عَنْ أَنَسِ بْنِ مَالِكٍ رَضِيَ اللهُ عَنْهُ أَنَّ رَسُولَ اللَّهِ صَلَّى اللهُ عَلَيْهِ وَسَلَّمَ قَالَ:
«أَتِمُّوا الصَّفَّ المُقَدَّمَ، ثُمَّ الَّذِي يَلِيهِ، فَمَا كَانَ مِنْ نَقْصٍ فَلْيَكُنْ فِي الصَّفِّ المُؤَخَّرِ».
[صحيح] - [رواه أبو داود والنسائي] - [سنن أبي داود: 671]
المزيــد ...
ਹਜ਼ਰਤ ਅਨਸ ਬਿਨ ਮਾਲਿਕ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ:
“ਸਭ ਤੋਂ ਅੱਗੇ ਦੀ ਸਫ਼ ਪੂਰੀ ਕਰੋ, ਫਿਰ ਉਸ ਤੋਂ ਬਾਅਦ ਵਾਲੀ ਸਫ਼, ਅਤੇ ਜੋ ਘਾਟ ਰਹਿ ਜਾਵੇ, ਉਹ ਪਿੱਛਲੀ ਸਫ਼ ਵਿੱਚ ਭਰੋ।”
[صحيح] - [رواه أبو داود والنسائي] - [سنن أبي داود - 671]
ਨਬੀ ﷺ ਨੇ ਮਰਦਾਂ ਨੂੰ ਜੋ ਜਮਾਤ ਨਾਲ ਨਮਾਜ਼ ਪੜ੍ਹਦੇ ਹਨ, ਹੁਕਮ ਦਿੱਤਾ ਕਿ ਪਹਿਲੀ ਸਫ਼ ਪੂਰੀ ਕਰੋ, ਫਿਰ ਦੂਜੀ ਸਫ਼ ਪੂਰੀ ਕਰੋ, ਅਤੇ ਐਸਾ ਹੀ ਕਰਦੇ ਜਾਓ; ਜੇ ਕਿਸੇ ਸਫ਼ ਵਿੱਚ ਘਾਟ ਹੋਵੇ, ਤਾਂ ਉਹ ਘਾਟ ਸਿਰਫ਼ ਆਖ਼ਰੀ ਸਫ਼ ਵਿੱਚ ਹੋਵੇ।