ਅਤੇ ਕਹਿਣ ਲੱਗਾ: ਹੇ ਅੱਲਾਹ ਦੇ ਰਸੂਲ! ਸਾਡੇ ਵਿੱਚੋਂ ਕਿਸੇ-ਕਿਸੇ ਦੇ ਦਿਲ ਵਿੱਚ ਅਜਿਹੇ ਖਿਆਲ (ਵਿਚਾਰ) ਆ ਜਾਂਦੇ ਹਨ, ਜਿਨ੍ਹਾਂ ਬਾਰੇ ਬੋਲਣਾ ਇੰਨਾ ਔਖਾ (ਭਿਆਨਕ) ਹੈ ਕਿ ਉਸ ਨਾਲੋਂ ਕੋਲਾ ਬਣ ਜਾਣਾ ਜ਼ਿਆਦਾ ਚੰਗਾ ਲਗਦਾ ਹੈ। ਇਹ ਸੁਣ ਕੇ ਨਬੀ ﷺ ਨੇ ਦੋ ਵਾਰੀ ਅੱਲਾਹੁ ਅਕਬਰ ਕਿਹਾ ਅਤੇ ਅੱਲਾਹ ਦੀ ਤਾਰੀਫ਼ ਕੀਤੀ ਕਿ ਉਸ ਨੇ ਸ਼ੈਤਾਨ ਦੀ ਚਾਲ ਨੂੰ ਸਿਰਫ਼ ਵਸਵਸੇ (ਬੁਰੇ ਵਿਚਾਰ) ਤੱਕ ਹੀ ਸੀਮਤ ਰੱਖਿਆ।