عن عبد الله بن عمر رضي الله عنهما قال:
سَمِعَ النَّبِيُّ صَلَّى اللهُ عَلَيْهِ وَسَلَّمَ رَجُلًا يَعِظُ أَخَاهُ فِي الْحَيَاءِ، فَقَالَ: «الْحَيَاءُ مِنَ الْإِيمَانِ».
[صحيح] - [متفق عليه] - [صحيح مسلم: 36]
المزيــد ...
ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਅੱਲਾਹ ਦੇ ਨਬੀ ﷺ ਨੇ ਇੱਕ ਵਿਅਕਤੀ ਨੂੰ ਆਪਣੇ ਭਰਾ ਨੂੰ ਸ਼ਰਮ ਅਤੇ ਲਾਜ ਬਾਰੇ ਸਮਝਾਉਂਦੇ ਹੋਏ ਸੁਣਿਆ, ਤਾਂ ਫਰਮਾਇਆ: "ਹਯਾ (ਸ਼ਰਮ) ਈਮਾਨ ਦਾ ਹਿੱਸਾ ਹੈ।"
[صحيح] - [متفق عليه] - [صحيح مسلم - 36]
ਅੱਲਾਹ ਦੇ ਨਬੀ ﷺ ਨੇ ਇੱਕ ਵਿਅਕਤੀ ਨੂੰ ਆਪਣੇ ਭਰਾ ਨੂੰ ਜ਼ਿਆਦਾ ਸ਼ਰਮ (ਹਯਾ) ਨਾ ਕਰਨ ਦੀ ਨਸੀਹਤ ਦਿੰਦੇ ਹੋਏ ਸੁਣਿਆ, ਤਾਂ ਉਸਨੂੰ ਦੱਸਿਆ ਕਿ ਹਯਾ ਈਮਾਨ ਦਾ ਹਿੱਸਾ ਹੈ ਅਤੇ ਹਯਾ ਕਰਨ ਨਾਲ ਇਨਸਾਨ ਦਾ ਭਲਾ ਹੀ ਹੁੰਦਾ ਹੈ।
ਹਯਾ (ਸ਼ਰਮ) ਇੱਕ ਅਜਿਹੀ ਮਨੁੱਖੀ ਸਿਫਤ ਹੈ ਜੋ ਬੰਦੇ ਨੂੰ ਚੰਗਾ ਕੰਮ ਕਰਨ ਅਤੇ ਮਾੜੇ ਕੰਮ ਤੋਂ ਬਚਣ ਲਈ ਪ੍ਰੇਰਿਤ ਕਰਦੀ ਹੈ।