عَنْ ‌أَبِي هُرَيْرَةَ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«إِذَا وَجَدَ أَحَدُكُمْ فِي بَطْنِهِ شَيْئًا، فَأَشْكَلَ عَلَيْهِ أَخَرَجَ مِنْهُ شَيْءٌ أَمْ لَا، فَلَا يَخْرُجَنَّ مِنَ الْمَسْجِدِ حَتَّى يَسْمَعَ صَوْتًا، أَوْ يَجِدَ رِيحًا».

[صحيح] - [رواه مسلم] - [صحيح مسلم: 362]
المزيــد ...

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਜਦੋਂ ਤੁਹਾਡੇ ਵਿੱਚੋਂ ਕਿਸੇ ਨੂੰ ਆਪਣੇ ਪੇਟ ਵਿੱਚ ਕੁੱਝ ਮਹਿਸੂਸ ਹੋਵੇ ਅਤੇ ਉਸ ਨੂੰ ਇਹ ਸ਼ੱਕ ਹੋਵੇ ਕਿ ਉਸ ਵਿੱਚੋਂ ਕੁੱਝ ਨਿੱਕਲਿਆ ਹੈ ਜਾਂ ਨਹੀਂ, ਤਾਂ ਉਹ ਬਿਲਕੁਲ ਵੀ ਉਸ ਸਮੇਂ ਤੱਕ ਮਸਜਿਦ ਤੋਂ ਬਾਹਰ ਨਾ ਨਿੱਕਲੇ, ਜਦੋਂ ਤੱਕ ਆਵਾਜ਼ ਨਾ ਸੁਣੇ ਜਾਂ ਬਦਬੂ ਨਾ ਮਹਿਸੂਸ ਹੋਵੇ।"

[صحيح] - [رواه مسلم] - [صحيح مسلم - 362]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਜਦੋਂ ਨਮਾਜ਼ੀ ਦੇ ਪੇਟ ਵਿੱਚ ਕੋਈ ਚੀਜ਼ ਇੱਧਰ ਤੋਂ ਉੱਧਰ ਜਾਵੇ ਅਤੇ ਉਸ ਲਈ ਇਹ ਫੈਸਲਾ ਕਰਨਾ ਮੁਸ਼ਕਿਲ ਹੋ ਜਾਵੇ ਕਿ ਪੇਟ ਵਿੱਚੋਂ ਕੁੱਝ ਨਿੱਕਲਿਆ ਹੈ ਜਾਂ ਨਹੀਂ, ਤਾਂ ਦੁਬਾਰਾ ਵੁਜ਼ੂ ਕਰਨ ਲਈ ਆਪਣੀ ਨਮਾਜ਼ ਨੂੰ ਤੋੜ ਕੇ ਉਦੋਂ ਤੱਕ ਬਾਹਰ ਨਾ ਨਿੱਕਲੇ, ਜਦੋਂ ਤੱਕ ਉਸਨੂੰ ਇਹ ਯਕੀਨ ਨਾ ਹੋ ਜਾਵੇ ਕਿ ਵੁਜ਼ੂ ਟੁੱਟ ਹੀ ਗਿਆ ਹੈ। ਉਦਾਹਰਣ ਲਈ ਹਵਾ ਨਿੱਕਲਣ (ਪੱਦ) ਦੀ ਆਵਾਜ਼ ਸੁਣੇ ਜਾਂ ਉਸਦੀ ਬਦਬੂ ਮਹਿਸੂਸ ਕਰੇ। ਕਿਉਂਕਿ ਯਕੀਨ ਸ਼ੱਕ ਦੇ ਅਧਾਰ 'ਤੇ ਖਤਮ ਨਹੀਂ ਹੁੰਦਾ ਅਤੇ ਇੱਥੇ ਪਾਕੀ ਦਾ ਹੋਣਾ ਯਕੀਨੀ ਹੈ, ਜਦੋਂ ਕਿ ਵੁਜ਼ੂ ਟੁੱਟਿਆ ਹੈ ਜਾਂ ਨਹੀਂ, ਇਸ ਵਿੱਚ ਸ਼ੱਕ ਹੈ।

ਹਦੀਸ ਦੇ ਫਾਇਦੇ ਵਿੱਚੋਂ

  1. ਇਹ ਹਦੀਸ ਇਸਲਾਮ ਦਾ ਇੱਕ ਬੁਨਿਆਦੀ ਸਿਧਾਂਤ ਹੈ ਅਤੇ ਫਿਕਹ ਦਾ ਇੱਕ ਮਹੱਤਵਪੂਰਨ ਅਸੂਲ ਪੇਸ਼ ਕਰਦੀ ਹੈ। ਉਹ ਅਸੂਲ ਇਹ ਹੈ ਕਿ ਯਕੀਨ ਸ਼ੱਕ ਦੇ ਅਧਾਰ 'ਤੇ ਖਤਮ ਨਹੀਂ ਹੁੰਦਾ। ਅਸਲ ਗੱਲ ਇਹ ਹੈ ਕਿ ਜੋ ਚੀਜ਼ ਸੀ ਅਤੇ ਜਿਸ ਹਾਲਤ ਵਿੱਚ ਸੀ, ਉਹ ਰਹੇਗੀ ਅਤੇ ਉਸੇ ਹਾਲਤ ਵਿੱਚ ਰਹੇਗੀ, ਜਦੋਂ ਤੱਕ ਕਿ ਇਸ ਗੱਲ ਦਾ ਯਕੀਨ ਨਾ ਹੋ ਜਾਵੇ ਕਿ ਮਾਮਲਾ ਉਲਟ ਹੋ ਗਿਆ ਹੈ।
  2. ਸ਼ੱਕ ਦਾ ਤਹਾਰਤ (ਪਵਿੱਤਰਤਾ/ਪਾਕੀ) 'ਤੇ ਕੋਈ ਪ੍ਰਭਾਵ ਨਹੀਂ ਹੁੰਦਾ ਅਤੇ ਨਮਾਜ਼ ਪੜ੍ਹਨ ਵਾਲਾ ਵਿਅਕਤੀ ਆਪਣੀ ਪਾਕੀ 'ਤੇ ਬਾਕੀ ਰਹੇਗਾ, ਜਦੋਂ ਤੱਕ ਕਿ ਉਸ ਨੂੰ ਇਸ ਗੱਲ ਦਾ ਯਕੀਨ ਨਾ ਹੋ ਜਾਵੇ ਕਿ ਵੁਜ਼ੂ ਟੁੱਟ ਗਿਆ ਹੈ।
ਅਨੁਵਾਦ ਦਿਖਾਓਣਾ
ਹੋਰ