عَنِ ابنِ مَسعُودٍ رَضِيَ اللَّهُ عَنْهُ قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«لَا يَحِلُّ دَمُ امْرِئٍ مُسْلِمٍ إِلَّا بِإِحْدَى ثَلَاثٍ: الثَّيِّبُ الزَّانِي، وَالنَّفْسُ بِالنَّفْسِ، وَالتَّارِكُ لِدِينِهِ المُفَارِقُ لِلْجَمَاعَةِ».
[صحيح] - [متفق عليه] - [صحيح مسلم: 1676]
المزيــد ...
ਅਬਦੁੱਲਾਹ ਇਬਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
“ਕਿਸੇ ਮੁਸਲਮਾਨ ਦਾ ਖੂਨ ਸਿਰਫ਼ ਤਿੰਨ ਹਾਲਤਾਂ ਵਿੱਚ ਜਾਇਜ਼ ਹੈ: ਉਹ ਵਿਵਾਹਿਤ ਬਦਕਾਰ ਹੋਵੇ, ਕਤਲ ਦੇ ਬਦਲੇ ਕਤਲ ਕਰਨ ਦੀ ਨੌਬਤ ਹੋਵੇ ਅਤੇ ਉਹ ਜੋ ਆਪਣੇ ਦੀਨ ਨੂੰ ਛੱਡ ਦੇਵੇ ਤੇ (ਮੁਸਲਮਾਨਾਂ ਦੀ) ਜਮਾਤ ਤੋਂ ਅਲੱਗ ਹੋ ਜਾਵੇ।”
[صحيح] - [متفق عليه] - [صحيح مسلم - 1676]
ਨਬੀ ﷺ ਨੇ ਫਰਮਾਇਆ ਹੈ ਕਿ ਮੁਸਲਮਾਨ ਦਾ ਖੂਨ ਵਰ੍ਹਾਉਣਾ ਹਰਾਮ ਹੈ। ਇਸ ਦੀ ਇਜਾਜ਼ਤ ਸਿਰਫ ਉਸੇ ਸਮੇਂ ਦਿੱਤੀ ਜਾਂਦੀ ਹੈ ਜਦੋਂ ਉਹ ਨਿਮਨਲਿਖਤ ਤਿੰਨ ਕੰਮਾਂ ਵਿੱਚੋਂ ਕੋਈ ਇੱਕ ਕਰ ਦੇਵੇ: ਪਹਿਲਾ: ਉਸ ਨੇ ਵਿਆਹ ਕਰਨ ਤੋਂ ਬਾਅਦ ਜ਼ਿਨਾ (ਬਦਕਾਰੀ/ਵਿਭਚਾਰੀ) ਕੀਤੀ ਹੋਵੇ। ਉਸ ਨੂੰ ਸੰਗਸਾਰ (ਪੱਥਰਾਂ ਨਾਲ ਸਜ਼ਾ ਦੇ ਕੇ) ਮਾਰਨਾ ਜਾਇਜ਼ ਹੋ ਜਾਂਦਾ ਹੈ। ਦੂਜਾ: ਉਸ ਨੇ ਜੋ ਜਾਣਬੁੱਝ ਕੇ ਤੇ ਬੇਇਨਸਾਫ਼ੀ ਨਾਲ ਕਿਸੇ ਨਿਰਦੋਸ਼ ਵਿਅਕਤੀ ਦਾ ਕਤਲ ਕੀਤਾ ਹੋਵੇ। ਅਜਿਹੇ ਵਿਅਕਤੀ ਨੂੰ ਕੁੱਝ ਸ਼ਰਤਾਂ ਨਾਲ ਕਤਲ ਕਰ ਦਿੱਤਾ ਜਾਵੇਗਾ। ਤੀਜਾ: ਉਹ ਮੁਸਲਮਾਨਾਂ ਦੀ ਜਮਾਤ ਤੋਂ ਬਾਹਰ ਨਿੱਕਲ ਗਿਆ ਹੋਵੇ। ਭਾਵੇਂ ਉਹ ਪੂਰੇ ਤਰੀਕੇ ਨਾਲ ਇਸਲਾਮ ਧਰਮ ਨੂੰ ਤਰਕ ਕਰ ਕੇ ਮੁਰਤਦ (ਅਧਰਮੀ) ਹੋ ਜਾਵੇ ਜਾਂ ਮੁਰਤਦ ਨਾ ਹੋਵੇ, ਲੇਕਿਨ ਇਸਲਾਮ ਦੇ ਕੁੱਝ ਭਾਗਾਂ ਨੂੰ ਛੱਡ ਕੇ ਮੁਸਲਮਾਨਾਂ ਦੀ ਜਮਾਤ ਤੋ ਵੱਖ ਹੋ ਜਾਵੇ — ਜਿਵੇਂ ਬਗਾਵਤ ਕਰ ਕੇ, ਰਸਤੇ ਵਿੱਚ ਲੁੱਟ-ਮਾਰ ਕਰ ਕੇ ਅਤੇ ਮੁਸਲਮਾਨਾਂ ਨਾਲ ਜੰਗ ਕਰ ਕੇ ਜੋ ਕਿ ਖਵਾਰਿਜ ਆਦਿ ਲੋਕ ਕਰਦੇ ਹਨ।