عن أبي هريرة رضي الله عنه قال: قال رسول الله صلى الله عليه وسلم:
«مَنْ صَامَ رَمَضَانَ إِيمَانًا وَاحْتِسَابًا غُفِرَ لَهُ مَا تَقَدَّمَ مِنْ ذَنْبِهِ»

[صحيح] - [متفق عليه] - [صحيح البخاري: 38]
المزيــد ...

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ:
"ਜਿਸਨੇ ਈਮਾਨ ਦੇ ਨਾਲ ਅਤੇ ਅਜਰ (ਇਨਾਮ) ਦੀ ਉਮੀਦ ਰੱਖਦੇ ਹੋਏ ਰਮਜ਼ਾਨ ਦੇ ਰੋਜ਼ੇ ਰੱਖੇ; ਉਸਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।”

[صحيح] - [متفق عليه] - [صحيح البخاري - 38]

ਵਿਆਖਿਆ

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਿਸਨੇ ਅੱਲਾਹ 'ਤੇ ਈਮਨ ਰੱਖਦੇ ਹੋਏ, ਰੋਜ਼ਿਆਂ ਨੂੰ ਫਰਜ਼ ਮੰਨਦੇ ਹੋਏ ਤੇ ਰੋਜ਼ੇਦਾਰਾਂ ਨੂੰ ਮਿਲਣ ਵਾਲੇ ਵੱਡੇ ਇਨਾਮ (ਸਵਾਬ) ਦੀ ਪੁਸ਼ਟੀ ਕਰਦੇ ਹੋਏ, ਅੱਲਾਹ ਦੀ ਰਜ਼ਾ ਹਾਸਲ ਕਰਨ ਲਈ ਅਤੇ ਰਿਆਕਾਰੀ (ਦਿਖਾਵੇ) ਤੋਂ ਬਚਦੇ ਹੋਏ ਰਮਜ਼ਾਨ ਦੇ ਰੋਜ਼ੇ ਰੱਖੇ; ਉਸ ਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।

ਹਦੀਸ ਦੇ ਫਾਇਦੇ ਵਿੱਚੋਂ

  1. ਰਮਜ਼ਾਨ ਦੇ ਰੋਜ਼ਿਆਂ ਅਤੇ ਹੋਰ ਨੇਕ ਕੰਮਾਂ ਵਿੱਚ ਕੇਵਲ ਅੱਲਾਹ ਦੀ ਰਜ਼ਾ ਲਈ ਇਖਲਾਸ (ਖਾਲਸ ਨੀਅਤ) ਦਾ ਮਹੱਤਵ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (68)
ਹੋਰ