عَنْ أَبِي هُرَيْرَةَ رضي الله عنه قَالَ: قَالَ رَسُولُ اللهِ صَلَّى اللهُ عَلَيْهِ وَسَلَّمَ:
«خَيْرُ صُفُوفِ الرِّجَالِ أَوَّلُهَا، وَشَرُّهَا آخِرُهَا، وَخَيْرُ صُفُوفِ النِّسَاءِ آخِرُهَا، وَشَرُّهَا أَوَّلُهَا».
[صحيح] - [رواه مسلم] - [صحيح مسلم: 440]
المزيــد ...
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ:
"ਮਰਦਾਂ ਦੀ ਸਭ ਤੋਂ ਵਧੀਆ ਸਫ਼ (ਕਤਾਰ) ਉਨ੍ਹਾਂ ਦੀ ਸਭ ਤੋਂ ਪਹਿਲੀ ਸਫ਼ ਹੈ ਅਤੇ ਸਭ ਤੋਂ ਬੁਰੀ ਸਫ਼ ਉਨ੍ਹਾਂ ਦੀ ਸਭ ਤੋਂ ਆਖਰੀ ਸਫ਼ ਹੈ। ਜਦੋਂ ਕਿ ਔਰਤਾਂ ਦੀ ਸਭ ਤੋਂ ਵਧੀਆ ਸਫ਼ ਉਨ੍ਹਾਂ ਦੀ ਸਭ ਤੋਂ ਆਖਰੀ ਸਫ਼ ਹੈ ਅਤੇ ਸਭ ਤੋਂ ਬੁਰੀ ਸਫ਼ ਉਨ੍ਹਾਂ ਦੀ ਸਭ ਤੋਂ ਪਹਿਲੀ ਸਫ਼ ਹੈ।"
[صحيح] - [رواه مسلم] - [صحيح مسلم - 440]
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਨਮਾਜ਼ ਵਿੱਚ ਮਰਦਾਂ ਦੀ ਸਭ ਤੋਂ ਵਧੀਆ, ਸਭ ਤੋਂ ਵੱਧ ਸਵਾਬ ਤੇ ਫਜ਼ੀਲਤ (ਮਹੱਤਤਾ) ਵਾਲੀ ਸਫ਼ (ਕਤਾਰ) ਪਹਿਲੀ ਸਫ਼ ਹੈ। ਕਿਉਂਕਿ ਪਹਿਲੀ ਸਫ਼ ਵਿੱਚ ਖੜ੍ਹੇ ਲੋਕ ਇਮਾਮ ਦੇ ਨੇੜੇ ਹੁੰਦੇ ਹਨ, ਆਸਾਨੀ ਨਾਲ ਉਸ ਦੀ ਕਿਰਾਤ (ਕੁਰਆਨ ਦਾ ਉਚਾਰਨ) ਸੁਣ ਸਕਦੇ ਹਨ ਅਤੇ ਔਰਤਾਂ ਤੋਂ ਦੂਰ ਹੁੰਦੇ ਹਨ। ਜਦੋਂ ਕਿ ਮਰਦਾਂ ਦੀ ਸਭ ਤੋਂ ਮਾੜੀ, ਸਭ ਤੋਂ ਘੱਟ ਸਵਾਬ ਤੇ ਫ਼ਜ਼ੀਲਤ ਵਾਲੀ ਅਤੇ ਸ਼ਰੀਅਤੀ ਉਦੇਸ਼ਾਂ ਤੋਂ ਸਭ ਤੋਂ ਵੱਧ ਦੂਰੀ ਵਾਲੀ ਸਫ਼ ਆਖਰੀ ਸਫ਼ ਹੈ। ਇਸਦੇ ਉਲਟ ਔਰਤਾਂ ਦੀ ਸਭ ਤੋਂ ਵਧੀਆ ਸਫ਼ ਆਖਰੀ ਸਫ਼ ਹੈ। ਕਿਉਂਕਿ ਇਸ ਵਿੱਚ ਉਹ ਜ਼ਿਆਦਾ ਪਰਦੇ ਵਿੱਚ ਰਹਿੰਦੀ ਹਨ ਅਤੇ ਇਹ ਮਰਦਾਂ ਨਾਲ ਮੇਲ-ਜੋਲ, ਉਨ੍ਹਾਂ ਨੂੰ ਵੇਖਣ ਤੇ ਉਨ੍ਹਾਂ ਦੇ ਫ਼ਿਤਨੇ (ਪਰੇਸ਼ਾਨੀ) ਵਿੱਚ ਪੈਣ ਤੋਂ ਜ਼ਿਆਦਾ ਦੂਰ ਹੁੰਦੀ ਹੈ। ਜਦੋਂ ਕਿ ਉਨ੍ਹਾਂ ਦੀ ਸਭ ਤੋਂ ਮਾੜੀ ਸਫ਼ ਪਹਿਲੀ ਸਫ਼ ਹੈ, ਜੋ ਮਰਦਾਂ ਦੇ ਨੇੜੇ ਹੁੰਦੀ ਹੈ ਅਤੇ ਉਸ ਵਿੱਚ ਫ਼ਿਤਨੇ ਵਿੱਚ ਪੈਣ ਦੀ ਸੰਭਾਵਨਾ ਵੀ ਰਹਿੰਦੀ ਹੈ।