عن أبي هريرة رضي الله عنه قال:
أَتَى النَّبِيَّ صَلَّى اللهُ عَلَيْهِ وَسَلَّمَ رَجُلٌ أَعْمَى، فَقَالَ: يَا رَسُولَ اللهِ، إِنَّهُ لَيْسَ لِي قَائِدٌ يَقُودُنِي إِلَى الْمَسْجِدِ، فَسَأَلَ رَسُولَ اللهِ صَلَّى اللهُ عَلَيْهِ وَسَلَّمَ أَنْ يُرَخِّصَ لَهُ فَيُصَلِّيَ فِي بَيْتِهِ، فَرَخَّصَ لَهُ، فَلَمَّا وَلَّى دَعَاهُ، فَقَالَ: «هَلْ تَسْمَعُ النِّدَاءَ بِالصَّلَاةِ؟» فَقَالَ: نَعَمْ، قَالَ: «فَأَجِبْ».

[صحيح] - [رواه مسلم] - [صحيح مسلم: 653]
المزيــد ...

ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ:
ਅੱਲਾਹ ਦੇ ਨਬੀ ﷺ ਕੋਲ ਇੱਕ ਅੰਨ੍ਹਾ ਆਦਮੀ ਆਇਆ ਅਤੇ ਕਹਿਣ ਲੱਗਾ: ਹੇ ਅੱਲਾਹ ਦੇ ਰਸੂਲ! ਮੇਰੇ ਨਾਲ ਕੋਈ ਆਦਮੀ ਨਹੀਂ ਹੈ ਜੋ ਮੈਨੂੰ ਮਸਜਿਦ ਤੱਕ ਲੈ ਆਵੇ। ਸੋ ਉਸ ਨੇ ਅੱਲਾਹ ਦੇ ਰਸੂਲ ﷺ ਨੂੰ ਬੇਨਤੀ ਕੀਤੀ ਕਿ ਆਪ ﷺ ਉਸ ਨੂੰ ਘਰ ਵਿੱਚ ਨਮਾਜ਼ ਪੜ੍ਹਨ ਦੀ ਛੋਟ (ਇਜਾਜ਼ਤ) ਦੇ ਦੇਣ। ਆਪ ﷺ ਨੇ ਪਹਿਲਾਂ ਉਸ ਨੂੰ ਛੋਟ ਦੇ ਵੀ ਦਿੱਤੀ, ਲੇਕਿਨ ਜਦੋਂ ਉਹ ਵਾਪਸ ਮੁੜਨ ਲੱਗਾ ਤਾਂ ਨਬੀ ﷺ ਨੇ ਉਸਨੂੰ ਬੁਲਾਇਆ ਅਤੇ ਪੁੱਛਿਆ: "ਕੀ ਤੂੰ ਨਮਾਜ਼ ਦੀ ਅਜ਼ਾਨ ਨੂੰ ਸੁਣਦਾ ਹੈਂ?" ਉਸ ਨੇ ਜਵਾਬ ਦਿੱਤਾ: ਜੀ ਹਾਂ! ਸੁਣਦਾ ਹਾਂ, ਤਾਂ ਨਬੀ ﷺ ਨੇ ਫਰਮਾਇਆ: "ਤਾਂ ਫੇਰ (ਮਸਜਿਦ ਵਿੱਚ ਆ ਕੇ) ਅਜ਼ਾਨ ਦਾ ਜਵਾਬ ਦੇ।"

[صحيح] - [رواه مسلم] - [صحيح مسلم - 653]

ਵਿਆਖਿਆ

ਇੱਕ ਅੰਨ੍ਹਾ ਆਦਮੀ ਅੱਲਾਹ ਦੇ ਨਬੀ ﷺ ਕੋਲ ਆਇਆ ਅਤੇ ਕਹਿਣ ਲੱਗਾ: ਹੇ ਅੱਲਾਹ ਦੇ ਰਸੂਲ! ਮੇਰੇ ਕੋਲ ਮੇਰੀ ਮਦਦ ਕਰਨ ਲਈ ਅਤੇ ਮੇਰਾ ਹੱਥ ਫੜ ਕੇ ਮੈਨੂੰ ਪੰਜ ਸਮਿਆਂ ਦੀ ਫਰਜ਼ ਨਮਾਜ਼ਾਂ ਲਈ ਮਸਜਿਦ ਵਿੱਚ ਲਿਜਾਣ ਲਈ ਕੋਈ ਨਹੀਂ ਹੈ। ਅਸਲ ਵਿੱਚ ਉਹ ਚਾਹੁੰਦਾ ਸੀ ਕਿ ਨਬੀ ﷺ ਉਸ ਨੂੰ ਜਮਾਤ (ਇਕੱਠ ਦੀ ਨਮਾਜ਼) ਨੂੰ ਛੱਡ ਕੇ ਘਰ ਨਮਾਜ਼ ਪੜ੍ਹਨ ਦੀ ਇਜਾਜ਼ਤ ਦੇ ਦੇਣ। ਸੋ ਨਬੀ ﷺ ਨੇ ਇਜਾਜ਼ਤ ਦੇ ਵੀ ਦਿੱਤੀ। ਲੇਕਿਨ ਜਦੋਂ ਉਹ ਵਾਪਸ ਜਾਣ ਲੱਗਾ, ਤਾਂ ਨਬੀ ﷺ ਨੇ ਉਸ ਨੂੰ ਬੁਲਾਇਆ ਅਤੇ ਪੁੱਛਿਆ ਕਿ ਕੀ ਤੂੰ ਨਮਾਜ਼ ਦੀ ਅਜ਼ਾਨ ਸੁਣਦਾ ਹੈਂ? ਜਦੋਂ ਉਸ ਨੇ ਹਾਂ ਵਿੱਚ ਜਵਾਬ ਦਿੱਤਾ ਤਾਂ ਨਬੀ ﷺ ਨੇ ਫਰਮਾਇਆ: ਤਾਂ ਪੁਕਾਰਨ ਵਾਲੇ ਦੀ ਪੁਕਾਰ ਨੂੰ ਕਬੂਲ ਕਰ (ਭਾਵ ਅਜ਼ਾਨ ਦੇਣ ਵਾਲੇ ਦਾ ਜਵਾਬ ਦੇ ਤੇ ਮਸਜਿਦ ਵਿੱਚ ਆ ਕੇ ਨਮਾਜ਼ ਪੜ੍ਹ)

ਹਦੀਸ ਦੇ ਫਾਇਦੇ ਵਿੱਚੋਂ

  1. ਜਮਾਤ ਨਾਲ ਨਮਾਜ਼ ਪੜ੍ਹਨੀ ਫਰਜ਼ ਹੈ, ਕਿਉਂਕਿ ਰੁਖਸਤ (ਛੂਟ) ਕਿਸੇ ਅਜਿਹੀ ਚੀਜ਼ ਵਿੱਚ ਦਿੱਤੀ ਜਾਂਦੀ ਹੈ ਜੋ ਲਾਜ਼ਮੀ ਤੇ ਵਾਜਿਬ ਹੋਵੇ।
  2. ਹਦੀਸ ਵਿੱਚ ਆਏ ਸ਼ਬਦ: «ਤਾਂ ਫੇਰ (ਮਸਜਿਦ ਵਿੱਚ ਆ ਕੇ ਅਜ਼ਾਨ ਦਾ) ਜਵਾਬ ਦੇ।» ਤੋਂ ਪਤਾ ਚੱਲਦਾ ਹੈ ਕਿ ਅਜ਼ਾਨ ਸੁਣਨ ਵਾਲੇ 'ਤੇ ਜਮਾਤ ਨਾਲ ਨਮਾਜ਼ ਪੜ੍ਹਨੀ ਵਾਜਿਬ (ਲਾਜ਼ਮੀ) ਹੈ, ਕਿਉਂਕਿ ਸ਼ਰੀਅਤ ਵਿੱਚ ਹੁਕਮ ਆਪਣੀ ਅਸਲ ਵਿੱਚ ਵਾਜਿਬ ਹੋਣ ਦਾ ਸਬੂਤ ਹੈ।
ਅਨੁਵਾਦ ਦਿਖਾਓਣਾ
ਭਾਸ਼ਾ: الإنجليزية الأوردية الإسبانية ਹੋਰ (63)
ਹੋਰ