عن أبي هريرة رضي الله عنه أن رسول الله صلى الله عليه وسلم قال:
«أَقْرَبُ مَا يَكُونُ الْعَبْدُ مِنْ رَبِّهِ وَهُوَ سَاجِدٌ، فَأَكْثِرُوا الدُّعَاءَ».

[صحيح] - [رواه مسلم] - [صحيح مسلم: 482]
المزيــد ...

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ:
"ਬੰਦਾ ਆਪਣੇ ਰੱਬ ਦੇ ਸਭ ਤੋਂ ਵੱਧ ਨੇੜੇ ਉਸ ਵੇਲੇ ਹੁੰਦਾ ਹੈ ਜਦੋਂ ਉਹ ਸਜਦੇ ਵਿੱਚ ਹੁੰਦਾ ਹੈ। ਸੋ ਤੁਸੀਂ (ਸਜਦੇ ਵਿੱਚ) ਵੱਧ ਤੋਂ ਵੱਧ ਦੁਆਵਾਂ ਕਰਿਆ ਕਰੋ।"

[صحيح] - [رواه مسلم] - [صحيح مسلم - 482]

ਵਿਆਖਿਆ

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਬੰਦਾ ਆਪਣੇ ਰੱਬ ਦੇ ਸਭ ਤੋਂ ਵੱਧ ਨੇੜੇ ਉਸ ਵੇਲੇ ਹੁੰਦਾ ਹੈ, ਜਦੋਂ ਉਹ ਸਜਦੇ ਵਿੱਚ ਹੁੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸਜਦੇ ਦੀ ਹਾਲਤ ਵਿੱਚ ਬੰਦਾ ਆਪਣੇ ਸ਼ਰੀਰ ਦੇ ਸਭ ਤੋਂ ਸ਼ਾਨਦਾਰ ਤੇ ਮਹਾਨ ਅੰਗ ਨੂੰ ਅੱਲਾਹ ਲਈ ਜ਼ਮੀਨ 'ਤੇ ਰੱਖ ਕੇ, ਪੂਰੇ ਧਿਆਨ ਨਾਲ ਨਿਮਰਤਾ ਦਾ ਪ੍ਰਗਟਾਵਾ ਕਰਦਾ ਹੈ।
ਅੱਲਾਹ ਦੇ ਨਬੀ ﷺ ਨੇ ਸਜਦੇ ਵਿੱਚ ਵੱਧ ਤੋਂ ਵੱਧ ਦੁਆ ਕਰਨ ਦਾ ਹੁਕਮ ਦਿੱਤਾ ਹੈ। ਇਸ ਤਰ੍ਹਾਂ, ਇਸ ਵਿੱਚ ਸਾਡੀ ਕਥਨੀ ਅਤੇ ਕਰਨੀ ਦੋਵਾਂ ਨਾਲ ਅੱਲਾਹ ਦੇ ਅੱਗੇ ਨਿਮਰਤਾ ਤੇ ਅਧੀਨਗੀ ਦਾ ਪ੍ਰਗਟਾਵਾ ਹੁੰਦਾ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਨੇਕੀ ਦੇ ਕੰਮ ਬੰਦੇ ਨੂੰ ਅੱਲਾਹ ਤਆਲਾ ਦੇ ਨੇੜੇ ਲੈ ਜਾਂਦੇ ਹਨ।
  2. ਸਜਦੇ ਦੀ ਹਾਲਤ ਵਿੱਚ ਭਰਪੂਰ ਦੁਆਵਾਂ ਕਰਨਾ ਮੁਸਤਹੱਬ (ਪਸੰਦੀਦਾ) ਹੈ। ਕਿਉਂਕਿ ਸਜਦਾ ਦੁਆ ਕਬੂਲ ਹੋਣ ਵਾਲੀਆਂ ਜਗ੍ਹਾਵਾਂ ਵਿੱਚੋਂ ਇੱਕ ਜਗ੍ਹਾ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (68)
ਹੋਰ