ਵਰਗੀਕਰਨ: The Creed . Belief in the Last Day . The Hereafter Life .

عَنْ عَبْدِ اللهِ بنِ مَسْعُودٍ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«أَوَّلُ مَا يُقْضَى بَيْنَ النَّاسِ يَوْمَ الْقِيَامَةِ فِي الدِّمَاءِ».

[صحيح] - [متفق عليه] - [صحيح مسلم: 1678]
المزيــد ...

ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
«ਕਿਆਮਤ ਦੇ ਦਿਨ ਲੋਕਾਂ ਵਿਚਕਾਰ ਸਭ ਤੋਂ ਪਹਿਲਾਂ ਖੂਨ ਦੇ ਬਾਰੇ ਫੈਸਲਾ ਹੋਵੇਗਾ।»

[صحيح] - [متفق عليه] - [صحيح مسلم - 1678]

ਵਿਆਖਿਆ

ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਕਿਆਮਤ ਦੇ ਦਿਨ ਲੋਕਾਂ ਦੇ ਇੱਕ-ਦੂਜੇ 'ਤੇ ਜ਼ੁਲਮ ਕਰਨ ਨਾਲ ਸੰਬੰਧਤ ਜਿਸ ਚੀਜ਼ ਬਾਰੇ ਸਭ ਤੋਂ ਪਹਿਲਾਂ ਫੈਸਲਾ ਕੀਤਾ ਜਾਵੇਗਾ, ਉਹ ਖੂਨ ਦਾ ਮਾਮਲਾ ਹੈ ਜਿਵੇਂ ਕਤਲ ਕਰਨਾ, ਜ਼ਖਮੀ ਕਰਨਾ ਆਦਿ।

ਹਦੀਸ ਦੇ ਫਾਇਦੇ ਵਿੱਚੋਂ

  1. ਖੂਨ ਦੇ ਮਾਮਲੇ ਦੀ ਅਹਿਮੀਅਤ (ਮਹੱਤਵ)। ਕਿਉਂਕਿ ਸ਼ੁਰੂਆਤ ਸਭ ਤੋਂ ਮਹੱਤਵਪੂਰਨ ਚੀਜ਼ ਤੋਂ ਹੁੰਦੀ ਹੈ।
  2. ਗੁਨਾਹ, ਉਨ੍ਹਾਂ ਨਾਲ ਜੁੜੀ ਬੁਰਾਈ ਦੇ ਕਾਰਨ ਵੱਡੇ ਹੋ ਜਾਂਦੇ ਹਨ। ਇਹ ਦੱਸਣ ਦੀ ਲੋੜ ਨਹੀਂ ਕਿ ਕਿਸੇ ਬੇਗੁਨਾਹ ਇਨਸਾਨ ਦੀ ਹੱਤਿਆ ਕਰਨਾ ਬਹੁਤ ਹੀ ਵੱਡਾ ਗੁਨਾਹ ਹੈ ਅਤੇ ਅੱਲਾਹ ਦੇ ਨਾਲ ਸ਼ਿਰਕ ਤੇ ਕੁਫ਼ਰ ਕਰਨ ਤੋਂ ਇਲਾਵਾ ਕੋਈ ਵੀ ਗੁਨਾਹ ਇਸ ਤੋਂ ਵੱਡਾ ਨਹੀਂ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (57)
ਹੋਰ