عَنْ عَبْدِ اللهِ بْنِ زَيْدٍ رضي الله عنه:
أَنَّ النَّبِيَّ صَلَّى اللهُ عَلَيْهِ وَسَلَّمَ تَوَضَّأَ مَرَّتَيْنِ مَرَّتَيْنِ.
[صحيح] - [رواه البخاري] - [صحيح البخاري: 158]
المزيــد ...
ਅਬਦੁੱਲਾਹ ਬਿਨ ਜ਼ੈਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ:
ਅੱਲਾਹ ਦੇ ਨਬੀ ﷺ ਨੇ ਵੁਜ਼ੂ ਦੇ ਅੰਗਾਂ ਨੂੰ ਦੋ-ਦੋ ਵਾਰੀ ਧੋਇਆ।
[صحيح] - [رواه البخاري] - [صحيح البخاري - 158]
ਅੱਲਾਹ ਦੇ ਨਬੀ ﷺ ਵੁਜ਼ੂ ਕਰਦੇ ਹੋਏ ਕਦੀ-ਕਦੀ ਵੁਜ਼ੂ ਦੇ ਅੰਗਾਂ ਨੂੰ ਦੋ-ਦੋ ਵਾਰ ਧੋਇਆ ਕਰਦੇ ਸਨ। ਸੋ, ਆਪ ﷺ ਆਪਣੇ ਚਿਹਰੇ ਨੂੰ ਦੋ ਵਾਰ ਧੋਂਦੇ — ਜਿਸ ਵਿੱਚ ਕੁੱਲੀ ਕਰਨਾ ਅਤੇ ਨੱਕ ਵਿੱਚ ਪਾਣੀ ਪਾ ਕੇ ਬਾਹਰ ਝਾੜਨਾ ਵੀ ਸ਼ਾਮਲ ਹੈ— ਅਤੇ ਆਪਣੇ ਹੱਥਾਂ ਤੇ ਪੈਰਾਂ ਨੂੰ ਵੀ ਦੋ-ਦੋ ਵਾਰ ਧੋਂਦੇ ਸਨ।