عن جابر رضي الله عنه قال: سمعت رسول الله صلى الله عليه وسلم يقول:
«أَفْضَلُ الذِّكْرِ: لَا إِلَهَ إِلَّا اللهُ، وَأَفْضَلُ الدُّعَاءِ: الْحَمْدُ لِلهِ».
[حسن] - [رواه الترمذي والنسائي في الكبرى وابن ماجه] - [سنن الترمذي: 3383]
المزيــد ...
"ਹਜ਼ਰਤ ਜਾਬਿਰ (ਰਜ਼ੀਅੱਲਾਹੁ ਅੰਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ (ਸੱਲੱਲਾਹੁ ਅਲੈਹਿ ਵ ਸੱਲਮ) ਨੂੰ ਫਰਮਾਉਂਦੇ ਸੁਣਿਆ:"
"ਸਭ ਤੋਂ ਵਧੀਆ ਜਿਕਰ: ਲਾ ਇਲਾਹਾ ਇਲੱਲਾਹ, ਅਤੇ ਸਭ ਤੋਂ ਵਧੀਆ ਦुਆ: ਅਲਹਮਦੁ ਲਿੱਲਾਹ"
[حسن] - [رواه الترمذي والنسائي في الكبرى وابن ماجه] - [سنن الترمذي - 3383]
"ਰਸੂਲੁੱਲਾਹ (ਸੱਲੱਲਾਹੁ ਅਲੈਹਿ ਵ ਸੱਲਮ) ਸਾਨੂੰ ਦੱਸਦੇ ਹਨ ਕਿ ਸਭ ਤੋਂ ਵਧੀਆ ਜਿਕਰ ਹੈ: "ਲਾ ਇਲਾਹਾ ਇਲੱਲਾਹ" ਅਤੇ ਇਸਦਾ ਮਤਲਬ ਹੈ ਕਿ ਸਿਰਫ ਅੱਲਾਹ ਹੀ ਸੱਚਾ ਮਾਬੂਦ ਹੈ। ਅਤੇ ਸਭ ਤੋਂ ਵਧੀਆ ਦੂਆ ਹੈ: ਅਲਹਮਦੁ ਲਿੱਲਾਹ; ਜਿਸਦਾ ਮਤਲਬ ਹੈ ਕਿ ਅਸੀਂ ਇਹ ਕਬੂਲ ਕਰਦੇ ਹਾਂ ਕਿ ਅੱਲਾਹ ਹੀ ਹੈ ਜੋ ਸਾਰੀਆਂ ਨੇਮਤਾਂ ਦਾ ਦੇਣਹਾਰ ਹੈ, ਅਤੇ ਉਹੀ ਸਭ ਤੋਂ ਪੂਰਨ ਅਤੇ ਸੁੰਦਰ ਤਰੀਕੇ ਨਾਲ ਬਿਆਨ ਕੀਤਾ ਜਾਣ ਵਾਲਾ ਹੈ।"