عن أبي سعيد الخدري رضي الله عنه أن رسول الله صلى الله عليه وسلم قال:
«لَا ضَرَرَ وَلَا ضِرَارَ، مَنْ ضَارَّ ضَرَّهُ اللَّهُ، وَمَنْ شَاقَّ شَقَّ اللَّهُ عَلَيْهِ».
[صحيح بشواهده] - [رواه الدارقطني] - [سنن الدارقطني: 3079]
المزيــد ...
ਅਬੁ-ਸਈਦ ਖੁਦਰੀ ਰਜ਼ੀਅਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
"ਨਾ ਕਿਸੇ ਨੂੰ ਪਹਿਲੀ ਵਾਰੀ ਨੁਕਸਾਨ ਪਹੁੰਚਾਉਣਾ ਸਹੀ ਹੈ ਅਤੇ ਨਾ ਹੀ ਕਿਸੇ ਨੂੰ ਬਦਲੇ ਵਿੱਚ ਨੁਕਸਾਨ ਪਹੁੰਚਾਉਣਾ ਸਹੀ ਹੈ। ਜੋ ਕੋਈ ਦੂਜਿਆਂ ਦਾ ਨੁਕਸਾਨ ਕਰੇਗਾ, ਅੱਲਾਹ ਉਸਦਾ ਨੁਕਸਾਨ ਕਰ ਦੇਵੇਗਾ ਅਤੇ ਜੋ ਕੋਈ ਦੂਜਿਆਂ ਲਈ ਮੁਸੀਬਤਾਂ ਪੈਦਾ ਕਰੇਗਾ, ਅੱਲਾਹ ਉਸ ਲਈ ਮੁਸੀਬਤਾਂ ਪੈਦਾ ਕਰ ਦੇਵੇਗਾ।"
[صحيح بشواهده] - [رواه الدارقطني] - [سنن الدارقطني - 3079]
ਨਬੀ ﷺ ਦੱਸ ਰਹੇ ਹਨ ਕਿ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਣਾ ਜ਼ਰੂਰੀ ਹੈ। ਨਾ ਆਪਣੇ ਆਪ ਨੂੰ ਦੁੱਖ ਪਹੁੰਚਾਉਣਾ ਜਾਇਜ਼ ਹੈ ਅਤੇ ਨਾ ਹੀ ਕਿਸੇ ਹੋਰ ਨੂੰ ਦੁੱਖ ਪਹੁੰਚਾਉਣਾ ਜਾਇਜ਼ ਹੈ। ਦੋਵੇਂ ਕੰਮ ਹੀ ਨਾਜਾਇਜ਼ (ਗਲਤ) ਕੰਮ ਹਨ।
ਕਿਸੇ ਦੇ ਪਹੁੰਚਾਏ ਨੁਕਸਾਨ ਦੇ ਬਦਲੇ ਵਿੱਚ ਉਸਨੂੰ ਨੁਕਸਾਨ ਪਹੁੰਚਾਉਣਾ ਵੀ ਜਾਇਜ਼ ਕੰਮ ਨਹੀਂ ਹੈ। ਕਿਉਂਕਿ ਨੁਕਸਾਨ ਕੇਵਲ ਓਨਾ ਹੀ ਦਿੱਤਾ ਜਾ ਸਕਦਾ ਜਿੰਨਾ ਖੁਦ ਨੂੰ ਮਿਲਿਆ ਹੈ (ਇਸਨੂੰ ਸ਼ਰੀਅਤ ਵਿੱਚ ਕਿਸਾਸ ਕਹਿੰਦੇ ਹਨ।) ਅਤੇ ਜੇਕਰ ਉਸ ਤੋਂ ਵੱਧ ਨੁਕਸਾਨ ਪਹੁੰਚਾਇਆ ਜਾਵੇ ਤਾਂ ਉਹ ਵੀ ਜ਼ੁਲਮ ਹੈ।
ਫੇਰ ਨਬੀ ﷺ ਨੇ ਇਹ ਚੇਤਾਵਨੀ ਦਿੱਤੀ ਕਿ ਜੋ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉਹ ਆਪ ਨੁਕਸਾਨ ਝੱਲਦਾ ਹੈ, ਅਤੇ ਜੋ ਦੂਜਿਆਂ ਲਈ ਮੁਸ਼ਕਲਾਂ ਖੜੀਆਂ ਕਰਦਾ ਹੈ, ਉਹ ਆਪ ਮੁਸ਼ਕਲਾਂ ਵਿੱਚ ਫੱਸ ਜਾਂਦਾ ਹੈ।