عن عبد الله بن مسعود رضي الله عنه قال: قال رسول الله صلى الله عليه وسلم:
«مَنْ قَرَأَ حَرْفًا مِنْ كِتَابِ اللهِ فَلَهُ بِهِ حَسَنَةٌ، وَالْحَسَنَةُ بِعَشْرِ أَمْثَالِهَا، لَا أَقُولُ {الم} حَرْفٌ، وَلَكِنْ {أَلِفٌ} حَرْفٌ، وَ{لَامٌ} حَرْفٌ، وَ{مِيمٌ} حَرْفٌ».
[حسن] - [رواه الترمذي] - [سنن الترمذي: 2910]
المزيــد ...
"ਅਬਦੁੱਲਾਹ ਬਿਨ ਮਸਉਦ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ: ਨਬੀ ਸੱਲਲਾਹੁ ਅਲੈਹਿ ਵਾਸੱਲਮ ਨੇ ਫਰਮਾਇਆ:"
ਜੋ ਕੋਈ ਖੁਦਾ ਦੀ ਕਿਤਾਬ ਦਾ ਇੱਕ ਅੱਖਰ ਪੜ੍ਹਦਾ ਹੈ, ਉਸ ਨੂੰ ਉਸ ਦੀ ਇਕ ਨੇਕੀ ਮਿਲਦੀ ਹੈ, ਅਤੇ ਇਕ ਨੇਕੀ ਦੇ ਬਦਲੇ ਦੱਸ ਗੁਣਾ ਨੇਕੀਆਂ ਮਿਲਦੀਆਂ ਹਨ। ਮੈਂ ਇਹ ਨਹੀਂ ਕਹਿੰਦਾ ਕਿ "ਅਲਿਫ ਲਾਮ ਮੀਮ" ਇੱਕ ਅੱਖਰ ਹੈ, ਪਰ ਅਲਿਫ਼ ਇੱਕ ਅੱਖਰ ਹੈ, ਲਾਮ ਇੱਕ ਅੱਖਰ ਹੈ, ਅਤੇ ਮੀਮ ਇੱਕ ਅੱਖਰ ਹੈ।»
[حسن] - [رواه الترمذي] - [سنن الترمذي - 2910]
ਨਬੀ ਕਰੀਮ ﷺ ਨੇ ਇੱਤਲਾ ਦਿੱਤੀ ਕਿ ਹਰ ਮੁਸਲਮਾਨ ਜੋ ਅੱਲਾਹ ਦੀ ਕਿਤਾਬ ਵਿੱਚੋਂ ਇੱਕ ਅੱਖਰ ਪੜ੍ਹਦਾ ਹੈ, ਉਸ ਲਈ ਇੱਕ ਨੇਕੀ ਹੈ, ਅਤੇ ਇਹ ਸਵਾਬ ਉਸ ਲਈ ਦੱਸ ਗੁਣਾ ਵਧਾ ਦਿੱਤਾ ਜਾਂਦਾ ਹੈ।
ਫਿਰ ਆਪ ﷺ ਨੇ ਇਸ ਦੀ ਵਿਆਖਿਆ ਇਹ ਕਹਿ ਕੇ ਕੀਤੀ: “ਮੈਂ ਇਹ ਨਹੀਂ ਆਖਦਾ ਕਿ 'ਅਲਿਫ-ਲਾਮ-ਮੀਮ' ਇੱਕ ਅੱਖਰ ਹੈ, ਬਲਕਿ ਅਲਿਫ ਇੱਕ ਅੱਖਰ ਹੈ, ਲਾਮ ਇੱਕ ਅੱਖਰ ਹੈ, ਅਤੇ ਮੀਮ ਇੱਕ ਅੱਖਰ ਹੈ।” ਇਸ ਤਰ੍ਹਾਂ ਇਹ ਤਿੰਨ ਅੱਖਰ ਹੋਏ, ਅਤੇ ਇਨ੍ਹਾਂ ਉੱਤੇ ਤੀਹ ਨੇਕੀਆਂ ਮਿਲਦੀਆਂ ਹਨ।