عن أبي موسى الأشعري رضي الله عنه عن النبي صلى الله عليه وسلم قال:
«تَعَاهَدُوا هَذَا الْقُرْآنَ، فَوَالَّذِي نَفْسُ مُحَمَّدٍ بِيَدِهِ لَهُوَ أَشَدُّ تَفَلُّتًا مِنَ الْإِبِلِ فِي عُقُلِهَا».
[صحيح] - [متفق عليه] - [صحيح مسلم: 791]
المزيــد ...
ਅਬੁ ਮੂਸਾ ਅਸ਼ਅਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਇਸ ਕੁਰਆਨ ਦੀ ਸੁਰੱਖਿਆ (ਦੇਖਭਾਲ) ਕਰੋ ਤੇ ਇਸਨੂੰ ਲਗਾਤਾਰ ਪੜ੍ਹਦੇ ਰਹੋ। ਉਸ ਜ਼ਾਤ (ਹਸਤੀ) ਦੀ ਕਸਮ ਜਿਸ ਦੇ ਹੱਥ ਵਿੱਚ ਮੁਹੰਮਦ ਦੀ ਜਾਨ ਹੈ, ਇਹ ਕੁਰਆਨ ਲੋਕਾਂ ਦੇ ਸੀਨਿਆਂ ਤੋਂ ਨਿੱਕਲ ਜਾਣ ਵਿੱਚ ਉਸ ਊਠ ਨਾਲੋਂ ਵੱਧ ਤੇਜ਼ ਹੈ ਜੋ ਰੱਸੀ ਛੁੜਾ ਕੇ ਭੱਜਦਾ ਹੋਵੇ।"
[صحيح] - [متفق عليه] - [صحيح مسلم - 791]
ਅੱਲਾਹ ਦੇ ਨਬੀ ﷺ ਨੇ ਕੁਰਆਨ ਦਾ ਧਿਆਨ ਰੱਖਣ ਅਤੇ ਉਸ ਨੂੰ ਪਾਬੰਦੀ ਨਾਲ ਪੜ੍ਹਨ (ਤਿਲਾਵਤ ਕਰਨ) ਦਾ ਹੁਕਮ ਦਿੱਤਾ ਹੈ, ਤਾਂ ਜੋ ਕੁਰਆਨ ਯਾਦ ਕਰਨ ਤੋਂ ਬਾਅਦ ਇਨਸਾਨ ਇਸ ਨੂੰ ਭੁੱਲ ਨਾ ਜਾਵੇ। ਫੇਰ ਇਸ ਗੱਲ 'ਤੇ ਜ਼ੋਰ ਦੇਣ ਲਈ ਆਪ ﷺ ਨੇ ਕਸਮ (ਸੁੰਹ) ਖਾ ਕੇ ਦੱਸਿਆ ਕਿ ਕੁਰਆਨ ਊਠ ਦੇ ਬੰਧਨ (ਰੱਸੀ) ਤੋੜ ਕੇ ਭੱਜਣ ਨਾਲੋਂ ਵੱਧ ਤੇਜ਼ੀ ਨਾਲ ਇਨਸਾਨ ਦੇ ਦਿਲ (ਸੀਨੇ) ਵਿੱਚੋਂ ਨਿੱਕਲ ਭੱਜਦਾ ਹੈ। ਇਨਸਾਨ ਧਿਆਨ ਰੱਖੇ ਤਾਂ ਰਹਿੰਦਾ ਹੈ ਅਤੇ ਧਿਆਨ ਨਾ ਰੱਖੇ ਤਾਂ ਭੱਜ ਜਾਂਦਾ ਹੈ।