عَنْ أَبِي هُرَيْرَةَ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«صَلَاةُ الرَّجُلِ فِي جَمَاعَةٍ تَزِيدُ عَلَى صَلَاتِهِ فِي بَيْتِهِ وَصَلَاتِهِ فِي سُوقِهِ بِضْعًا وَعِشْرِينَ دَرَجَةً، وَذَلِكَ أَنَّ أَحَدَهُمْ إِذَا تَوَضَّأَ فَأَحْسَنَ الْوُضُوءَ، ثُمَّ أَتَى الْمَسْجِدَ لَا يَنْهَزُهُ إِلَّا الصَّلَاةُ، لَا يُرِيدُ إِلَّا الصَّلَاةَ، فَلَمْ يَخْطُ خَطْوَةً إِلَّا رُفِعَ لَهُ بِهَا دَرَجَةٌ، وَحُطَّ عَنْهُ بِهَا خَطِيئَةٌ، حَتَّى يَدْخُلَ الْمَسْجِدَ، فَإِذَا دَخَلَ الْمَسْجِدَ كَانَ فِي الصَّلَاةِ مَا كَانَتِ الصَّلَاةُ هِيَ تَحْبِسُهُ، وَالْمَلَائِكَةُ يُصَلُّونَ عَلَى أَحَدِكُمْ مَا دَامَ فِي مَجْلِسِهِ الَّذِي صَلَّى فِيهِ، يَقُولُونَ: اللهُمَّ ارْحَمْهُ، اللهُمَّ اغْفِرْ لَهُ، اللهُمَّ تُبْ عَلَيْهِ، مَا لَمْ يُؤْذِ فِيهِ، مَا لَمْ يُحْدِثْ فِيهِ».
[صحيح] - [متفق عليه] - [صحيح مسلم: 649]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਇੱਕ ਆਦਮੀ ਦਾ ਜਮਾਤ ਨਾਲ ਨਮਾਜ਼ ਪੜ੍ਹਨਾ, ਉਸਦੇ ਘਰ ਜਾਂ ਬਾਜ਼ਾਰ ਵਿੱਚ ਨਮਾਜ਼ ਪੜ੍ਹਨ ਨਾਲੋਂ (ਸਵਾਬ ਦੇ ਮਾਮਲੇ ਵਿੱਚ) ਵੀਹ ਤੋਂ ਵੱਧ ਦਰਜੇ/ਗੁਣਾ ਵੱਧ ਚੰਗਾ ਹੈ। ਇਸ ਦਾ ਕਾਰਨ ਇਹ ਹੈ ਕਿ ਜਦੋਂ ਕੋਈ ਵਿਅਕਤੀ ਵੁਜ਼ੂ ਕਰਦਾ ਹੈ ਤੇ ਚੰਗੀ ਤਰ੍ਹਾਂ ਵੁਜ਼ੂ ਕਰਦਾ ਹੈ, ਫੇਰ ਨਮਾਜ਼ ਦੇ ਇਰਾਦੇ ਨਾਲ ਮਸਜਿਦ ਵੱਲ ਆਉਂਦਾ ਹੈ ਅਤੇ ਨਮਾਜ਼ ਤੋਂ ਇਲਾਵਾ ਉਸਦੀ ਹੋਰ ਕੋਈ ਨੀਅਤ ਤੇ ਪ੍ਰੇਰਨਾ ਨਹੀਂ ਹੁੰਦੀ, ਤਾਂ ਜਿੰਨੇ ਕਦਮ ਉਹ ਚੁੱਕਦਾ ਹੈ, ਹਰ ਕਦਮ ਦੇ ਬਦਲੇ ਵਿੱਚ ਉਸਦਾ ਇੱਕ ਦਰਜਾ ਵਧਾ ਦਿੱਤਾ ਜਾਂਦਾ ਹੈ ਅਤੇ ਇੱਕ ਗੁਨਾਹ ਮਿਟਾ ਦਿੱਤਾ ਜਾਂਦਾ ਹੈ, ਇੱਥੋਂ ਤੱਕ ਕਿ ਉਹ ਮਸਜਿਦ ਵਿੱਚ ਦਾਖ਼ਲ ਹੋ ਜਾਂਦਾ ਹੈ। ਜਦੋਂ ਉਹ ਮਸਜਿਦ ਵਿੱਚ ਦਾਖ਼ਲ ਹੋ ਜਾਂਦਾ ਹੈ, ਤਾਂ ਜਦੋਂ ਤੱਕ ਨਮਾਜ਼ ਉਸਨੂੰ ਰੋਕੇ ਰੱਖਦੀ ਹੈ, ਉਦੋਂ ਤੱਕ ਉਹ ਬਰਾਬਰ ਨਮਾਜ਼ ਦੀ ਹਾਲਤ ਵਿੱਚ ਹੀ ਰਹਿੰਦਾ ਹੈ। ਅਤੇ ਫਰਿਸ਼ਤੇ ਤੁਹਾਡੇ ਵਿੱਚੋਂ ਕਿਸੇ ਵਿਅਕਤੀ ਲਈ ਬਰਾਬਰ ਰਹਿਮਤ ਦੀ ਦੁਆ ਕਰਦੇ ਰਹਿੰਦੇ ਹਨ, ਜਦੋਂ ਤੱਕ ਉਹ ਉਸ ਥਾਂ 'ਤੇ ਬੈਠਾ ਰਹਿੰਦਾ ਹੈ, ਜਿੱਥੇ ਉਸ ਨੇ ਨਮਾਜ਼ ਪੜ੍ਹੀ ਹੁੰਦੀ ਹੈ। ਫਰਿਸ਼ਤੇ ਕਹਿੰਦੇ ਹਨ: ਹੇ ਅੱਲਾਹ! ਇਸ ਉੱਤੇ ਰਹਿਮ ਕਰ। ਹੇ ਅੱਲਾਹ! ਇਸ (ਦੇ ਗੁਨਾਹ) ਨੂੰ ਮਾਫ਼ ਕਰ ਦੇ। ਹੇ ਅੱਲਾਹ! ਇਸ ਦੀ ਤੌਬਾ ਕਬੂਲ ਕਰ ਲੈ। ਫ਼ਰਿਸ਼ਤਿਆਂ ਦੀ ਇਹ ਦੁਆ ਉਦੋਂ ਤੱਕ ਜਾਰੀ ਰਹਿੰਦੀ ਹੈ, ਜਦੋਂ ਤੱਕ ਉਹ ਉੱਥੇ ਕਿਸੇ ਨੂੰ ਨੁਕਸਾਨ ਨਾ ਪਹੁੰਚਾਵੇ, ਜਦੋਂ ਤੱਕ ਉਸਦਾ ਵੁਜ਼ੂ ਟੁੱਟ ਨਾ ਜਾਵੇ।"
[صحيح] - [متفق عليه] - [صحيح مسلم - 649]
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਦੋਂ ਕੋਈ ਮੁਸਲਮਾਨ ਜਮਾਤ (ਇਕੱਠ) ਨਾਲ ਨਮਾਜ਼ ਪੜ੍ਹਦਾ ਹੈ, ਤਾਂ ਉਸ ਦੀ ਉਹ ਨਮਾਜ਼ ਉਸਦੀ ਘਰ ਜਾਂ ਬਾਜ਼ਾਰ ਵਿੱਚ ਪੜ੍ਹੀ ਗਈ ਨਮਾਜ਼ ਨਾਲੋਂ ਤੇਈ (23) ਤੋਂ ਵੀ ਵੱਧ ਗੁਣਾ ਵਧੀਆ ਹੁੰਦੀ ਹੈ। ਫੇਰ ਆਪ ﷺ ਨੇ ਇਸ ਦਾ ਸਬੱਬ (ਕਾਰਨ) ਦੱਸਿਆ। ਆਪ ﷺ ਨੇ ਦੱਸਿਆ ਕਿ ਜਦੋਂ ਬੰਦਾ ਵੁਜ਼ੂ ਸੰਪੂਰਨ ਤਰੀਕੇ ਨਾਲ ਤੇ ਚੰਗੀ ਤਰ੍ਹਾਂ ਕਰਦਾ ਹੈ, ਫੇਰ ਮਸਜਿਦ ਵੱਲ ਚੱਲ ਪੈਂਦਾ ਹੈ ਅਤੇ ਉਸਦਾ ਉਦੇਸ਼ ਨਮਾਜ਼ ਪੜ੍ਹਨ ਤੋਂ ਇਲਾਵਾ ਹੋਰ ਕੁੱਝ ਨਹੀਂ ਹੁੰਦਾ, ਤਾਂ ਉਸਦੇ ਬਦਲੇ ਵਿੱਚ ਉਸ ਦਾ ਮਕਾਮ (ਅਸਥਾਨ) ਇੱਕ ਦਰਜਾ ਵਧਾ ਦਿੱਤਾ ਜਾਂਦਾ ਹੈ ਅਤੇ ਉਸ ਦਾ ਇੱਕ ਗੁਨਾਹ ਮਾਫ਼ ਕਰ ਦਿੱਤਾ ਜਾਂਦਾ ਹੈ। ਫੇਰ ਜਦੋਂ ਉਹ ਮਸਜਿਦ ਵਿੱਚ ਦਾਖਲ ਹੁੰਦਾ ਹੈ ਅਤੇ ਨਮਾਜ਼ ਦੀ ਉਡੀਕ ਵਿੱਚ ਬੈਠਾ ਰਹਿੰਦਾ ਹੈ, ਤਾਂ ਉਡੀਕ ਕਰਦੇ ਹੋਏ ਵੀ ਉਸਨੂੰ ਨਮਾਜ਼ ਦਾ ਸਵਾਬ (ਇਨਾਮ) ਮਿਲਦਾ ਰਹਿੰਦਾ ਹੈ। ਨਾਲ ਹੀ ਫਰਿਸ਼ਤੇ ਉਸਦੇ ਹੱਕ ਵਿੱਚ ਉਦੋਂ ਤੱਕ ਦੁਆ ਕਰਦੇ ਰਹਿੰਦੇ ਹਨ, ਜਦੋਂ ਤੱਕ ਉਹ ਉਸ ਥਾਂ 'ਤੇ ਬੈਠਾ ਰਹਿੰਦਾ ਹੈ, ਜਿੱਥੇ ਨਮਾਜ਼ ਪੜ੍ਹਦਾ ਹੈ। ਫਰਿਸ਼ਤੇ ਕਹਿੰਦੇ ਹਨ: "ਹੇ ਅੱਲਾਹ! ਇਸ ਨੂੰ ਮਾਫ਼ ਕਰ ਦੇ। ਹੇ ਅੱਲਾਹ! ਇਸ 'ਤੇ ਰਹਿਮ (ਦਇਆ) ਕਰ। ਹੇ ਅੱਲਾਹ! ਇਸ ਦੀ ਤੌਬਾ ਕਬੂਲ ਕਰ ਲੈ। ਇਹ ਸਿਲਸਲਾ ਉਦੋਂ ਤੱਕ ਚੱਲਦਾ ਰਹਿੰਦਾ ਹੈ, ਜਦੋਂ ਤੱਕ ਉਸਦਾ ਵੁਜ਼ੂ ਨਹੀਂ ਟੁੱਟ ਜਾਂਦਾ ਜਾਂ ਉਸ ਕੋਲੋਂ ਕੋਈ ਅਜਿਹਾ ਕੰਮ ਨਹੀਂ ਹੋ ਜਾਂਦਾ, ਜਿਸ ਨਾਲ ਲੋਕਾਂ ਨੂੰ ਜਾਂ ਫਰਿਸ਼ਤਿਆਂ ਨੂੰ ਤਕਲੀਫ ਪਹੁੰਚੇ।