عَنْ أَبِي هُرَيْرَةَ رضي الله عنه قال:
جَاءَ نَاسٌ مِنْ أَصْحَابِ النَّبِيِّ صَلَّى اللهُ عَلَيْهِ وَسَلَّمَ، فَسَأَلُوهُ: إِنَّا نَجِدُ فِي أَنْفُسِنَا مَا يَتَعَاظَمُ أَحَدُنَا أَنْ يَتَكَلَّمَ بِهِ، قَالَ: «وَقَدْ وَجَدْتُمُوهُ؟» قَالُوا: نَعَمْ، قَالَ: «ذَاكَ صَرِيحُ الْإِيمَانِ».
[صحيح] - [رواه مسلم] - [صحيح مسلم: 132]
المزيــد ...
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਅੱਲਾਹ ਦੇ ਨਬੀ ﷺ ਕੋਲ ਕੁੱਝ ਸਹਾਬੀ ਆਏ ਅਤੇ ਆਪ ﷺ ਨੂੰ ਪੁੱਛਿਆ: ਅਸੀਂ ਆਪਣੇ ਦਿਲਾਂ ਵਿੱਚ ਅਜਿਹੀਆਂ ਗੱਲਾਂ ਮਹਿਸੂਸ ਕਰਦੇ ਹਾਂ ਕਿ ਜਿਨ੍ਹਾਂ ਨੂੰ ਆਪਣੀ ਜ਼ਬਾਨ ਨਾਲ ਬੋਲਣਾ ਸਾਨੂੰ ਮਾੜਾ ਲੱਗਦਾ ਹੈ। ਆਪ ﷺ ਨੇ ਪੁੱਛਿਆ: "ਕੀ ਤੁਸੀਂ ਸੱਚ-ਮੁੱਚ ਅਜਿਹਾ ਮਹਿਸੂਸ ਕਰਦੇ ਹੋ?" ਉਨ੍ਹਾਂ ਨੇ ਕਿਹਾ: ਜੀ ਹਾਂ। ਆਪ ﷺ ਨੇ ਫਰਮਾਇਆ: "ਇਹੋ ਸਪਸ਼ਟ (ਅਸਲ) ਈਮਾਨ ਹੈ।"
[صحيح] - [رواه مسلم] - [صحيح مسلم - 132]
ਅੱਲਾਹ ਦੇ ਨਬੀ ﷺ ਦੇ ਕੁੱਝ ਸਹਾਬੀ (ਸਾਥੀ) ਆਪ ﷺ ਕੋਲ ਆਏ ਅਤੇ ਪੁੱਛਿਆ ਕਿ ਉਹ ਆਪਣੇ ਦਿਲਾਂ ਵਿੱਚ ਕੁੱਝ ਅਜਿਹੇ ਵਿਚਾਰ ਮਹਿਸੂਸ ਕਰਦੇ ਸਨ, ਜੋ ਕਿ ਇੰਨੇ ਬੁਰੇ ਅਤੇ ਘਿਣਾਉਣੇ ਹਨ ਕਿ ਉਨ੍ਹਾਂ ਦਾ ਵਰਣਨ ਕਰਨਾ ਵੀ ਉਨ੍ਹਾਂ ਨੂੰ ਬੁਰਾ ਲਗਦਾ ਹੈ। ਇਸ 'ਤੇ ਨਬੀ ﷺ ਨੇ ਫਰਮਾਇਆ: ਤੁਹਾਡੇ ਦਿਲਾਂ ਵਿੱਚ ਆਉਣ ਵਾਲੀ ਇਹ ਗੱਲ ਹੀ ਤਾਂ ਸਪਸ਼ਟ ਈਮਾਨ ਅਤੇ ਵਿਸ਼ਵਾਸ (ਯਕੀਨ) ਹੈ, ਜੋ ਤੁਹਾਨੂੰ ਸ਼ੈਤਾਨ ਦੁਆਰਾ ਦਿਲ ਵਿੱਚ ਪਾਈਆਂ ਗਈਆਂ ਗੱਲਾਂ ਨੂੰ ਨਾ ਮੰਨਣ ਅਤੇ ਉਨ੍ਹਾਂ ਨੂੰ ਬੋਲਣ ਤੋਂ ਬਚਣ ਲਈ ਪ੍ਰੇਰਿਤ ਕਰਦਾ ਹੈ; ਅਤੇ ਇਹੋ ਕਾਰਨ ਹੈ ਕਿ ਸ਼ੈਤਾਨ ਤੁਹਾਡੇ ਦਿਲਾਂ ਨੂੰ ਕਾਬੂ ਨਹੀਂ ਕਰ ਸਕਦਾ। ਲੇਕਿਨ ਜਿਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਸ਼ੈਤਾਨ ਪੂਰੀ ਤਰ੍ਹਾਂ ਵੱਸ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਹ ਗੱਲਾਂ ਸਧਾਰਨ ਲੱਗਦੀਆਂ ਹਨ।