عَنْ جَرِيرِ بْنِ عَبْدِ اللهِ رَضيَ اللهُ عنه قَالَ:
سَأَلْتُ رَسُولَ اللهِ صَلَّى اللهُ عَلَيْهِ وَسَلَّمَ عَنْ نَظَرِ الْفُجَاءَةِ فَأَمَرَنِي أَنْ أَصْرِفَ بَصَرِي.
[صحيح] - [رواه مسلم] - [صحيح مسلم: 2159]
المزيــد ...
ਜਰੀਰ ਬਿਨ ਅਬਦੁੱਲਾਹ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ, ਉਨ੍ਹਾਂ ਨੇ ਕਿਹਾ:
ਮੈਂ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਤੋਂ ਅਚਾਨਕ ਪੈ ਗਈ ਨਿਗਾਹ (ਨਾਜਾਇਜ਼ ਨਜ਼ਰ) ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਮੈਨੂੰ ਹੁਕਮ ਦਿੱਤਾ ਕਿ ਮੈਂ ਆਪਣੀ ਨਿਗਾਹ ਹਟਾ ਲਿਆ ਕਰਾਂ।
[صحيح] - [رواه مسلم] - [صحيح مسلم - 2159]
ਜਰੀਰ ਬਿਨ ਅਬਦੁੱਲਾਹ ਰਜ਼ੀਅੱਲਾਹੁ ਅਨਹੁ ਨੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਤੋਂ ਪੁੱਛਿਆ ਕਿ **ਕਿਸੇ ਅਜਨਬੀ ਔਰਤ ਵੱਲ ਅਚਾਨਕ ਨਿਗਾਹ ਪੈ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ?** ਤਾਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ **ਜਦੋਂ ਅਜਿਹੀ ਨਿਗਾਹ ਪੈ ਜਾਵੇ, ਤਾਂ ਤੁਰੰਤ ਆਪਣਾ ਚਿਹਰਾ ਦੂਜੇ ਪਾਸੇ ਫੇਰ ਲਿਆ ਜਾਵੇ**, ਅਤੇ **ਇਸ ਉੱਤੇ ਕੋਈ ਗੁਨਾਹ ਨਹੀਂ**।