عن أبي مسعود الأنصاري رضي الله عنه قال:
جَاءَ رَجُلٌ إِلَى النَّبِيِّ صَلَّى اللهُ عَلَيْهِ وَسَلَّمَ فَقَالَ: إِنِّي أُبْدِعَ بِي فَاحْمِلْنِي، فَقَالَ: «مَا عِنْدِي»، فَقَالَ رَجُلٌ: يَا رَسُولَ اللهِ، أَنَا أَدُلُّهُ عَلَى مَنْ يَحْمِلُهُ، فَقَالَ رَسُولُ اللهِ صَلَّى اللهُ عَلَيْهِ وَسَلَّمَ: «مَنْ دَلَّ عَلَى خَيْرٍ فَلَهُ مِثْلُ أَجْرِ فَاعِلِهِ».
[صحيح] - [رواه مسلم] - [صحيح مسلم: 1893]
المزيــد ...
ਅਬੁ ਮਸਉਦ ਅੰਸਾਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਇੱਕ ਵਿਅਕਤੀ ਅੱਲਾਹ ਦੇ ਨਬੀ ﷺ ਦੇ ਕੋਲ ਆਇਆ ਅਤੇ ਕਹਿਣ ਲੱਗਾ: ਮੇਰੀ ਸਵਾਰੀ ਦਾ ਜਾਨਵਰ ਥੱਕ ਚੁੱਕਾ ਹੈ, ਇਸ ਲਈ ਮੈਨੂੰ ਸਵਾਰੀ ਲਈ ਇੱਕ ਜਾਨਵਰ ਦੇ ਦਿਓ। ਇਸ 'ਤੇ ਨਬੀ ﷺ ਨੇ ਫਰਮਾਇਆ: "ਮੇਰੇ ਕੋਲ ਜਾਨਵਰ ਨਹੀਂ ਹੈ।" ਇੰਨੇ ਵਿੱਚ ਇੱਕ ਵਿਅਕਤੀ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਮੈਂ ਇਸਨੂੰ ਇੱਕ ਵਿਅਕਤੀ ਬਾਰੇ ਦੱਸ ਸਕਦਾ ਹਾਂ ਜੋ ਇਸਨੂੰ ਸਵਾਰੀ ਲਈ ਜਾਨਵਰ ਦੇ ਸਕਦਾ ਹੈ। ਤਾਂ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸਨੇ ਕਿਸੇ ਚੰਗੇ ਕੰਮ ਦਾ ਰਾਹ ਦਿਖਾਇਆ, ਉਸਨੂੰ ਉਸ ਚੰਗੇ ਕੰਮ ਕਰਨ ਵਾਲੇ ਜਿੰਨਾ ਇਨਾਮ ਮਿਲੇਗਾ।"
[صحيح] - [رواه مسلم] - [صحيح مسلم - 1893]
ਇੱਕ ਵਿਅਕਤੀ ਅੱਲਾਹ ਦੇ ਨਬੀ ﷺ ਕੋਲ ਆਇਆ ਅਤੇ ਕਹਿਣ ਲੱਗਾ ਕਿ ਮੇਰੀ ਸਵਾਰੀ ਦਾ ਜਾਨਵਰ ਥੱਕ ਗਿਆ ਹੈ, ਇਸ ਲਈ ਕਿਰਪਾ ਕਰਕੇ ਮੈਨੂੰ ਸਵਾਰੀ ਲਈ ਇੱਕ ਜਾਨਵਰ ਦੇ ਦਿਓ ਤਾਂ ਜੋ ਮੈਂ ਆਪਣਾ ਸਫ਼ਰ ਪੂਰਾ ਕਰ ਸਕਾਂ। ਤਾਂ ਅੱਲਾਹ ਦੇ ਨਬੀ ﷺ ਨੇ ਉਸ ਤੋਂ ਇਹ ਕਹਿ ਕੇ ਮਾਫ਼ੀ ਮੰਗੀ ਕਿ ਤੈਨੂੰ ਦੇਣ ਲਈ ਮੇਰੇ ਕੋਲ ਕੋਈ ਜਾਨਵਰ ਨਹੀਂ ਹੈ। ਇਹ ਦੇਖ ਕੇ ਉੱਥੇ ਮੌਜੂਦ ਇੱਕ ਵਿਅਕਤੀ ਨੇ ਕਿਹਾ ਕਿ ਹੇ ਅੱਲਾਹ ਦੇ ਰਸੂਲ! ਮੈਂ ਇਸਨੂੰ ਇੱਕ ਬੰਦੇ ਦਾ ਪਤਾ ਦੇ ਸਕਦਾ ਹਾਂ, ਜੋ ਇਸਨੂੰ ਸਵਾਰੀ ਲਈ ਜਾਨਵਰ ਦੇ ਸਕਦਾ ਹੈ। ਇਸ 'ਤੇ ਅੱਲਾਹ ਦੇ ਰਸੂਲ ﷺ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਵੀ ਸਵਾਰੀ ਦੇਣ ਵਾਲੇ ਵਿਅਕਤੀ ਜਿੰਨਾ ਸਵਾਬ (ਇਨਾਮ) ਮਿਲੇਗਾ। ਕਿਉਂਕਿ ਇਸਨੇ ਇੱਕ ਲੋੜਵੰਦ ਵਿਅਕਤੀ ਨੂੰ ਉਸਦੀ ਲੋੜ ਪੂਰੀ ਕਰਨ ਦਾ ਰਾਹ ਦਿਖਾਇਆ ਹੈ।