عَنْ أَبِي سَعِيدٍ الْخُدْرِيِّ رضي الله عنه عَنِ النَّبِيِّ صَلَّى اللهُ عَلَيْهِ وَسَلَّمَ قَالَ:
«إِنَّ الدُّنْيَا حُلْوَةٌ خَضِرَةٌ، وَإِنَّ اللهَ مُسْتَخْلِفُكُمْ فِيهَا، فَيَنْظُرُ كَيْفَ تَعْمَلُونَ، فَاتَّقُوا الدُّنْيَا وَاتَّقُوا النِّسَاءَ، فَإِنَّ أَوَّلَ فِتْنَةِ بَنِي إِسْرَائِيلَ كَانَتْ فِي النِّسَاءِ».
[صحيح] - [رواه مسلم] - [صحيح مسلم: 2742]
المزيــد ...
ਅਬੁ ਸਈਦ ਖੁਦਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ:
"ਬੇਸ਼ੱਕ ਦੁਨਿਆ ਮਿੱਠੀ ਤੇ ਹਰੀ-ਭਰੀ ਹੈ ਅਤੇ ਅੱਲਾਹ ਤੁਹਾਨੂੰ ਇਸ ਵਿੱਚ ਵਾਰਸ (ਜਾਨਸ਼ੀਨ) ਬਣਾਉਣ ਵਾਲਾ ਹੈ, ਤਾਂ ਜੋ ਵੇਖ ਸਕੇ ਕਿ ਤੁਸੀਂ ਕਿਸ ਤਰ੍ਹਾਂ ਦੇ ਅਮਲ ਕਰਦੇ ਹੋ। ਇਸ ਲਈ ਦੁਨਿਆ ਤੋਂ ਬਚੋ ਅਤੇ ਔਰਤਾਂ ਤੋਂ ਬਚੋ, ਕਿਉਂਕਿ ਬਨੀ ਇਸਰਾਈਲ ਵਿੱਚ ਪਹਿਲੀ ਆਜ਼ਮਾਇਸ਼ ਔਰਤਾਂ ਕਾਰਨ ਹੋਈ ਸੀ।"
[صحيح] - [رواه مسلم] - [صحيح مسلم - 2742]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਦੁਨਿਆ ਸੁਆਦ ਵਿਚ ਮਿੱਠੀ ਅਤੇ ਦਿੱਸਣ ਵਿੱਚ ਹਰੀ-ਭਰੀ ਹੈ, ਜਿਸ ਕਰਕੇ ਇਨਸਾਨ ਇਸ ਤੋਂ ਧੋਖਾ ਖਾ ਜਾਂਦਾ ਹੈ ਅਤੇ ਇਸ ਵਿੱਚ ਇੰਨਾ ਡੁੱਬ ਜਾਂਦਾ ਹੈ ਕਿ ਇਸਨੂੰ ਹੀ ਆਪਣਾ ਸਭ ਤੋਂ ਵੱਡਾ ਮਕਸਦ (ਉਦੇਸ਼) ਬਣਾ ਲੈਂਦਾ ਹੈ। ਜਦੋਂ ਕਿ ਅੱਲਾਹ ਤਆਲਾ ਨੇ ਇਸ ਦੁਨਿਆਵੀ ਜ਼ਿੰਦਗੀ ਵਿੱਚ ਸਾਨੂੰ ਇੱਕ-ਦੂਜੇ ਦਾ ਜਾਨਸ਼ੀਨ (ਵਾਰਸ) ਬਣਾ ਦਿੱਤਾ ਹੈ, ਤਾਂ ਜੋ ਵੇਖੇ ਕਿ ਸਾਡੇ ਅਮਲ ਕਿਹੋ-ਜਿਹੇ ਹਨ? ਕੀ ਅਸੀਂ ਉਸ ਦੇ ਦੱਸੇ ਤਰੀਕੇ ਅਨੁਸਾਰ ਜੀਵਨ ਗੁਜ਼ਾਰਦੇ ਹਾਂ ਜਾਂ ਉਸ ਦੇ ਹੁਕਮਾਂ ਦੀ ਉਲੰਘਣਾ ਕਰਦੇ ਹਾਂ? ਉਸ ਤੋਂ ਬਾਅਦ ਆਪ ﷺ ਨੇ ਫਰਮਾਇਆ: ਇਸ ਗੱਲ ਤੋਂ ਸਾਵਧਾਨ ਰਹਿਣਾ ਕਿ ਦੁਨੀਆ ਦੀਆਂ ਸੁੱਖ-ਸੁਵਿਧਾਵਾਂ ਅਤੇ ਚਮਕ-ਦਮਕ ਤੁਹਾਨੂੰ ਧੋਖੇ ਵਿੱਚ ਨਾ ਪਾ ਦੇਣ ਅਤੇ ਅੱਲਾਹ ਦੇ ਹੁਕਮਾਂ ਨੂੰ ਛੱਡਣ ਤੇ ਉਸ ਦੀਆਂ ਮਨਾਹ ਕੀਤੀਆਂ ਚੀਜ਼ਾਂ ਵਿੱਚ ਰੁੱਝਣ ਲਈ ਭਰਮਾਉਣ। ਦੁਨੀਆ ਦੇ ਜਿਨ੍ਹਾਂ ਫ਼ਿਤਨਿਆਂ (ਆਜ਼ਮਾਇਸ਼ਾਂ) ਤੋਂ ਸਭ ਤੋਂ ਵੱਧ ਬਚਣ ਦੀ ਲੋੜ ਹੈ, ਉਨ੍ਹਾਂ ਵਿੱਚੋਂ ਇੱਕ ਫ਼ਿਤਨਾ ਔਰਤਾਂ ਦਾ ਫ਼ਿਤਨਾ ਹੈ। ਬਨੀ ਇਸਰਾਈਲ ਦਾ ਪਹਿਲਾ ਫ਼ਿਤਨਾ ਵੀ ਔਰਤਾਂ ਨਾਲ ਹੀ ਸਬੰਧਤ ਸੀ।