عَنْ أَنَسِ بْنِ مَالِكٍ رضي الله عنه قَالَ: قَالَ رَسُولُ اللهِ صَلَّى اللَّهُ عَلَيْهِ وَسَلَّمَ:
«الدُّعَاءُ لاَ يُرَدُّ بَيْنَ الأَذَانِ وَالإِقَامَةِ».

[صحيح] - [رواه أبو داود والترمذي والنسائي] - [سنن الترمذي: 212]
المزيــد ...

ਇਸ ਅਨੁਵਾਦ ਨੂੰ ਹੋਰ ਸਮੀਖਿਆ ਅਤੇ ਪੜਤਾਲ ਦੀ ਲੋੜ ਹੈ.

ਅਨਸ ਬਿਨ ਮਾਲਿਕ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ:
"ਅਜ਼ਾਨ ਅਤੇ ਇਕਾਮਤ ਦੇ ਦਰਮਿਆਨ ਦੂਆ ਰੱਦ ਨਹੀਂ ਹੁੰਦੀ।"

[صحيح] - [رواه أبو داود والترمذي والنسائي] - [سنن الترمذي - 212]

ਵਿਆਖਿਆ

ਨਬੀ ﷺ ਨੇ ਅਜ਼ਾਨ ਅਤੇ ਇਕਾਮਤ ਦੇ ਵਿਚਕਾਰ ਦੂਆ ਦੀ ਫ਼ਜੀਲਤ ਬਿਆਨ ਕੀਤੀ ਹੈ ਅਤੇ ਕਿਹਾ ਕਿ ਇਸ ਵਕਤ ਦੀ ਦੂਆ ਕਬੂਲ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਦੌਰਾਨ ਅੱਲਾਹ ਨੂੰ ਦੂਆ ਕਰੋ।

ਹਦੀਸ ਦੇ ਫਾਇਦੇ ਵਿੱਚੋਂ

  1. ਇਸ ਵਕਤ ਦੀ ਦੂਆ ਕਰਨ ਵਿੱਚ ਬਹੁਤ ਵੱਡੀ ਫ਼ਜੀਲਤ ਹੈ
  2. ਜੇ ਦੂਆ ਕਰਨ ਵਾਲਾ ਦੂਆ ਦੇ ਅਦਾਬ ਦਾ ਪਾਲਣ ਕਰੇ, ਉਸਦੇ ਲਾਇਕ ਸਮੇਂ ਅਤੇ ਥਾਵਾਂ ਤੇ ਦੂਆ ਮੰਗੇ, ਅੱਲਾਹ ਦੀ ਨਾਫਰਮਾਨੀ ਤੋਂ ਬਚੇ, ਆਪਣੇ ਆਪ ਨੂੰ ਸ਼ੱਕ-ਸ਼ਬਹੇ ਤੋਂ ਦੂਰ ਰੱਖੇ ਅਤੇ ਅੱਲਾਹ 'ਤੇ ਚੰਗਾ ਭਰੋਸਾ ਰੱਖੇ, ਤਾਂ ਬਿਲਕੁਲ ਯਕੀਨੀ ਹੈ ਕਿ ਅੱਲਾਹ ਦੀ ਇਜਾਜ਼ਤ ਨਾਲ ਉਸਦੀ ਦੂਆ ਕਬੂਲ ਕੀਤੀ ਜਾਵੇਗੀ।
  3. ਮਨਾਵੀ ਨੇ ਦੂਆ ਦੀ ਕਬੂਲਿਆਤ ਬਾਰੇ ਕਿਹਾ: ਮਤਲਬ ਇਹ ਹੈ ਕਿ ਜਦੋਂ ਦੂਆ ਦੇ ਸਾਰੇ ਸ਼ਰਤਾਂ, ਅਰਕਾਨ ਅਤੇ ਅਦਾਬ ਪੂਰੇ ਹੋ ਜਾਂਦੇ ਹਨ, ਤਦੋਂ ਹੀ ਦੂਆ ਕਬੂਲ ਹੁੰਦੀ ਹੈ। ਜੇ ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਰਹਿ ਜਾਂਦੀ ਹੈ, ਤਾਂ ਫਿਰ ਉਸਦਾ ਦੂਆ ਕਬੂਲ ਨਾ ਹੋਣਾ ਸਿਰਫ਼ ਉਸਦੀ ਆਪਣੀ ਹੀ ਗ਼ਲਤੀ ਹੈ।
  4. ਦੂਆ ਦੀ ਕਬੂਲਿਆਤ ਦਾ ਮਤਲਬ ਹੈ: ਜਾਂ ਤਾਂ ਉਸਦੀ ਮੰਗਤ ਪੁਰਤੀ ਜਲਦੀ ਕਰ ਦਿੱਤੀ ਜਾਂਦੀ ਹੈ, ਜਾਂ ਉਸਨੂੰ ਬੁਰਾਈ ਤੋਂ ਬਚਾ ਲਿਆ ਜਾਂਦਾ ਹੈ ਜੋ ਉਸਦੀ ਮੰਗ ਵਾਂਗ ਹੁੰਦੀ ਹੈ, ਜਾਂ ਉਹ ਸਵਾਬ ਆਖਿਰਤ ਵਿੱਚ ਸੰਭਾਲ ਕੇ ਰੱਖਿਆ ਜਾਂਦਾ ਹੈ। ਇਹ ਸਾਰਾ ਕੁਝ ਅੱਲਾਹ ਦੀ ਹਿਕਮਤ ਅਤੇ ਰਹਿਮਤ ਅਨੁਸਾਰ ਹੁੰਦਾ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (49)
ਹੋਰ