عن أبي صِرْمة رضي الله عنه أن رسول الله صلى الله عليه وسلم قال:
«مَنْ ضَارَّ ضَارَّ اللهُ بِهِ، وَمَنْ شَاقَّ شَقَّ اللهُ عَلَيْهِ».
[حسن] - [رواه أبو داود والترمذي وابن ماجه وأحمد] - [سنن الترمذي: 1940]
المزيــد ...
ਅਬੁ ਸਿਰਮਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ:
"ਜੋ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਹੈ, ਅੱਲਾਹ ਉਸ ਨੂੰ ਨੁਕਸਾਨ ਪਹੁੰਚਾਉਂਦਾ ਹੈ; ਅਤੇ ਜੋ ਕਿਸੇ ਲਈ ਮੁਸ਼ਕਿਲ ਪੈਦਾ ਕਰਦਾ ਹੈ, ਅੱਲਾਹ ਉਸ ਲਈ ਮੁਸ਼ਕਿਲ ਪੈਦਾ ਕਰਦਾ ਹੈ।"
[حسن] - [رواه أبو داود والترمذي وابن ماجه وأحمد] - [سنن الترمذي - 1940]
ਅੱਲਾਹ ਦੇ ਨਬੀ ﷺ ਨੇ ਕਿਸੇ ਮੁਸਲਮਾਨ ਨੂੰ ਨੁਕਸਾਨ ਪਹੁੰਚਾਉਣ ਅਤੇ ਉਸਨੂੰ ਕਿਸੇ ਵੀ ਤਰੀਕੇ ਦੀ ਮੁਸ਼ਕਿਲ ਵਿੱਚ ਪਾਉਣ ਤੋਂ ਸਖ਼ਤ ਮਨਾਹ ਕੀਤਾ ਹੈ; ਭਾਵੇਂ ਨੁਕਸਾਨ ਅਤੇ ਮੁਸ਼ਕਿਲ ਦਾ ਸਬੰਧ ਉਸ ਦੀ ਜਾਨ ਨਾਲ ਹੋਵੇ, ਮਾਲ (ਧਨ) ਨਾਲ ਹੋਵੇ ਜਾਂ ਪਰਿਵਾਰ ਨਾਲ ਹੋਵੇ। ਆਪ ﷺ ਨੇ ਦੱਸਿਆ ਹੈ ਕਿ ਅਜਿਹਾ ਕਰਨ ਵਾਲੇ ਨੂੰ ਅੱਲਾਹ ਤਆਲਾ ਉਸੇ ਦਰਜੇ ਦਾ ਬਦਲਾ ਦੇਵੇਗਾ, ਜਿਸ ਦਰਜੇ ਦਾ ਉਸਦਾ ਕਰਮ ਹੋਵੇਗਾ।